ਕਰਤਾਰਪੁਰ (ਸਾਹਨੀ)-ਉਂਝ ਤਾਂ ਕੇਂਦਰ ਸਰਕਾਰ ਵੱਲੋਂ 6 ਮਾਰਗੀ ਸੜਕ ਪ੍ਰਾਜੈਕਟ ਅਧੀਨ ਬਣਾਈਆਂ ਜਾ ਰਹੀਆਂ ਸੜਕਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਬਹੁਤ ਹੀ ਉਚੇਚੇ ਪ੍ਰੰਬਧ ਕੀਤੇ ਹਨ ਪਰ ਬਾਵਜੂਦ ਇਸ ਦੇ ਸੜਕ ਦੇ ਪ੍ਰਬੰਧਾਂ ਵੱਲ ਧਿਆਨ ਨਾ ਦੇਣ ਕਾਰਨ ਹਾਦਸੇ ਵਾਪਰ ਜਾਂਦੇ ਹਨ। ਜਿਸ ਦੀ ਮੁੱਖ ਵਜ੍ਹਾ ਆਮ ਜਨਤਾ ਵੱਲੋਂ ਸੜਕਾਂ ’ਚੋਂ ਆਪਣੀ ਸਹੂਲਤ ਦੇ ਹਿਸਾਬ ਨਾਲ ਛੋਟੇ ਰਸਤੇ, ਜੋਕਿ ਦੋ-ਪਹੀਆ ਵਾਹਨਾਂ ਵਾਸਤੇ ਬਣਾ ਲਏ ਹਨ ਅਤੇ ਉਸ ਤੋਂ ਬਾਅਦ ਵੱਡੀ ਕਮੀ 6 ਮਾਰਗੀ ਸੜਕ ਵਿਚਕਾਰ ਲੱਗੀਆਂ ਲਾਈਟਾਂ ਅਤੇ ਸਰਵਿਸ ਲੇਨ ’ਤੇ ਲੱਗੀਆਂ ਲਾਈਟਾਂ ਕਰੀਬ 90 ਫ਼ੀਸਦੀ ਬੰਦ ਹਨ।
ਇਹ ਵੀ ਪੜ੍ਹੋ- 16 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ 'ਚ ਮਾਂ ਨੂੰ ਕਹੇ ਭਾਵੁਕ ਕਰ ਦੇਣ ਵਾਲੇ ਬੋਲ
ਇਨ੍ਹਾਂ ’ਚ ਕੋਈ ਖਰਾਬੀ ਹੈ ਜਾਂ ਬਿਜਲੀ ਬੋਰਡ ਨਾਲ ਕਈ ਕਰਾਰ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਪਰ ਇਹ ਲਾਈਟਾਂ ਕਈ ਮਹੀਨਿਆਂ ਤੋਂ ਬੰਦ ਪਈਆਂ ਹਨ। ਕਰੋੜਾਂ ਰੁਪਏ ਖ਼ਰਚ ਕਰਕੇ ਇਹ ਸੜਕਾਂ ਇਨਸਾਨ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਬਣਾਈਆਂ ਗਈਆਂ ਹਨ ਪਰ ਇਸ ਦੇ ਬਣਨ ਤੋਂ ਬਾਅਦ ਰੱਖ-ਰਖਾਅ ਵੱਲ ਧਿਆਨ ਨਾ ਦੇਣ ਕਾਰਨ ਹਾਦਸੇ ਵਾਪਰ ਜਾਂਦੇ ਹਨ। ਹਾਈਵੇਅ ਅਥਾਰਿਟੀ ਵੱਲੋਂ ਬਣਾਏ ਗਏ ਬਰਸਾਤੀ ਨਾਲੇ ਜੰਗਲੀ ਬੂਟੀ ਜਾਂ ਹੋਟਲ ਪੈਲੇਸਾਂ ਦੇ ਕਚਰੇ ਨਾਲ ਭਰੇ ਰਹਿੰਦੇ ਹਨ, ਜਿਨ੍ਹਾਂ ਦੀ ਸਫ਼ਾਈ ਨਹੀਂ ਹੁੰਦੀ। ਇਸ ਤੋ ਇਲਾਵਾ ਇਨ੍ਹਾਂ ਬਰਸਾਤੀ ਨਾਲਿਆਂ, ਜੋਕਿ ਕਰੀਬ 4 ਤੋਂ 5 ਫੁੱਟ ਚੌੜੇ ਤੇ ਡੂੰਘੇ ਹਨ ਪਰ ਕਈ ਥਾਈਂ ਸਲੈਬਾਂ ਹੈ ਹੀ ਨਹੀਂ ਅਤੇ ਥਾਵਾਂ ’ਤੇ ਸਲੈਬਾਂ ਟੁੱਟ ਗਈਆਂ ਹਨ, ਜਿਸ ਨਾਲ ਜਾਨਵਰਾਂ ਦੇ ਡਿੱਗ ਜਾਣ ਦੇ ਹਾਦਸੇ ਹੰਦੇ ਹਨ।
ਜਲੰਧਰ ਤੋਂ ਕਰਤਾਰਪੁਰ ਆਉਂਦਿਆਂ ਪਿੰਡ ਕਾਹਲਵਾਂ ਤੋਂ ਪੁਲ ਤੱਕ ਲੱਗਭਗ ਸਾਰੀਆਂ ਲਾਈਟਾਂ ਬੰਦ ਹਨ ਅਤੇ ਇਹੋ ਹਾਲ ਅਗਾਂਹ ਦਿਆਲਪੁਰ ਵੱਲ ਵੀ ਹੈ। ਇਸ ਸਥਿਤੀ ਤੋਂ ਨਜਿੱਠਣ ਲਈ ਹਾਈਵੇਅ ਅਥਾਰਿਟੀ ਨੂੰ ਉਚੇਚੇ ਕਦਮ ਚੁੱਕਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰ ਪੁਲ ਤੋਂ ਹੇਠਾਂ ਲਈ ਵੀ ਲਾਈਟਾਂ ਲਾਈਆਂ ਗਈਆਂ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਬੰਦ ਹਨ। ਲੋਕਾਂ ਦੀ ਮੰਗ ਹੈ ਕਿ ਹਾਈਵੇਅ ਅਥਾਰਿਟੀ ਇਨ੍ਹਾਂ ਮੁਸ਼ਕਿਲਾਂ ਅਤੇ ਪਹਿਲ ਦੇ ਆਧਾਰ ’ਤੇ ਕੰਮ ਕਰੇ ਤਾਂ ਕਿ ਕੀਮਤੀ ਜਾਨਾਂ ਬਚ ਸਕਣ।
ਇਹ ਵੀ ਪੜ੍ਹੋ- ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜੋਰ ਤੋਂ 23 ਲੱਖ ਲੁੱਟਣ ਵਾਲਾ ਮਾਸਟਰਮਾਈਂਡ ਸਾਥੀ ਸਣੇ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਅੱਧ ’ਚ ਲਟਕੀ ਬਰਸਾਤੀ ਨਾਲੇ ਦੀ ਸਫ਼ਾਈ, ਬਰਸਾਤ ਦਾ ਪਾਣੀ ਨਾਲੇ ’ਚ ਜਮ੍ਹਾ
NEXT STORY