ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਸ਼ਨੀਵਾਰ ਸ਼ਾਮੀਂ ਦੋਸੜਕਾ ਨੇੜੇ 2 ਬੋਲੈਰੋ ਜੀਪਾਂ 'ਚ ਲੱਦੇ 5 ਵੱਛਿਆਂ ਸਮੇਤ 4 ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੁੱਲ੍ਹੋਵਾਲ 'ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਵੱਛੇ ਲੈ ਕੇ ਇਥੋਂ ਨਿਕਲਣਗੇ। ਸੂਚਨਾ ਮਿਲਦੇ ਹੀ ਏ. ਐੱਸ. ਆਈ. ਮਨਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ 2 ਬੋਲੈਰੋ ਜੀਪਾਂ 'ਚ ਲੱਦੇ 5 ਵੱਛਿਆਂ ਸਮੇਤ 4 ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਵਿਚ ਮੰਨਿਆ ਕਿ ਉਹ ਵੱਛੇ ਲੈ ਕੇ ਸ਼੍ਰੀਨਗਰ ਜਾ ਰਹੇ ਸਨ।
ਇਕ ਦੋਸ਼ੀ ਹੋ ਗਿਆ ਮੌਕੇ ਤੋਂ ਫਰਾਰ
ਐੱਸ. ਐੱਚ. ਓ. ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੌਕੇ ਤੋਂ ਜੀਮ ਖਾਨ ਪੁੱਤਰ ਅਲੀ ਮੁਹੰਮਦ ਨਿਵਾਸੀ ਈਸਪੁਰ ਪੰਡੋਗਾ, ਜ਼ਿਲਾ ਊਨਾ (ਹਿਮਾਚਲ ਪ੍ਰਦੇਸ਼), ਰਫੀ ਮਹੁੰਮਦ ਪੁੱਤਰ ਸਰਦਾਰ ਖਾਨ ਨਿਵਾਸੀ ਈਸਪੁਰ ਪੰਡੋਗਾ ਜ਼ਿਲਾ ਊਨਾ (ਹਿਮਾਚਲ ਪ੍ਰਦੇਸ਼), ਪ੍ਰਵੀਨ ਕੁਮਾਰ ਪੁੱਤਰ ਟਿੱਕਾ ਰਾਜ ਨਿਵਾਸੀ ਪਰਸਾਲੀ ਪੰਡੋਗਾ ਜ਼ਿਲਾ ਊਨਾ (ਹਿਮਾਚਲ ਪ੍ਰਦੇਸ਼) ਅਤੇ ਗੁਰਦਿਆਲ ਸਿੰਘ ਉਰਫ ਦਿਆਲ ਪੁੱਤਰ ਦਲੀਪ ਸਿੰਘ ਨਿਵਾਸੀ ਕੋਟਲੀ ਹਾਲ ਨਿਵਾਸੀ ਨੰਦਾਚੌਰ ਨੂੰ ਤਾਂ ਕਾਬੂ ਕਰ ਲਿਆ ਪਰ ਪੰਜਵਾਂ ਦੋਸ਼ੀ ਸਤਪਾਲ ਉਰਫ ਪੱਪੀ ਪੁੱਤਰ ਕੁਲਦੀਪ ਨਿਵਾਸੀ ਕੋਟਲੀ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਰ ਸਮੇਂ ਨਸ਼ੇ 'ਚ ਰਹਿੰਦੈ ਭਗਵੰਤ ਮਾਨ, ਅੰਦਰੋਂ ਬੋਲਦੀ ਸ਼ਰਾਬ: ਪ੍ਰੇਮ ਸਿੰਘ ਚੰਦੂਮਾਜਰਾ
NEXT STORY