ਜਲੰਧਰ : ਸਵਰਗੀ ਸ਼੍ਰੀਮਤੀ ਕਾਂਤਾਦੇਵੀ ਦੀ ਯਾਦ ਵਿਚ ਚਿੰਤਪੁਰਨੀ ਜੀ ਦੇ ਸਾਵਨ ਦੇ ਮੇਲੇ ਵਿਚ ਗੁਰੂ ਸਾਧਵੀ ਪੁਨੇਸ਼ਵਰੀ ਨੰਦ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਮੁਫਤ ਮੈਡੀਕਲ ਕੈਂਪ (ਹਿਮਾਚਲ ਪ੍ਰਦੇਸ਼) ਪੂਰਨ ਵੀਰ ਹਨੁਮਾਨ ਮੰਦਰ ਵਿਚ ਲਗਾਇਆ ਗਿਆ। ਇਹ ਕੈਂਪ ਪਿਛਲੇ 7 ਦਿਨਾਂ ਤੋਂ ਦਿਨ ਰਾਤ ਮੈਡੀਕਲ ਸੇਵਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਡਾਕਟਰ ਸੁਨੀਲ ਕੁਮਾਰ ਦੀ ਅਗਵਾਈ ਵਿਚ ਲਗਾਇਆ ਗਿਆ। ਜਿਸ ਵਿਚ ਲੋਕਾਂ ਦੀ ਮੈਡੀਕਲ ਸੇਵਾ ਦਿਨ ਰਾਤ ਕੀਤੀ ਜਾ ਰਹੀ ਹੈ। ਉਥੇ ਬੈਠੇ ਡਾਕਟਰਾਂ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨ ਕਰਨ ਲਈ ਆ ਰਹੀ ਸੰਗਤ ਇਥੇ ਰੁਕ ਦੇ ਆਪਣਾ ਚੈਕਅਪ ਕਰਵਾ ਰਹੀ ਹੈ। ਅਲੋਕ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ ਮਰੀਜ਼ ਦੀ ਜਾਂਚ, ਦਵਾਈਆਂ, ਸ਼ੂਗਰ, ਬੀਪੀ ਆਦਿ ਮੁਫਤ ਵਿਚ ਕੀਤੇ ਜਾ ਰਹੇ ਹਨ। ਇਸ ਕੈਂਪ ਵਿਚ ਡਾ. ਸਨੀ ਭਗਤ, ਡਾ. ਮਨਿੰਦਰ ਸਿੰਘ, ਡਾ. ਸਿਲਵੀ ਵਰਮਾ, ਡਾ. ਮਨੀਸ਼ਾ ਕੁੰਡਲ ਨੇ ਸੇਵਾ ਕੀਤੀ।
ਜੇਜੋਂ ਹਾਦਸੇ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ: ਨਿਮਿਸ਼ਾ ਮਹਿਤਾ
NEXT STORY