ਹੁਸ਼ਿਆਰਪੁਰ/ਦਸੂਹਾ - ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਸਰੀਪੁਰ 'ਚ ਬਾਈਕ 'ਤੇ ਸਵਾਰ ਹੋ ਕੇ ਆਪਣੇ ਰਿਸ਼ਤੇਦਾਰ ਦੇ ਨਾਲ ਨਿਕਲਿਆ 3 ਸਾਲਾ ਬੱਚਾ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ। ਇਸ ਹਾਦਸੇ ਦੌਰਾਨ ਬੱਚੇ ਦਾ ਗਲਾ ਕੱਟਿਆ ਗਿਆ। ਬੱਚੇ ਨੂੰ ਜ਼ਖ਼ਮੀ ਹਾਲਤ ਵਿਚ ਦਸੂਹਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੂੰ ਬੱਚੇ ਦੀ ਗਰਦਨ ਵਿੱਚ ਡੂੰਘਾ ਕੱਟ ਲੱਗਣ ਕਾਰਨ ਚਾਰ ਟਾਂਕੇ ਲਗਾਉਣੇ ਪਏ। ਫਿਲਹਾਲ ਡਾਕਟਰਾਂ ਨੇ ਬੱਚੇ ਨੂੰ ਖ਼ਤਰੇ ਤੋਂ ਬਾਹਰ ਐਲਾਨ ਦਿੱਤਾ ਹੈ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਜਾਣਕਾਰੀ ਦਿੰਦੇ ਹੋਏ ਪੀੜਤ ਬੱਚੇ ਦੇ ਪਿਤਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ 3 ਸਾਲ ਦਾ ਹੈ। ਮੈਂ ਘਰ ਤੋਂ ਦਸੂਹਾ ਕਿਸੇ ਕੰਮ ਲਈ ਗਿਆ ਹੋਇਆ ਸੀ। ਰਿਸ਼ਤੇਦਾਰ ਘਰ ਆਏ ਹੋਏ ਸਨ। ਮੇਰਾ ਰਿਸ਼ਤੇਦਾਰ ਬੱਚੇ ਨੂੰ ਮੋਟਰਸਾਈਕਲ ਦੇ ਮੂਹਰੇ ਬਿਠਾ ਕੇ ਉਸ ਨੂੰ ਘੁਮਾਉਣ ਲਈ ਗਿਆ ਸੀ। ਜਦੋਂ ਉਹ ਭੱਟੀ ਦੇ ਪਿੰਡ ਤੋਂ ਵਾਪਸ ਪਿੰਡ ਆ ਰਿਹਾ ਸੀ ਤਾਂ ਉਸ ਦੇ ਗਲੇ 'ਤੇ ਚਾਈਨਾ ਡੋਰ ਨਾਲ ਡੂੰਘਾ ਜ਼ਖ਼ਮ ਹੋ ਗਿਆ। ਫੋਨ 'ਤੇ ਸੂਚਨਾ ਮਿਲਦੇ ਹੀ ਮੈਂ ਘਰ ਪਹੁੰਚਿਆ ਅਤੇ ਆਪਣੇ ਲੜਕੇ ਨੂੰ ਦਸੂਹਾ ਦੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਮਜ਼ਦੂਰ ਦੀ ਦਰਦਨਾਕ ਮੌਤ
ਪਸ਼ੂਆਂ ਦੀ ਸਿਹਤ ਤੇ ਸਾਂਭ-ਸੰਭਾਲ ਲਈ ਲਾਇਆ ਗਿਆ ਕੈਂਪ
NEXT STORY