Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, FEB 21, 2026

    7:16:43 PM

  • farmers crops destroyed due to breaking of village changawan canal

    ਪੰਜਾਬ ਦੇ ਇਸ ਇਲਾਕੇ 'ਚ ਟੁੱਟੀ ਨਹਿਰ!

  • gold and silver prices hit record high

    ਪੰਜਾਬ ਤੋਂ ਮੁੰਬਈ ਤੱਕ ਸੋਨੇ ਦੀਆਂ ਕੀਮਤਾਂ ਨੇ ਤੋੜੇ...

  • summons issued to cp dhanpreet kaur in atishi case

    ਆਤਿਸ਼ੀ ਵੀਡੀਓ ਮਾਮਲਾ: ਜਲੰਧਰ ਪੁਲਸ ਕਮਿਸ਼ਨਰ ਨੂੰ...

  • ieds are being found near police stations  tarun chugh

    ਪੰਜਾਬ 'ਚ ਗੈਂਗਸਟਰਾਂ ਦੇ ਹੌਂਸਲੇ ਬੁਲੰਦ, ਥਾਣੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

DHARM News Punjabi(ਧਰਮ)

ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

  • Updated: 08 Aug, 2019 09:51 AM
Jalandhar
world tour of akal roop guru nanak sahib a series history
  • Share
    • Facebook
    • Tumblr
    • Linkedin
    • Twitter
  • Comment

(ਕਿਸ਼ਤ ਚੌਦ੍ਹਵੀਂ)

ਮੱਝਾਂ ਦਾ ਖੇਤ ਉਜਾੜਨਾ ਅਤੇ ਜੱਟ ਦਾ ਰਾਇ ਬੁਲਾਰ ਕੋਲ ਫਰਿਆਦੀ ਹੋਣਾ

ਜਦੋਂ ਉਸ ਵੇਖਿਆ ਕਿ ਡੰਗਰਾਂ ਦਾ ਵਾਗੀ ਨਾਨਕ, ਇਕ ਦਰੱਖ਼ਤ ਦੀ ਛਾਵੇਂ ਬੜੇ ਮਜ਼ੇ ਨਾਲ ਚੌਂਕੜਾ ਮਾਰ ਕੇ ਅਤੇ ਅੱਖਾਂ ਮੁੰਦ ਕੇ ਸੁੱਤਾ ਪਿਆ (ਅੰਤਰ-ਧਿਆਨ ਹੋਈ ਬੈਠਾ) ਹੈ ਤਾਂ ਉਸ ਦਾ ਗੁੱਸਾ ਸੱਤਵੇਂ ਅਸਮਾਨ ਨੂੰ ਜਾ ਚੜ੍ਹਿਆ। ਗੁੱਸੇ ਨਾਲ ਤਿਲਮਿਲਾਉਂਦਿਆਂ ਉਹ ਗਰਜਿਆ, ਬੱਲੇ ਓਏ ਵੱਡਿਆ ਵਾਗੀਆ ਆਪ ਤੂੰ ਇਥੇ ਰੁੱਖ ਦੀ ਛਾਵੇਂ ਬੜੇ ਮਜ਼ੇ ਨਾਲ ਸੁੱਤਾ ਪਿਆ ਹੈਂ ਅਤੇ ਤੇਰੇ ਕੁੱਝ ਲੱਗਦੇ ਡੰਗਰਾਂ ਨੇ ਮੇਰੀ ਖੂਨ-ਪਸੀਨਾ ਇਕ ਕਰ ਕੇ ਪਾਲੀ ਸਾਰੀ ਫ਼ਸਲ ਦਾ ਕੱਖ ਨਹੀਂ ਛੱਡਿਆ।

ਜੱਟ ਦੀ ਉੱਚੀ ਅਤੇ ਕੁਰੱਖ਼ਤ ਆਵਾਜ਼ ਸੁਣ, ਨਾਨਕ ਸਾਹਿਬ ਇੱਕਦਮ ਤ੍ਰਬਕ ਕੇ ਸਾਵਧਾਨ ਹੋ ਗਏ। ਅੰਦਰੋਂ ਬਾਹਰ ਆਉਂਦਿਆਂ, ਉਨ੍ਹਾਂ ਨੇਤਰ ਖੋਲ੍ਹ ਕੇ ਕਿਰਸਾਨ ਵੱਲ ਤੱਕਿਆ। ਸਮਝ ਗਏ ਕਿ ਮੇਰੇ ਧਿਆਨ ਮਗਨ ਹੋ ਜਾਣ ਨਾਲ, ਪਸ਼ੂਆਂ ਨੇ ਇਸ ਦੇ ਖੇਤ ਦਾ ਨੁਕਸਾਨ ਕੀਤਾ ਹੈ। ਗਲਤੀ ਦੇ ਅਹਿਸਾਸ ਨਾਲ ਉਸ ਦਾ ਵਾਜਬ ਗਿਲ੍ਹਾ ਧਿਆਨਪੂਰਵਕ ਸੁਣਿਆ। ਉਪਰੰਤ ਬੜੇ ਤਹੰਮਲ ਅਤੇ ਸ਼ਾਂਤੀ ਨਾਲ ਮਿੱਠੀ ਆਵਾਜ਼ ਵਿਚ ਬੋਲੇ, ਚਿੰਤਾ ਅਤੇ ਕ੍ਰੋਧ ਨਾ ਕਰ ਦੋਸਤਾ ਮੇਰੀ ਗ਼ਲਤੀ ਨਾਲ ਇਨ੍ਹਾਂ ਰੱਬ ਦੇ ਜਾਏ ਬੇਜ਼ੁਬਾਨ ਜਾਨਵਰਾਂ ਨੇ ਅਣਜਾਣੇ ਵਿਚ ਤੇਰੀ ਪੈਲੀ ਵਿਚ ਜੇਕਰ ਦੋ ਬੁਰਕ ਮਾਰ ਲਏ ਹਨ ਤਾਂ ਯਕੀਨ ਜਾਣੀ ਇਨ੍ਹਾਂ ਦਾ ਪਾਲਣਹਾਰ ਰੱਬ, ਤੇਰਾ ਹੋਇਆ ਨੁਕਸਾਨ ਜ਼ਰੂਰ ਪੂਰਾ ਕਰੇਗਾ। ਤੇਰੀ ਫਸਲ ਵਿਚ ਉਹ ਬਰਕਤ ਪਵੇਗੀ ਕਿ ਤੈਨੂੰ ਕੋਈ ਘਾਟਾ ਨਹੀਂ ਰਹੇਗਾ।

ਪਰ ਨਾਨਕ ਸਾਹਿਬ ਦੇ ਇਨ੍ਹਾਂ ਭਾਵਪੂਰਤ ਅਤੇ ਬੇਸ਼ਕੀਮਤੀ ਬੋਲਾਂ ਨਾਲ ਜੱਟ ਦੇ ਸੀਨੇ ਠੰਡ ਨਾ ਪਈ, ਧੀਰਜ ਨਾ ਆਇਆ ਅਤੇ ਨਾ ਹੀ ਕ੍ਰੋਧ ਮੱਠਾ ਹੋਇਆ। ਸੰਭਵਤਾ ਉਸ ਦਾ ਗੁੱਸਾ ਹੋਰ ਪ੍ਰਚੰਡ ਅਤੇ ਹਿੰਸਕ ਰੂਪ ਅਖ਼ਤਿਆਰ ਕਰ ਜਾਂਦਾ ਜੇਕਰ ਉਸ ਨੂੰ ਇਸ ਤੱਥ ਦਾ ਗਿਆਨ ਨਾ ਹੁੰਦਾ ਕਿ ਇਹ ਆਜੜੀ/ਚਰਵਾਹਾ ਕੋਈ ਹੋਰ ਨਹੀਂ ਸਗੋਂ ਤਲਵੰਡੀ ਦੇ ਮਾਲਕ ਰਾਇ ਬੁਲਾਰ ਦੇ ਕਾਰਦਾਰ ਮਹਿਤਾ ਕਲਿਆਣ ਦਾਸ ਦਾ ਪੁੱਤਰ ਹੈ। ਸੋ ਆਪਣੇ ਤੌਰ ’ਤੇ ਸਿੱਧਿਆਂ ਕੋਈ ਕਾਰਵਾਈ ਕਰਨ ਦੀ ਥਾਂ ਉਸ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਨਾਨਕ ਸਾਹਿਬ ਨੂੰ ਬਾਹੋਂ ਫੜਿਆ ਅਤੇ ਇਕ ਪ੍ਰਕਾਰ ਨਾਲ ਉਨ੍ਹਾਂ ਨੂੰ ਆਪਣੇ ਨਾਲ ਧਰੀਕਦਾ ਹੋਇਆ ਸਿੱਧਾ ਤਲਵੰਡੀ ਨਗਰ ਦੇ ਮਾਲਕ ਅਤੇ ਭੱੱਟੀਆਂ ਦੇ ਰਾਜੇ, ਰਾਇ ਬੁਲਾਰ ਦੇ ਟਿਕਾਣੇ ਜਾ ਪੁੱਜਾ।

ਉਸ ਵੇਖਿਆ ਕਿ ਭੱਟੀ ਸਰਦਾਰ ਰਾਇ ਬੁਲਾਰ ਆਪਣੀ ਹਵੇਲੀ ਵਿਚ ਇਕ ਸੰਘਣੇ ਰੁੱਖ ਦੀ ਛਾਵੇਂ ਪਲੰਘ ’ਤੇ ਬੈਠਾ ਹੋਇਆ ਹੈ ਅਤੇ ਸਨਮੁੱਖ ਵਿਛੀਆਂ ਸਫ਼ਾਂ ’ਤੇ ਬੈਠੇ ਆਪਣੇ ਕੁੱਝ ਨੇੜਲੇ ਮਿੱਤਰ-ਪਿਆਰਿਆਂ ਅਤੇ ਪਿੰਡ ਦੇ ਮੋਹਤਬਰ ਸੱਜਣਾਂ ਨਾਲ ਗੱਲੀਂ ਲੱਗਾ ਹੋਇਆ ਹੈ। ਰਾਇ ਬੁਲਾਰ ਸਾਹਿਬ ਦੇ ਨਜ਼ਦੀਕ ਪੁੱਜਦਿਆਂ ਹੀ ਉਸ ਪੀੜਤਾਂ ਅਤੇ ਫ਼ਰਿਆਦੀਆਂ ਵਾਂਗ ਰੋਂਦਿਆਂ-ਪਿੱਟਦਿਆਂ ਗੁਹਾਰ ਲਗਾਈ, ਦੁਹਾਈ ਪਾਈ, ਹੇ ਭੱਟੀਆਂ ਦੇ ਰਾਜਾ ਮੈਂ ਲੁੱਟਿਆ ਗਿਆ, ਮੈਂ ਉੱਜੜ ਗਿਆ। ਮੇਰੇ ਨਾਲ ਨਿਆਂ ਕਰੋ।

ਰਾਇ ਬੁਲਾਰ ਸਾਹਿਬ ਨੇ ਉਸ ਵੱਲ ਧਿਆਨ ਕੀਤਾ ਅਤੇ ਸਹਿਜਤਾ ਨਾਲ ਆਖਿਆ, ਹੇ ਰੱਬ ਦੇ ਬੰਦੇ ਮੇਰੀ ਰਿਆਇਆ ਹੋਣ ਕਾਰਣ ਔਖੇ-ਸੌਖੇ ਵੇਲੇ ਮੇਰੇ ਪਾਸ ਬਹੁੜੀ ਕਰਨੀ ਅਤੇ ਮੇਰੇ ਪਾਸੋਂ ਇਨਸਾਫ਼ ਦੀ ਤਵੱਕੋ ਰੱਖਣੀ ਅਤੇ ਮੰਗ ਕਰਨੀ, ਤੁਹਾਡਾ ਹੱਕ ਹੈ, ਅਧਿਕਾਰ ਹੈ। ਬਦਲੇ ਵਿਚ ਤੁਹਾਡੇ ਨਾਲ ਨਿਆਂ ਕਰਨਾ ਮੇਰਾ ਫ਼ਰਜ਼ ਹੈ, ਧਰਮ ਹੈ, ਈਮਾਨ ਹੈ। ਇਸ ਲਈ ਧੀਰਜ ਰੱਖ ਅਤੇ ਆਰਾਮ ਨਾਲ ਦੱਸ ਕਿ ਤੇਰੀ ਸ਼ਿਕਾਇਤ ਕੀ ਹੈ, ਸਮੱਸਿਆ ਕੀ ਹੈ? ਤੇਰੇ ਨਾਲ ਐਸਾ ਕੀ ਵਾਪਰ ਗਿਆ ਹੈ, ਜਿਸ ਕਾਰਣ ਤੂੰ ਏਨਾ ਔਖਾ, ਦੁੱਖੀ ਅਤੇ ਅਵਾਜ਼ਾਰ ਹੋਇਆ ਪਿਆ ਹੈਂ।

ਅੱਗੋਂ ਫ਼ਰਿਆਦੀ ਜੱਟ ਕੁੱਝ ਦੱਸਣ ਦੀ ਬਜਾਏ ਵੇਗ ਵਿਚ ਬੱਸ ਇਹੋ ਆਖੀ ਜਾਏ, ਹਾਏ ਮੈਂ ਲੁੱਟਿਆ ਗਿਆ, ਮੈਂ ਪੁੱਟਿਆ ਗਿਆ, ਮੇਰੀ ਬਹੁੜੀ ਕਰੋ, ਮੇਰੇ ਨਾਲ ਨਿਆਂ ਕਰੋ। ਅੱਕ ਕੇ ਰਾਇ ਬੁਲਾਰ ਨੇ ਘੂਰ ਕੇ ਆਖਿਆ, ਭਾਈ ਸੱਜਣਾ ਤੂੰ ਤਾਂ ਕਮਲਿਆਂ ਵਾਂਗ ਬੱਸ ਇਕੋ ਰਟ ਲਾਈ ਐ ਪਈ ਮੈਂ ਲੁੱਟਿਆ ਗਿਆ, ਮੈਂ ਲੁੱਟਿਆ ਗਿਆ। ਕੁੱਝ ਦੱਸ ਵੀ ਤਾਂ ਸਹੀ ਪਈ ਤੈਨੂੰ ਕਿਸ ਨੇ ਲੁੱਟਿਆ ਹੈ ਅਤੇ ਤੇਰਾ ਕੀ ਲੁੱਟਿਆ ਗਿਆ ਹੈ।

ਰਾਇ ਸਾਹਿਬ ਦੀ ਘੂਰੀ ਦਾ ਅਸਰ ਕਬੂਲਦਿਆਂ ਜੱਟ ਝਿਜਕਦਿਆਂ ਬੋਲਿਆ, ਜਨਾਬ ਕੀ ਦੱਸਾਂ ਅਤੇ ਕੀ ਨਾ ਦੱਸਾਂ, ਲੁੱਟਣ ਵਾਲੇ ਕੋਈ ਹੋਰ ਨਹੀਂ, ਤੁਸਾਂ ਦੇ ਆਪਣੇ ਛਿੰਦੇ ਹਨ, ਨੇੜਲੇ ਹਨ। ਇਸ ਤੋਂ ਪਹਿਲਾਂ ਕਿ ਰਾਇ ਸਾਹਿਬ ਕੁੱਝ ਕਹਿੰਦੇ, ਕੋਲ ਬੈਠਾ ਉਨ੍ਹਾਂ ਦਾ ਇਕ ਨਜ਼ਦੀਕੀ ਮਿੱਤਰ ਅਤੇ ਸਲਾਹਕਾਰ ਬੋਲਿਆ, ਸਰਦਾਰ ਸਾਹਿਬ ਨੂੰ ਤਾਂ ਆਪਣੇ ਇਲਾਕੇ ਦੀ ਸਾਰੀ ਰਿਆਇਆ ਹੀ ਬਹੁਤ ਪਿਆਰੀ ਹੈ, ਤੂੰ ਕਿਸੇ ਦਾ ਨਾਂ ਤਾਂ ਲੈ। ਹੱਲ ਵਾਹਕ ਨੇ ਕੋਲ ਖਲ੍ਹੋਤੇ ਨਾਨਕ ਸਾਹਿਬ ਨੂੰ ਬਾਹੋਂ ਫੜ ਕੇ ਅਗਾਂਹ ਕਰਦਿਆਂ ਆਖਿਆ, ਆਹ ਜੇ ਮੇਰਾ ਦੋਸ਼ੀ, ਮੈਂ ਇਸੇ ਕਰ ਕੇ ਇਸ ਨੂੰ ਫੜ ਕੇ ਨਾਲ ਹੀ ਲਿਆਇਆ ਹਾਂ।

ਰਾਇ ਸਾਹਿਬ ਨੇ ਬਾਲ ਵੱਲ ਗਹੁ ਨਾਲ ਤੱਕਿਆ ਅਤੇ ਆਖਿਆ, ਇਹ ਤਾਂ ਮੇਰੇ ਕਾਰਦਾਰ ਮਹਿਤਾ ਕਾਲੂ ਦਾ ਪੁੱਤ ਏ। ਜੱਟ ਬੋਲਿਆ- ਹਾਂ ਓਹੋ ਐ, ਮਹਿਤਾ ਕਾਲੂ ਦਾ ਵਿਗੜਿਆ ਅਤੇ ਸਿਰ ਚੜ੍ਹਾਇਆ ਲਾਡਲਾ ਨਾਨਕ। ਰਾਇ ਸਾਹਿਬ ਦੇ ਕੋਲ ਬੈਠਾ ਉਨ੍ਹਾਂ ਦਾ ਇਕ ਦੋਸਤ ਬੋਲਿਆ- ਪਰ ਦੁਨੀਆ ਜਾਣਦੀ ਹੈ, ਇਹ ਤਾਂ ਮਾਸੂਮ ਹੈ, ਮਸਤ ਮੌਲਾ ਹੈ, ਮਸਤਾਨਾ ਹੈ, ਦੀਵਾਨਾ ਹੈ, ਬੜਾ ਭਲਾ ਲੋਕ ਹੈ, ਸਾਈਂ ਲੋਕ ਹੈ। ਇਹ ਤੇਰਾ ਕੀ ਵਿਗਾੜ ਸਕਦੈ। ਜੱਟ ਆਖਿਆ, ਮੈਨੂੰ ਪਹਿਲਾਂ ਹੀ ਪਤਾ ਸੀ। ਇਨ੍ਹਾਂ ਤਿਲਾਂ ਵਿਚ ਤੇਲ ਨਹੀਂ। ਤੁਸਾਂ ਮੈਨੂੰ ਇਨਸਾਫ਼ ਨਹੀਂ ਦੇਣਾ। ਮੇਰਾ ਦੋਸ਼ੀ ਕਿਉਂਕਿ ਤੁਹਾਡੇ ਪਟਵਾਰੀ ਦਾ ਪੁੱਤਰ ਹੈ, ਇਸ ਲਈ ਤੁਸਾਂ ਇਸ ਨੂੰ ਅਨਭੋਲ, ਮਸਤਾਨਾ, ਦੀਵਾਨਾ, ਕਮਲਾ, ਸਾਈਂ ਲੋਕ ਅਤੇ ਪਤਾ ਨਹੀਂ ਹੋਰ ਕੀ ਕੁੱਝ ਕਹਿ-ਕਹਿ ਕੇ, ਸਭ ਕਾਸੇ ਤੋਂ ਬਰੀ ਕਰ ਛੱਡਣਾ ਹੈ। ਜੇ ਤੁਸਾਂ ਇੰਝ ਹੀ ਗੋਂਗਲੂਆਂ ਤੋਂ ਮਿੱਟੀ ਝਾੜਨੀ ਹੈ ਤਾਂ ਮੈਂ ਪੈਨਾ ਲਾਹੌਰ ਦੇ ਰਾਹ।

ਰਾਇ ਸਾਹਿਬ ਆਖਿਆ, ਭਲਿਆ ਲੋਕਾ ਐਡਾ ਕਾਹਲਾ ਨਾ ਪੈ, ਕਮਲ ਨਾ ਕੁੱਟ। ਭਰੋਸਾ ਰੱਖ ਅਤੇ ਗੱਲ ਦੱਸ ਕਿ ਤੇਰੇ ਨਾਲ ਕੀ ਹੋਇਐ, ਕਿਵੇਂ ਹੋਇਐ? ਸਾਰੀ ਪੁੱਛ-ਪੜਤਾਲ ਕਰ ਕੇ ਫੇਰ ਕਰਾਂਗਾ ਮੈਂ ਇਨਸਾਫ਼। ਜੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਾ ਕੀਤਾ ਤਾਂ ਜੀ ਸਦਕੇ ਚਲਾ ਜਾਵੀਂ ਲਾਹੌਰ। ਮੈਂ ਨਹੀਂ ਤੈਨੂੰ ਰੋਕਦਾ। ਜੱਟ ਬੋਲਿਆ- ਰਾਇ ਸਾਹਿਬ ਇਹ ਜੋ ਤੁਹਾਡੇ ਕਾਰਦਾਰ ਮਹਿਤੇ ਦਾ ਲਾਡਲਾ ਅੱਜਕੱਲ ਨਵਾਂ-ਨਵਾਂ ਚਰਵਾਹਾ ਬਣਿਆ ਅਤੇ ਜਿਸ ਨੂੰ ਤੁਸੀਂ ਲੋਕ ਪਤਾ ਨਹੀਂ ਕਿਉਂ ਦੀਵਾਨਾ ਅਤੇ ਮਸਤਾਨਾ ਆਖ-ਆਖ ਵਡਿਆਉਂਦੇ ਹੋ, ਦੀਆਂ ਮੱਝੀਆਂ ਨੇ ਮੇਰੀ ਕਣਕ ਦੀ ਫ਼ਸਲ ਉਜਾੜ ਦਿੱਤੀ ਹੈ। ਆਪ ਇਹ ਚੌਧਰੀ ਮੌਜਾਂ ਨਾਲ ਜੰਗਲ ਵਿਚ ਦਰਖ਼ਤ ਹੇਠ ਸੁੱਤਾ ਰਹਿੰਦੈ ਅਤੇ ਵਗ ਤੁਰਿਆ ਫਿਰਦੈ ਖੁੱਲ੍ਹਾ ਲੋਕਾਂ ਦੀਆਂ ਫ਼ਸਲਾਂ ਉਜਾੜਨ ਨੂੰ। ਮੈਨੂੰ ਨਿਆਂ ਚਾਹੀਦਾ। ਹੋਏ ਨੁਕਸਾਨ ਦਾ ਪੂਰਾ-ਪੂਰਾ ਹਰਜਾਨਾ ਚਾਹੀਦੈ।

(ਚਲਦਾ...)

-ਜਗਜੀਵਨ ਸਿੰਘ (ਡਾ.)

ਫੋਨ: 99143-01328

  • ਗੁਰੂ ਨਾਨਕ ਸਾਹਿਬ
  • Guru Nanak Sahib

ਜਾਣੋਂ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਸਪੈਸ਼ਲ

NEXT STORY

Stories You May Like

  • the color of the curtains will change your fate
    ਪਰਦਿਆਂ ਦਾ ਰੰਗ ਬਦਲੇਗਾ ਤੁਹਾਡੀ ਕਿਸਮਤ: ਜਾਣੋ ਵਾਸਤੂ ਅਨੁਸਾਰ ਕਿਹੜਾ ਰੰਗ ਹੈ ਤੁਹਾਡੇ ਘਰ ਲਈ ਸ਼ੁਭ!
  • zodiac signs will change today
    ਅੱਜ ਬਦਲੇਗੀ ਇਨ੍ਹਾਂ ਰਾਸ਼ੀਆਂ ਦੀ ਤਕਦੀਰ! ਪੈਸਿਆਂ ਦੀ ਹੋਵੇਗੀ ਵਰਖਾ
  • vastu  the windows of the house can change your luck
    Vastu: ਕਿਸਮਤ ਬਦਲ ਸਕਦੀਆਂ ਹਨ ਘਰ ਦੀਆਂ ਖਿੜਕੀਆਂ, ਜਾਣ ਲਓ ਇਨ੍ਹਾਂ ਦੀ ਸਹੀ ਦਿਸ਼ਾ ਤੇ ਗਿਣਤੀ
  • these 3 zodiac signs should be careful during the lunar eclipse
    ਚੰਦਰ ਗ੍ਰਹਿਣ ਦੌਰਾਨ ਇਹ 3 ਰਾਸ਼ੀਆਂ ਰਹਿਣ ਸਾਵਧਾਨ! ਮੰਡਰਾ ਰਿਹਾ ਖਤਰਾ
  • this 5 minute task will change your destiny
    Vastu : 5 ਮਿੰਟ ਦਾ ਇਹ ਕੰਮ ਬਦਲ ਦੇਵੇਗਾ ਤੁਹਾਡੀ ਕਿਸਮਤ; ਪੈਸਿਆਂ ਦੀ ਹੋਵੇਗੀ ਵਰਖਾ
  • chet navratri 2026
    Chet Navratri 2026: 19 ਮਾਰਚ ਤੋਂ ਬਦਲਣਗੇ ਤੁਹਾਡੇ ਭਾਗ! ਜਾਣੋ ਨੌਂ ਦਿਨਾਂ ਦੀ ਪੂਜਾ ਵਿਧੀ ਅਤੇ ਧਾਰਮਿਕ ਮਹੱਤਵ
  • the doors of fortune will open for these 5 zodiac signs in march
    ਮਾਰਚ 'ਚ ਇਨ੍ਹਾਂ 5 ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ,  ਨੋਟਾਂ ਦਾ ਵਰ੍ਹੇਗਾ ਮੀਂਹ
  • the fortune of these 4 zodiac signs will shine
    ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਚਮਕੇਗੀ ਕਿਸਮਤ, ਹੋਵੇਗੀ ਨੋਟਾਂ ਦੀ ਬਾਰਿਸ਼
  • summons issued to cp dhanpreet kaur in atishi case
    ਆਤਿਸ਼ੀ ਵੀਡੀਓ ਮਾਮਲਾ: ਜਲੰਧਰ ਪੁਲਸ ਕਮਿਸ਼ਨਰ ਨੂੰ ਸੰਮਨ ਜਾਰੀ
  • weather will change in punjab
    ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਨੂੰ ਲੈ ਕੇ ਪੜ੍ਹੋ ਤਾਜ਼ਾ ਅਪਡੇਟ
  • delhi assembly  atishi video  dgp punjab  summons
    ਆਤਿਸ਼ੀ ਵੀਡੀਓ ਮਾਮਲੇ 'ਚ DGP ਪੰਜਾਬ ਸਣੇ ਕਈ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ !...
  • e rickshaw drivers scuffle over a 20 rupee ride in jalandhar
    ਜਲੰਧਰ 'ਚ ਬੱਸ ਸਟੈਂਡ ਦੇ ਬਾਹਰ 20 ਰੁਪਏ ਦੀ ਸਵਾਰੀ ਨੂੰ ਲੈ ਕੇ ਈ-ਰਿਕਸ਼ਾ ਚਾਲਕਾਂ...
  • people caught a thief stealing expensive chocolates in jalandhar
    ਜਲੰਧਰ: ਮਹਿੰਗੀ ਚਾਕਲੇਟ ਨੇ ਫਸਾ 'ਤੀ ਨੌਜਵਾਨ ਦੀ ਜਾਨ! ਲੋਕਾਂ ਨੇ ਹਾਰ ਪਾ ਕੱਢਿਆ...
  • sukhpal khaira alleges misuse of 15th finance commission grants in punjab
    ਖਹਿਰਾ ਨੇ ਪੰਜਾਬ 'ਚ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ 'ਚ ਦੁਰਵਰਤੋਂ ਦੇ ਲਾਏ...
  • california buys rs 1 25 crore rupees 105 year old tractor from jalandhar
    ਜਲੰਧਰ 'ਚ ਕਬਾੜ ਬਣੇ 105 ਸਾਲ ਪੁਰਾਣੇ ਟਰੈਕਟਰ ਦਾ ਮੁੱਲ ਪਿਆ 1.25 ਕਰੋੜ ਰੁਪਏ!...
  • police finally find 15 year old missing   laddu   boy
    ਆਖ਼ਿਰਕਾਰ ਪੁਲਸ ਨੇ ਲੱਭ ਲਿਆ 15 ਸਾਲਾ ਲਾਪਤਾ 'ਲੱਡੂ', ਪਰਿਵਾਰ ਨੇ ਕੀਤਾ...
Trending
Ek Nazar
ind vs sa t20 world cup super 8 match

Super Sunday... ਸਿਰਫ ਦੱ.ਅਫਰੀਕਾ ਹੀ ਨਹੀਂ, ਬੰਗਲਾਦੇਸ਼ ਨਾਲ ਵੀ ਭਿੜੇਗੀ ਟੀਮ...

owner of famous fashion brand dies under mysterious circumstances in thailand

ਥਾਈਲੈਂਡ 'ਚ ਮਸ਼ਹੂਰ ਫੈਸ਼ਨ ਬਰਾਂਡ ਦੇ ਮਾਲਕ ਦੀ ਭੇਤਭਰੇ ਹਾਲਾਤਾਂ 'ਚ ਮੌਤ

people caught a thief stealing expensive chocolates in jalandhar

ਜਲੰਧਰ: ਮਹਿੰਗੀ ਚਾਕਲੇਟ ਨੇ ਫਸਾ 'ਤੀ ਨੌਜਵਾਨ ਦੀ ਜਾਨ! ਲੋਕਾਂ ਨੇ ਹਾਰ ਪਾ ਕੱਢਿਆ...

sargun mehta refutes pregnancy rumours

ਕੀ ਸੱਚੀਂ ਪ੍ਰੈਗਨੈਂਟ ਹੈ ਸਰਗੁਣ ਮਹਿਤਾ ! ਅਦਾਕਾਰਾ ਨੇ ਖ਼ੁਦ ਪੋਸਟ ਪਾ ਤੋੜੀ ਚੁੱਪੀ

accident wedding 5 members

ਗੁਜਰਾਤ 'ਚ ਰੂਹ ਕੰਬਾਊ ਹਾਦਸਾ: ਵਿਆਹ ਤੋਂ ਪਰਤ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ...

chips and cold drinks

Chips ਤੇ Cold Drinks ਦੇ ਸ਼ੌਕੀਨ ਸਾਵਧਾਨ! ਰਿਸਰਚ 'ਚ ਹੋਇਆ ਹੋਸ਼ ਉੱਡਾ ਦੇਣ...

8 police officers suspended

ਵੱਡੀ ਕਾਰਵਾਈ: ਇਸ ਸੂਬੇ 'ਚ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 8 ਪੁਲਸ ਮੁਲਾਜ਼ਮ...

free ration cut name new rules

ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ...

actor shares emotional final advice to daughters

ਪਿਓ ਦਾ ਆਖ਼ਰੀ Gift ! ਧੀਆਂ ਨੂੰ ਦੇ ਗਿਆ ਉਮਰ ਭਰ ਦਾ 'ਗੁਰ', ਭਾਵੁਕ ਕਰ...

singer kishore mandal and krish mandal bought mercedes

'ਦਿਲ ਲਗਾਨਾ ਮਨਾ ਥਾ' ਫੇਮ ਗਾਇਕ ਭਰਾਵਾਂ ਦੇ ਹੁਨਰ ਨੂੰ ਲੱਗੇ ਭਾਗ ! ਖਰੀਦੀ 75...

sargun mehta pregnancy rumours

ਵਿਆਹ ਦੇ 12 ਸਾਲ ਬਾਅਦ ਮੰਮੀ-ਡੈਡੀ ਬਣੇਗੀ ਪੰਜਾਬੀ ਇੰਡਸਟਰੀ ਦੀ ਇਹ ਜੋੜੀ ! ਸੋਸ਼ਲ...

mumbai court grants bail raj kundra in alleged bitcoin scam case

ਰਾਜ ਕੁੰਦਰਾ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਮਿਲੀ ਜ਼ਮਾਨਤ, ਪਰ ਮੰਨਣੀਆਂ ਪੈਣਗੀਆਂ...

indian cricketer announces divorce

ਇਕ ਹੋਰ ਭਾਰਤੀ ਕ੍ਰਿਕਟਰ ਦਾ ਹੋ ਗਿਆ ਤਲਾਕ, ਭਾਵੁਕ ਪੋਸਟ ਪਾ ਬਿਆਨ ਕੀਤਾ ਦਰਦ

ind vs pak no handshake

'No Handshake ਸਿਰਫ ਇਕ ਦਿਖਾਵਾ...'! IND-PAK ਵਿਵਾਦ 'ਤੇ ਦਿੱਗਜ ਕ੍ਰਿਕਟਰ...

highway toll cash payment ban

ਹਾਈਵੇਅ 'ਤੇ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਟੋਲ ਪਲਾਜ਼ਿਆਂ 'ਤੇ ਹੁਣ ਨਹੀਂ...

shashi tharoor  lok sabha  ai summit  rafale deal  government

ਸ਼ਸ਼ੀ ਥਰੂਰ ਨੇ ਦਿੱਲੀ 'ਚ ਚੱਲ ਰਹੇ AI ਸਮਿਟ ਦੀ ਕੀਤੀ ਤਾਰੀਫ਼, ਰਾਫੇਲ 'ਤੇ...

shakira set to perform in india after 19 years calls it special

'ਵਾਕਾ-ਵਾਕਾ' ਗਰਲ ਸ਼ਕੀਰਾ ਫਿਰ ਜਿੱਤੇਗੀ ਭਾਰਤੀਆਂ ਦਾ ਦਿਲ, 19 ਸਾਲਾਂ ਬਾਅਦ ਆ...

google blocks 17 5 lakh apps from play store

Play Store ਤੋਂ 17.5 ਲੱਖ ਫਰਜ਼ੀ ਐਪਜ਼ Ban! 80 ਹਜ਼ਾਰ ਡਿਵੈਲਪਰਾਂ ਦੇ ਖਾਤੇ ਵੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • which day is holi march 2 or 3
      2 ਜਾਂ 3 ਮਾਰਚ ਕਿਸ ਦਿਨ ਹੈ ਹੋਲੀ! ਲੱਗੇਗਾ ਚੰਦਰ ਗ੍ਰਹਿਣ, ਜਾਣੋ ਸੂਤਕ ਕਾਲ ਅਤੇ...
    • don  t forget to keep these things in the kitchen
      Vastu Tips : ਰਸੋਈ 'ਚ ਭੁੱਲ ਕੇ ਨਾ ਰੱਖੋ ਇਹ ਚੀਜ਼ਾਂ, ਨਹੀਂ ਤਾਂ ...
    • the month of march will bring good luck
      ਇਨ੍ਹਾਂ ਰਾਸ਼ੀਆਂ ਲਈ ਖੁਸ਼ਕਿਸਮਤੀ ਲੈ ਕੇ ਆਵੇਗਾ ਮਾਰਚ ਮਹੀਨਾ ! 'ਗੁਰੂ' ਦੀ ਚਾਲ...
    • baba venga s big prediction about ai
      AI ਨੂੰ ਲੈ ਕੇ ਬਾਬਾ ਵੇਂਗਾ ਨੇ ਕਰ'ਤੀ ਵੱਡੀ ਭਵਿੱਖਬਾਣੀ! ਖਤਰੇ 'ਚ...
    • mirror placed in the wrong direction cause of your poverty
      Vastu : ਗਲਤ ਦਿਸ਼ਾ 'ਚ ਲਗਾਇਆ ਗਿਆ ਸ਼ੀਸ਼ਾ ਵੀ ਬਣ ਸਕਦੈ ਤੁਹਾਡੀ ਕੰਗਾਲੀ ਦਾ ਕਾਰਨ!...
    • children s vision remedies
      Vastu : ਬੱਚੇ ਨੂੰ ਨਜ਼ਰ ਤੋਂ ਬਚਾਉਣਾ ਹੈ ਤਾਂ ਕਰੋ ਇਹ ਛੋਟਾ ਜਿਹਾ ਉਪਾਅ
    • baba vanga s predictions ai
      ਕੀ AI ਖਾ ਜਾਏਗਾ ਨੌਕਰੀਆਂ ? ਜਾਣੋ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਤੇ Tech...
    • people with these zodiac signs will be wealthy in march
      ਮਾਰਚ 'ਚ ਇਨ੍ਹਾਂ ਰਾਸ਼ੀਆਂ ਵਾਲੇ ਲੋਕ ਹੋਣਗੇ ਮਾਲਾਮਾਲ ! ਗ੍ਰਹਿਆਂ ਦੀ ਬਦਲਦੀ ਚਾਲ...
    • surya grahan 2026
      ਲੱਗ ਗਿਆ ਸੂਰਜ ਗ੍ਰਹਿਣ, ਜਾਣੋ ਕਦੋਂ ਹੋਵੇਗਾ ਖ਼ਤਮ ਤੇ ਕਿਨ੍ਹਾਂ ਚੀਜ਼ਾਂ ਦਾ ਦਾਨ...
    • morning wake up see these things
      Vastu : ਸਵੇਰੇ ਉੱਠਦੇ ਹੀ ਕਰੋ ਇਨ੍ਹਾਂ ਚੀਜ਼ਾਂ ਦੇ ਦਰਸ਼ਨ, ਚਮਕ ਜਾਵੇਗੀ ਕਿਸਮਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +