ਨਡਾਲਾ (ਸ਼ਰਮਾ)- ਥਾਣਾ ਬੇਗੋਵਾਲ ਅਧੀਨ ਆਉਦੇਂ ਪਿੰਡ ਇਬਰਾਹੀਮਵਾਲ ਤੋਂ ਇਕ 18 ਸਾਲ ਦਾ ਨੌਜਵਾਨ ਵਿਸ਼ਾਲ ਸ਼ਰਮਾ ਦੀ ਸ਼ੱਕੀ ਹਾਲਾਤ ’ਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੀ ਭੂਆ ਨੇਹਾ ਕਾਲੀਆ ਨੇ ਦੱਸਿਆ ਕਿ ਵਿਸ਼ਾਲ ਸ਼ਰਮਾ ਪੁੱਤਰ ਵਿਜੇ ਕੁਮਾਰ ਵਾਸੀ ਇਬਰਾਹੀਮਵਾਲ, ਇਬਰਾਹੀਮਵਾਲ ’ਚ ਹੀ ਇਕ ਮਨਿਆਰੀ ਦੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਰੋਜ਼ਾਨਾ ਵਾਂਗ ਉਸ ਦੇ ਮਾਲਕ ਨੇ ਸਵੇਰੇ 10:30 ਵਜੇ ਦੇ ਕਰੀਬ ਉਸ ਨੂੰ ਸਵੇਰ ਦਾ ਨਾਸ਼ਤਾ ਖਾਣ ਵਾਸਤੇ ਘਰ ਭੇਜ ਦਿੱਤਾ ਪਰ ਉਹ ਦੁਕਾਨ ਤੋਂ ਤਾਂ ਚਲਾ ਗਿਆ ਪਰ ਨਾਸ਼ਤਾ ਖਾਣ ਘਰ ਨਹੀਂ ਗਿਆ।
ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ, ਬਟਾਲਾ ਵਿਖੇ ਛੱਪੜ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ
ਸਮਾਂ ਬੀਤਦਾ ਗਿਆ ਪਰ ਉਕਤ ਨੌਜਵਾਨ ਦਾ ਕਿਤੇ ਵੀ ਪਤਾ ਨਹੀ ਚੱਲਿਆ। ਭੂਆ ਨੇਹਾ ਕਾਲੀਆ ਨੇ ਦੱਸਿਆ ਕਿ ਸ਼ਾਮ ਨੂੰ ਉਨ੍ਹਾਂ ਨੂੰ ਕਿਸੇ ਤੋਂ ਪਤਾ ਚੱਲਿਆ ਕਿ ਉਕਤ ਨੌਜਵਾਨ ਨਡਾਲਾ ਬਿਜਲੀ ਘਰ ਕੋਲੋਂ ਪੈਦਲ ਹੀ ਨਡਾਲਾ ਵੱਲ ਜਾ ਰਿਹਾ ਸੀ। ਪਰਿਵਾਰ ਨੇ ਇਹ ਵੀ ਦੱਸਿਆ ਕਿ ਭਤੀਜਾ ਅੱਜ ਘਰੋਂ ਨਵੇਂ ਕੱਪੜੇ ਪਾ ਕੇ ਕੰਮ ’ਤੇ ਗਿਆ ਸੀ। ਇਸ ਸਬੰਧੀ ਬੇਗੋਵਾਲ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਤਫਤੀਸ਼ ’ਚ ਜੁਟ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਅੱਧੀ ਸਰਕਾਰ 'ਆਪ' ਦੀ ਤੇ ਅੱਧੀ ਕਾਂਗਰਸ ਦੀ, ਕਹਿਣਾ ਮੰਨਣ ਲਈ ਦੁਵਿਧਾ ’ਚ ਨਿਗਮ ਦੇ ਅਧਿਕਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੁਸ਼ਿਆਰਪੁਰ ਵਿਖੇ ਪੰਜਾਬ-ਹਿਮਾਚਲ ਬਾਰਡਰ 'ਤੇ ਚੱਲੀਆਂ ਗੋਲ਼ੀਆਂ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਨੇ ਦੱਸੀ ਸੱਚਾਈ
NEXT STORY