ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ’ਤੇ ਸਖਤੀ ਨਾਲ ਨੱਥ ਪਾਉਣ ਤੇ ਮਿਆਰੀ ਦਵਾਈਆਂ ਦੀ ਵਿਕਰੀ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲੇ ਦੇ ਮੈਡੀਕਲ ਸਟੋਰਾਂ ਦੀਆਂ ਕੀਤੀਆਂ ਜਾ ਰਹੀਆਂ ਚੈਕਿੰਗਾਂ ਦੌਰਾਨ 5 ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।
ਡਰੱਗ ਕੰਟਰੋਲ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਮੈਡੀਕਲ ਸਟੋਰਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ, ਉਨ੍ਹਾਂ ’ਚ ਮਾਰਵਾ ਮੈਡੀਕਲ ਸਟੋਰ ਬਲਾਚੌਰ (10 ਦਿਨ), ਸ੍ਰੀ ਰਾਜਾ ਸਾਹਿਬ ਮੈਡੀਕੋਜ਼ ਮੂਸਾਪੁਰ (7 ਦਿਨ), ਹੀਰ ਮੈਡੀਕੋਜ਼ ਮੂਸਾਪੁਰ (5 ਦਿਨ), ਸ੍ਰੀ ਗਣੇਸ਼ ਮੈਡੀਕਲ ਸਟੋਰ ਭੂਤਾਂ (5 ਦਿਨ) ਤੇ ਰੰਧਾਵਾ ਮੈਡੀਕਲ ਸਟੋਰ ਰਾਏਪੁਰ (10 ਦਿਨ) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚਾਰ ਹੋਰ ਮੈਡੀਕਲ ਸਟੋਰਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਇਨ੍ਹਾਂ ’ਚ ਤਿੰਨ ’ਚ ਖਾਮੀਆਂ ਪਾਈਆਂ ਗਈਆਂ। ਇਨ੍ਹਾਂ ’ਚ ਜੋਸ਼ੀ ਮੈਡੀਕਲ ਸਟੋਰ ਚਾਂਦਪੁਰ ਰੁਡ਼ਕੀ, ਸ਼ੈਰੋਨ ਮੈਡੀਕਲ ਸਟੋਰ ਚਾਂਦਪੁਰ ਰੁਡ਼ਕੀ ਤੇ ਗੁਰੂ ਨਾਨਕ ਮੈਡੀਕਲ ਸਟੋਰ ਖੁਰਦਾਂ ਦੇ ਨਾਮ ਜ਼ਿਕਰਯੋਗ ਹਨ। ਇਨ੍ਹਾਂ ਦੇ ਫ਼ਾਰਮਾਸਿਸਟ ਗੈਰ-ਹਾਜ਼ਰ ਪਾਏ ਗਏ, ਜੋਸ਼ੀ ਮੈਡੀਕਲ ਸਟੋਰ ਦਾ ਸੇਲ ਰਿਕਾਰਡ ਅਧੂਰਾ ਪਾਇਆ ਗਿਆ। ਇਨ੍ਹਾਂ ਤੋਂ ਇਲਾਵਾ ਐੱਸ.ਕੇ. ਮੈਡੀਕੋਜ਼ ਬੰਗਾ ਤੋਂ ਦੋ ਦਵਾਈਆਂ ਦੇ ਸੈਂਪਲ ਵੀ ਟੈਸਟ ਲਈ ਲਏ ਗਏ।
2 ਲੱਖ 5 ਹਜ਼ਾਰ ਐੱਮ. ਐੱਲ. ਲਾਹਣ ਬਰਾਮਦ
NEXT STORY