ਨਕੋਦਰ (ਪਾਲੀ)- ਸਦਰ ਪੁਲਸ ਨੇ ਜਲੰਧਰ ਮਾਰਗ ’ਤੇ ਸਥਿਤ ਪਿੰਡ ਕੰਗ ਸਾਹਬੂ ਨੇੜੇ ਨਵੇ ਬਣ ਰਹੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇਅ ਦਾ ਸਰੀਆ ਚੋਰੀ ਕਰਨ ਵਾਲੇ 3 ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਇਕ ਸਾਥੀ ਫਰਾਰ ਹੋ ਗਿਆ। ਪੁਲਸ ਨੇ ਚੋਰੀ ਹੋਇਆ 3 ਕੁਇੰਟਲ ਸਰੀਆ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਸੰਜੇ ਸੋਂਧੀ ਪੁੱਤਰ ਬ੍ਰਿਜ ਮੋਹਣ ਸੋਧੀ ਵਾਸੀ ਸੈਕਟਰ 13 ਕੁਰਕੁਸ਼ੇਤਰ (ਹਰਿਆਣਾ) ਹਾਲ ਵਾਸੀ ਪਿੰਡ ਕੰਗ ਸਾਹਬੂ ਨਕੋਦਰ ਨੇ ਪੁਲਸ ਦਿੱਤੇ ਬਿਆਨਾਂ ’ਚ ਦੱਸਿਆ ਕਿ ਐੱਮ. ਕੇ. ਸੀ. ਇਨਫ੍ਰਾਸਟਰੱਕਚਰ ਲਿਮ. ਕੰਪਨੀ ਜੋ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਵੇਅ ਪਿੰਡ ਕੰਗ ਸਾਹਬੂ ਨੇੜੇ ਰੋਡ ਬਣਾਉਣ ਦਾ ਕੰਮ ਕਰ ਰਹੀ ਹੈ, ਜਿੱਥੋਂ ਹਰਵਿੰਦਰਪਾਲ ਉਰਫ਼ ਨਿੱਕਾ ਪੁੱਤਰ ਪਰਮਜੀਤ ਅਤੇ ਪਰਮਜੀਤ ਸਿੰਘ ਉਰਫ਼ ਪਵਨ ਪੁੱਤਰ ਗੁਰਦੀਪ ਸਿੰਘ ਵਾਸੀਆਂਨ ਸ਼ਾਹਪੁਰ ਨਕੋਦਰ ਧਰਮਪ੍ਰੀਤ ਉਰਫ਼ ਪੀਤਾ ਪੁੱਤਰ ਰਾਜ ਕੁਮਾਰ ਅਤੇ ਸਿਮਰਨਜੀਤ ਗਿੱਲ ਪੁੱਤਰ ਸੁਲੱਖਣ ਸਿੰਘ ਵਾਸੀਆਂਨ ਮੁਰੀਦਵਾਲ ਥਾਣਾ ਲੋਹੀਆ ਨੇ ਸਰੀਆ ਕਰੀਬ 3 ਕੁਇੰਟਲ ਚੋਰੀ ਕਰ ਲਿਆ ਸੀ।
ਇਹ ਵੀ ਪੜ੍ਹੋ- ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਧੋਖੇ ਨਾਲ ਕਰਵਾ 'ਤਾ ਸਸਕਾਰ, ਮੁਲਜ਼ਮਾਂ ਨੇ ਲਾਈਵ ਹੋ ਕੇ ਖੋਲ੍ਹੇ ਵੱਡੇ ਰਾਜ਼
ਉਕਤ ਚਾਰਾਂ ਮੁਲਜ਼ਮਾਂ ਨੂੰ ਏ. ਐੱਸ. ਆਈ. ਅਮਰੀਕ ਸਿੰਘ ਨੇ ਸਮੇਤ ਪੁਲਸ ਪਾਰਟੀ ਨਾਕਾਬੰਦੀ ਦੌਰਾਨ ਗ੍ਰਿਫਤਾਰ ਕਰ ਕੇ ਇਨ੍ਹਾਂ ਪਾਸੋਂ ਚੋਰੀ ਕੀਤਾ 3 ਕੁਇੰਟਲ ਸਰੀਆ ਬਰਾਮਦ ਕਰ ਲਿਆ। ਫਰਾਰ ਮੁਲਜ਼ਮ ਸਿਮਰਨਜੀਤ ਗਿੱਲ ਵਾਸੀ ਪਿੰਡ ਮੁਰੀਦਵਾਲ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਿੰਡ ਵਾਸੀ ਬੋਲੇ, ਚੋਰ ਉਨ੍ਹਾਂ ਫੜ ਕੇ ਦਿੱਤੇ ਤੇ ਸਰੀਆ ਕਬਾੜੀਏ ਦੀ ਦੁਕਾਨ ਤੋਂ ਹੋਇਆ ਬਰਾਮਦ ਪਰ ਪੁਲਸ ਕਹਿੰਦੀ ਨਾਕੇ ਤੋਂ ਫੜੇ
ਪਿੰਡ ਕੰਗ ਸਾਹਬੂ ਦੇ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪਿੰਡ ’ਚ ਕਾਫ਼ੀ ਚੋਰੀਆਂ ਹੋ ਰਹੀਆਂ ਹਨ, ਜਿਨ੍ਹਾਂ ਨੂੰ ਫੜਨ ’ਚ ਪੁਲਸ ਨਾਕਾਮ ਰਹੀ, ਜਿਸ ਤੋ ਬਾਅਦ ਪਿੰਡ ਵਾਸੀਆਂ ਨੇ ਅਪਣੀ ਸੁਰੱਖਿਆ ਲਈ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ। ਬੀਤੇ ਦਿਨ ਤੜਕੇ ਕਰੀਬ 3 ਵਜੇ ਦੇ ਕਰੀਬ 2 ਮੋਟਰਸਾਈਕਲਾਂ ’ਤੇ ਸਵਾਰ 4 ਨੌਜਵਾਨ ਸਰੀਆ ਚੋਰੀ ਕਰਕੇ ਲਿਜਾ ਰਹੇ ਸਨ। ਪਿੰਡ ਵਾਸੀਆਂ ਤੇ ਉਕਤ ਕੰਪਨੀ ਦੇ ਮੁਲਾਜ਼ਮਾਂ ਨੇ 3 ਨੌਜਵਾਨਾਂ ਨੂੰ ਫੜ ਲਿਆ। ਉਨਾਂ ਦੱਸਿਆ ਕਿ ਚੋਰੀ ਕੀਤਾ ਸਰੀਆ ਪ੍ਰਤਾਪਪੁਰਾ ਪਿੰਡ ਦੇ ਇਕ ਕਬਾੜੀਏ ਨੂੰ ਵੇਚਦੇ ਹਨ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਸ ਦੇ ਆਲਾ ਅਧਿਕਾਰੀ ਨੂੰ ਦਿੱਤੀ। ਪੁਲਸ ਪਿੰਡ ਵਾਸੀਆਂ, ਕੰਪਨੀ ਦੇ ਮੁਲਾਜ਼ਮਾਂ ਅਤੇ ਫੜੇ ਉਕਤ ਨੌਜਵਾਨਾਂ ਨੂੰ ਨਾਲ ਲੈ ਕੇ ਕਬਾੜੀਏ ਦੀ ਦੁਕਾਨ ’ਤੇ ਗਈ। ਪੁਲਸ ਨੇ ਕਬਾੜੀਏ ਦੀ ਦੁਕਾਨ ਤੋਂ ਸਰੀਆ ਬਰਾਮਦ ਕਰ ਕੇ ਕਬਾੜੀਏ ਨੂੰ ਹਿਰਾਸਤ ’ਚ ਲੈ ਲਿਆ ਅਤੇ ਸਰੀਆ ਗੱਡੀ ’ਚ ਲੱਦ ਕੇ ਥਾਣੇ ਲੈ ਗਏ ਪਰ ਕੁਝ ਸਮੇ ਬਾਅਦ ਪੁਲਸ ਨੇ ਕਬਾੜੀਏ ਨੂੰ ਛੱਡ ਦਿੱਤਾ ਤੇ ਨੌਜਵਾਨਾਂ ’ਤੇ ਮਾਮਲਾ ਦਰਜ ਕਰ ਦਿੱਤਾ।
ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰੂਪਨਗਰ ਵਿਖੇ ਪਿੱਟਬੁਲ ਕੁੱਤੀ ਨੇ ਬੱਚੇ ਨੂੰ ਕੀਤਾ ਜ਼ਖ਼ਮੀ, ਮਾਲਕਣ ’ਤੇ ਪਰਚਾ ਦਰਜ
NEXT STORY