ਜਲੰਧਰ (ਮਹੇਸ਼)- ਰਾਮਾ ਮੰਡੀ ਬਾਜ਼ਾਰ ਵਿਚ ਸਥਿਤ ਸ਼ਿੰਦੇ ਦੀ ਹੱਟੀ (ਕੱਪੜਿਆਂ ਦੀ ਦੁਕਾਨ) ’ਤੇ ਬੁੱਧਵਾਰ ਨੂੰ ਗਾਹਕ ਬਣ ਕੇ ਆਈਆਂ 4 ਔਰਤਾਂ ਬਹੁਤ ਹੀ ਚਲਾਕੀ ਨਾਲ ਦੁਕਾਨ ਵਿਚੋਂ ਕੀਮਤੀ ਕੱਪੜੇ ਚੋਰੀ ਕਰਕੇ ਫ਼ਰਾਰ ਹੋ ਗਈਆਂ। ਉਕਤ ਹੱਟੀ ਦੇ ਮਾਲਕ ਰਾਮਾ ਮੰਡੀ ਕੱਪੜਾ ਅਤੇ ਸੁਨਿਆਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਡਿੰਪੂ ਭਾਟੀਆ ਨੇ ਦੱਸਿਆ ਕਿ ਉਕਤ ਔਰਤਾਂ, ਜਿਨ੍ਹਾਂ ਨਾਲ ਇਕ ਛੋਟਾ ਬੱਚਾ ਵੀ ਸੀ, ਜਦੋਂ ਕਾਫ਼ੀ ਸਮਾਂ ਦੁਕਾਨ ’ਤੇ ਕੱਪੜੇ ਵੇਖਣ ਤੋਂ ਬਾਅਦ ਵੀ ਕੱਪੜਾ ਖ਼ਰੀਦ ਕੇ ਨਹੀਂ ਲੈ ਕੇ ਗਈਆਂ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਜਾਣ ਤੋਂ ਬਾਅਦ ਆਪਣੀ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖੀ, ਜਿਸ ਵਿਚ ਸਾਫ਼ ਵਿਖਾਈ ਦੇ ਰਿਹਾ ਸੀ ਕਿ ਬਿਲਕੁਲ ਅੱਗੇ ਹੋ ਕੇ ਕੱਪੜੇ ਵੇਖ ਰਹੀਆਂ 3 ਔਰਤਾਂ ਆਪਣੇ ਪਿੱਛੇ ਇਕ ਬੱਚਾ ਲੈ ਕੇ ਬੈਠੀ ਬਜ਼ੁਰਗ ਔਰਤ (ਉਨ੍ਹਾਂ ਦੀ ਹੀ ਸਾਥਣ) ਨੂੰ ਕੁਝ ਮਹਿੰਗੇ ਸੂਟ ਫੜਾ ਰਹੀਆਂ ਸਨ। ਉਨ੍ਹਾਂ ਨੂੰ ਬਜ਼ੁਰਗ ਔਰਤ ਬੱਚੇ ਦੀ ਆੜ ਵਿਚ ਲੁਕਾਉਂਦੀ ਹੋਈ ਵਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: ਤਿੰਨੇ ਭੈਣਾਂ ਨੂੰ ਇਕੱਠਿਆਂ ਦਿੱਤੀ ਗਈ ਅੰਤਿਮ ਵਿਦਾਈ, ਕਲਯੁੱਗੀ ਮਾਪਿਆਂ ਨੇ ਦਿੱਤੀ ਸੀ ਬੇਰਹਿਮ ਮੌਤ
ਡਿੰਪੂ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਕਿ ਇਹ ਔਰਤਾਂ ਗਾਹਕ ਨਹੀਂ ਸਨ, ਸਗੋਂ ਉਨ੍ਹਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਚਲਾਕੀ ਨਾਲ ਅੰਜਾਮ ਦੇਣ ਲਈ ਇਕ ਗਿਰੋਹ ਬਣਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਬਾਰੇ ਜੋ ਵੀ ਉਨ੍ਹਾਂ ਨੂੰ ਜਾਣਕਾਰੀ ਦੇਵੇਗਾ, ਉਸ ਦਾ ਨਾਂ ਗੁਪਤ ਰੱਖਦਿਆਂ ਉਸ ਨੂੰ 10 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਗਿਰੋਹ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਜਲਦ ਹੀ ਅਜਿਹਾ ਨਹੀਂ ਹੋਇਆ ਤਾਂ ਇਹ ਗਿਰੋਹ ਕਿਸੇ ਹੋਰ ਦੁਕਾਨਦਾਰ ਨੂੰ ਵੀ ਆਪਣੀ ਚਲਾਕੀ ਦਾ ਸ਼ਿਕਾਰ ਬਣਾ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ: 3 ਧੀਆਂ ਦਾ ਕਤਲ ਕਰਨ ਵਾਲਾ ਪਿਓ ਬੋਲਿਆ, ਮੈਂ ਆਪਣੀਆਂ ਬੱਚੀਆਂ ਨੂੰ ਮਾਰਿਆ, ਕਿਸੇ ਦਾ ਕੀ ਗਿਆ?
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪਾਵਰਕਾਮ ਦੇ ਸਾਬਕਾ ਡਿਪਟੀ ਚੀਫ਼ ਇੰਜੀਨੀਅਰ ਪਰਮਿੰਦਰ ਸਿੰਘ ’ਤੇ ਵਿਜੀਲੈਂਸ ਵੱਲੋਂ FIR ਦਰਜ
NEXT STORY