ਕਾਲਾ ਸੰਘਿਆਂ (ਨਿੱਝਰ)-ਪੁਲਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ ਏ. ਐੱਸ. ਆਈ. ਲਖਬੀਰ ਸਿੰਘ ਗੋਸਲ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਕੰਟਰੋਲ ਰੂਮ ਕਪੂਰਥਲਾ ਤੋਂ ਫੋਨ ਰਾਹੀਂ ਚੌਂਕੀ ’ਚ ਸੂਚਨਾ ਮਿਲੀ ਕਿ ਪਿੰਡ ਬਲੇਰਖਾਨਪੁਰ ਵਿਖੇ ਮਹਿੰਦਰ ਸਿੰਘ ਪੁੱਤਰ ਨਾਜਰ ਸਿੰਘ ਦੀ ਹਵੇਲੀ ਵਿੱਚ 2 ਵਿਅਕਤੀ ਕਥਿਤ ਚੋਰੀ ਕਰਦੇ ਹੋਏ ਕਾਬੂ ਕੀਤੇ ਗਏ। ਇਨ੍ਹਾਂ ਨੇ ਉਸ ਪਰਿਵਾਰ ਦੇ ਬਾਥਰੂਮਾਂ ਦੀਆਂ ਟੂਟੀਆਂ ਅਤੇ ਸੰਖਾਂ ਦੀਆਂ ਟੂਟੀਆਂ ਖੋਲ੍ਹ ਕੇ ਤੋੜ ਕੇ ਬੋਰੇ ਵਿਚ ਪਾ ਕੇ ਕੰਧ ਟੱਪ ਕੇ ਭੱਜਣ ਲੱਗੇ ਸੀ ਕਿ ਮਹਿੰਦਰ ਸਿੰਘ ਵੱਲੋਂ ਵੇਖ ਲਏ ਜਾਣ ’ਤੇ ਰੌਲਾ ਪਾ ਦਿੱਤਾ ਗਿਆ, ਜਿੱਥੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ: ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ ...
ਮੁਲਜ਼ਮਾਂ ਦੀ ਪਛਾਣ ਅਵਿਨਾਸ਼ ਉਰਫ਼ ਅਭੀ ਪੁੱਤਰ ਛਿੰਦਾ ਵਾਸੀ ਮੁਹੱਲਾ ਰਜਿੰਦਰ ਨਗਰ ਨੇੜੇ ਔਜਲਾ ਫਾਟਕ ਅਤੇ ਵਿਸ਼ਾਲ ਕੁਮਾਰ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਫੂਲੇਵਾਲ ਥਾਣਾ ਸਦਰ ਕਪੂਰਥਲਾ ਵਜੋਂ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਕੱਠੀ ਹੋਈ ਭੀੜ ਵੱਲੋਂ ਮੁਲਜ਼ਮਾਂ ਦੀ ਕਾਫ਼ੀ ਕੁੱਟਮਾਰ ਕੀਤੀ ਗਈ। ਇਸੇ ਦੌਰਾਨ ਉਕਤ ਪਰਿਵਾਰ ਵੱਲੋਂ ਦੋਹਾਂ ਮੁਲਜ਼ਮਾਂ ਨੂੰ ਪੁਲਸ ਦੇ ਸਪੁਰਦ ਕਰ ਦਿੱਤਾ ਗਿਆ, ਜਿਨ੍ਹਾਂ ਦੇ ਖ਼ਿਲਾਫ਼ ਧਾਰਾ 331(3)/305 ਬੀ. ਐੱਨ. ਐੱਸ. 2023 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਫਗਵਾੜਾ ਨੈਸ਼ਨਲ ਹਾਈਵੇਅ 'ਤੇ ਰੂਹ ਕੰਬਾਊ ਹਾਦਸਾ, ਦੋ ਲੋਕਾਂ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ
NEXT STORY