ਮਾਹਿਲਪੁਰ (ਜਸਵੀਰ)-ਥਾਣਾ ਮਾਹਿਲਪੁਰ ਦੀ ਪੁਲਸ ਵੱਲੋਂ 55 ਕਿਲੋ ਦੇ ਕਰੀਬ ਡੋਡੇ ਚੂਰਾ-ਪੋਸਤ ਬਰਾਮਦ ਕਰਨ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਕਿ ਥਾਣੇਦਾਰ ਗੁਰਨੇਕ ਸਿੰਘ ਸਮੇਤ ਪੁਲਸ ਪਾਰਟੀ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਲਸਾੜਾ ਦੇ ਵਸਨੀਕ ਸਾਹਿਲ ਉਰਫ਼ ਸ਼ੰਮੀ ਪੁੱਤਰ ਤਿਲਕ ਰਾਜ ਥਾਣਾ ਮਾਹਿਲਪੁਰ ਡੋਡੇ ਚੂਰਾ-ਪੋਸਤ ਦਾ ਧੰਦਾ ਕਰਦਾ ਹੈ। ਥਾਣੇਦਾਰ ਗੁਰਨੇਕ ਸਿੰਘ, ਥਾਣੇਦਾਰ ਬਲਵੀਰ ਸਿੰਘ, ਥਾਣੇਦਾਰ ਅਮਰਜੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਵੱਲੋਂ ਮੌਕੇ ’ਤੇ ਕਾਰਵਾਈ ਲਈ ਪੁੱਜੇ। ਇਸ ਦੌਰਾਨ ਸਾਹਿਲ ਆਪਣੇ ਘਰੋਂ ਪੁਲਸ ਪਾਰਟੀ ਦੇ ਆਉਣ ਦਾ ਪਤਾ ਲੱਗਣ ’ਤੇ ਫਰਾਰ ਹੋ ਗਿਆ ਸੀ। ਸਾਹਿਲ ਉਰਫ਼ ਸ਼ੰਮੀ ਦੇ ਘਰ ਦੇ ਨਾਲ ਬਣੇ ਕਮਰਾ-ਸਟੋਰ ਨੂੰ ਚੈੱਕ ਕੀਤਾ ਗਿਆ।
ਇਹ ਵੀ ਪੜ੍ਹੋ-ਹੋ ਜਾਓ ਸਾਵਧਾਨ! ਮਰਨ ਤੋਂ ਬਾਅਦ ਵੀ ਨਹੀਂ ਮਿੱਟਦੇ ਸਮੋਕਿੰਗ ਦੇ ਨਿਸ਼ਾਨ, ਹੈਰਾਨ ਕਰੇਗੀ ਪੂਰੀ ਰਿਪੋਰਟ
ਜਿਸ ਵਿਚ ਕਮਰੇ ਦੀ ਦੱਖਣ ਅਤੇ ਪੱਛਮ ਵਾਲੀ ਗੁੱਠ ਵਿਚ ਇਕ ਲੋਹੇ ਦਾ ਢੱਕਣ ਲਗਾ ਕੇ ਬੇਸਮੈਂਟ (ਭੋਰਾ) ਬਣਿਆ ਹੋਇਆ ਹੈ, ਨੂੰ ਚੈੱਕ ਕੀਤਾ ਗਿਆ। ਕਮਰੇ ਦੇ ਬਾਹਰ ਦੱਖਣ ਵਾਲੀ ਕੰਧ ਨਾਲ ਪਈ ਪਰਾਲੀ ਨੂੰ ਹਟਾ ਕੇ ਚੈੱਕ ਕੀਤਾ ਤਾਂ ਪਰਾਲੀ ਹੇਠੋਂ ਤਿੰਨ ਬੋਰੇ ਪਲਾਸਟਿਕ ਵਜ਼ਨਦਾਰ ਬਰਾਮਦ ਹੋਏ। ਪੁਲਸ ਨੇ ਤਿੰਨ ਬੋਰਿਆ ਦੇ ਮੂੰਹ ਖੋਲ੍ਹ ਕੇ ਚੈੱਕ ਕੀਤੇ ਤਾਂ ਪਹਿਲੇ ਬੋਰੇ ’ਚੋਂ 15 ਕਿਲੋ 06 ਗ੍ਰਾਮ, ਦੂਜੇ ਬੋਰੇ ’ਚੋਂ 20 ਕਿਲੋਗ੍ਰਾਮ ਤੇ ਤੀਸਰੇ ਬੋਰੇ ਵਿਚੋਂ 19 ਕਿਲੋ 886 ਗ੍ਰਾਮ ਡੋਡੇ ਚੂਰਾ-ਪੋਸਤ ਬਰਾਮਦ ਹੋਇਆ। ਪੁਲਸ ਵੱਲੋਂ ਕੁੱਲ੍ਹ 54 ਕਿਲੋ 893 ਗ੍ਰਾਮ ਡੋਡੇ ਚੂਰਾ-ਪੋਸਤ ਬਰਾਮਦ ਕਰਕੇ ਸਾਹਿਲ ਉਰਫ਼ ਸ਼ੰਮੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-ਗੋਰਾਇਆ 'ਚ ਨਿਰ-ਵਸਤਰ ਮਿਲੀ ਔਰਤ ਦੀ ਲਾਸ਼ ਦੇ ਮਾਮਲੇ 'ਚ ਹੈਰਾਨੀਜਨਕ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਕਰੀ ਦੀ ਉਡੀਕ 'ਚ ਬੈਠੇ ਨੌਜਵਾਨਾਂ ਲਈ ਅਹਿਮ ਖ਼ਬਰ! ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ
NEXT STORY