ਮਾਹਿਲਪੁਰ (ਜਸਵੀਰ)- ਨਜ਼ਦੀਕੀ ਪਿੰਡ ਬਿੰਜੋ 'ਚ ਦੀਨਾਨਗਰ ਤੋ ਆ ਕੇ ਰਹਿ ਰਹੇ ਇਕ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵੀਰ ਸਿੰਘ ਪੁੱਤਰ ਸਵ. ਸਵ ਸੁਭਾਸ਼ ਸਿੰਘ ਨਿਵਾਸੀ ਦੀਨਾ ਨਗਰ ਜੋ ਪਿਛਲੇ ਕੁਝ ਸਾਲਾ ਤੋ ਪਿੰਡ ਬਿੰਜੋ ਵਿਚ ਆਪਣੇ ਦੋਸਤ ਜਸਵਿੰਦਰ ਸਿੰਘ ਉਰਫ਼ ਕਾਕਾ ਜਿਸ ਨੇ ਉਸ ਨੂੰ ਆਪਣਾ ਧਰਮ ਦਾ ਭਰਾ ਬਣਾਇਆ ਹੋਇਆ ਸੀ ਦੇ ਘਰ ਵਿਖੇ ਸਾਲ ਵਿਚ ਕੁਝ ਮਹੀਨੇ ਆ ਕੇ ਰਹਿੰਦਾ ਸੀ।
ਹੁਣ ਵੀ ਇਸ ਵਾਰ ਉਹ ਲਗਭਗ ਪਿਛਲੇ 25 ਕੁ ਦਿਨ ਤੋਂ ਇੱਥੇ ਰਹਿ ਰਿਹਾ ਸੀ ਤੇ ਬਿਸਤ ਦੁਆਬ ਨਹਿਰ ਉੱਪਰ ਪਿੰਡ ਰੀਹਲਾ ਵਾਲੇ ਪੁਲ ਦੇ ਕਰੀਬ ਜੂਸ ਦੀ ਰੇਹੜੀ ਲਗਾਉਂਦਾ ਸੀ, ਨੇ ਬੀਤੇ ਦਿਨ ਕੰਮਕਾਰ ਨਾ ਚੱਲਣ ਕਰ ਕੇ ਤੇ ਬਿਮਾਰ ਸਿਹਤ ਦੀ ਚੱਲਦੀ ਪ੍ਰੇਸ਼ਾਨੀ ਦੇ ਚਲਦਿਆ ਸਵੇਰੇ ਆਪਣੇ ਦੋਸਤ ਦੇ ਘਰ ਦੇ ਨਾਲ ਬੰਦ ਪਈ ਕੋਠੀ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮੌਕੇ ਉੱਪਰ ਪੁਲਸ ਚੌਕੀ ਕੋਟਫ਼ਤੂਹੀ ਤੋ ਏ. ਐੱਸ. ਆਈ ਸੁਰਜੀਤ ਨੇ ਪੁਲਸ ਪਾਰਟੀ ਨਾਲ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਗੜ੍ਹਸ਼ੰਕਰ ਸਰਕਾਰੀ ਹਸਪਤਾਲ ਵਿਖੇ ਮੋਰਚਰੀ 'ਚ ਰਖਵਾ ਦਿੱਤੀ ਹੈ। ਜਦਕਿ ਮ੍ਰਿਤਕ ਦੀ ਪਤਨੀ ਤੇ ਪਹੁੰਚੇ ਹੋਰ ਰਿਸ਼ਤੇਦਾਰਾਂ ਨੇ ਇਸ ਮੌਤ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਕਾਰਣ ਦੱਸਿਆ।
ਪੰਜਾਬ 'ਚ ਬਦਲੇਗਾ ਮੌਸਮ! 22 ਤਾਰੀਖ਼ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, Alert ਰਹਿਣ ਇਹ ਜ਼ਿਲ੍ਹੇ
NEXT STORY