ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ) : ਪਿੰਡ ਕੋਟਲੀ (ਬੋਦਲ) ਵਿਚ ਬੀਤੇ ਦਿਨ ਗੈਂਗਰੇਪ ਤੋਂ ਬਾਅਦ ਔਰਤ ਦੇ ਕਤਲ ਲਈ ਜ਼ਿੰਮੇਵਾਰ ਤੀਜੇ ਮੁਲਜ਼ਮ ਨੇ ਬੀਤੇ ਦਿਨ ਦਸੂਹਾ ਦੀ ਮਾਨਯੋਗ ਅਦਾਲਤ ਵਿਚ ਸਰੰਡਰ ਦਿੱਤਾ ਹੈ। ਇਸ ਮਾਮਲੇ ਵਿਚ 2 ਮੁਲਜ਼ਮਾਂ ਨੂੰ ਟਾਂਡਾ ਪੁਲਸ ਨੇ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਸੀ। ਦੱਸ ਦੇਈਏ ਕਿ ਆਪਣੇ ਪੇਕੇ ਪਿੰਡ ਆਈ ਨਵਜੋਤ ਕੌਰ ਜੋਤੀ ਪਤਨੀ ਨੀਟਾ ਵਾਸੀ ਡੱਫਰ ਦੇ 6 ਅਪ੍ਰੈਲ ਨੂੰ ਕਤਲ ਤੋਂ ਬਾਅਦ ਟਾਂਡਾ ਪੁਲਸ ਨੇ ਉਸਦੇ ਹੀ ਸ਼ਰੀਕੇ ਨਾਲ ਸਬੰਧਿਤ ਦੋ ਭਰਾਵਾਂ ਰਜਿੰਦਰ ਕੁਮਾਰ ਬੰਟੂ ਅਤੇ ਕਰਨ ਕੁਮਾਰ ਪੁੱਤਰ ਰਾਜ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਸੰਦੀਪ ਪੁੱਤਰ ਮੰਗਾਂ ਵਾਸੀ ਨੰਗਲ ਖੁੰਗਾ ਦੇ ਖ਼ਿਲਾਫ਼ ਕਤਲ ਅਤੇ ਜਬਰ-ਜ਼ਿਨਾਹ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਕਰਕੇ ਰਜਿੰਦਰ ਅਤੇ ਕਰਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਪੁਲਸ ਤੀਜੇ ਮੁਲਜ਼ਮ ਸੰਦੀਪ ਦੀ ਭਾਲ ਕਰ ਰਹੀ ਸੀ।
ਇਹ ਵੀ ਪੜ੍ਹੋ- ਇਨਸਾਨੀਅਤ ਦੀ ਮਿਸਾਲ, ਫਾਜ਼ਿਲਕਾ ’ਚ ਸਸਕਾਰ ਰੋਕ ਲੋਕਾਂ ਨੇ ਅੱਗ ਦੀਆਂ ਲਪਟਾਂ ’ਚ ਘਿਰੇ ਦਾਦੇ-ਪੋਤੀ ਦੀ ਬਚਾਈ ਜਾਨ
ਇਸ ਦੌਰਾਨ ਸੰਦੀਪ ਨੇ ਦਸੂਹਾ ਦੀ ਅਦਾਲਤ ਵਿਚ ਸਰੰਡਰ ਕਰ ਦਿੱਤਾ। ਜਿਸ ਤੋਂ ਬਾਅਦ ਮਾਣਯੋਗ ਜੱਜ ਪ੍ਰਿਅੰਕਾ ਸ਼ਰਮਾ ਨੇ ਮੁਲਜ਼ਮ ਕੋਲੋਂ ਪੁੱਛਗਿੱਛ ਲਈ ਪੁਲਸ ਦੀ ਅਰਜ਼ੀ 'ਤੇ 13 ਅਪ੍ਰੈਲ ਤੱਕ ਰਿਮਾਂਡ ਤੇ ਟਾਂਡਾ ਪੁਲਸ ਦੇ ਐੱਸ. ਆਈ. ਪਰਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ। ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਮੌਤ ਦਾ ਸ਼ਿਕਾਰ ਹੋਈ ਔਰਤ ਦੇ ਪਿਤਾ ਕਿਸ਼ਨ ਨੇ ਆਪਣੇ ਬਿਆਨ ਵਿਚ ਦੱਸਿਆ ਸੀ ਕਿ ਇਨ੍ਹਾਂ ਮੁਲਜ਼ਮਾਂ ਨੇ ਉਸਦੀ ਧੀ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸਦੇ ਹੱਥ ਪੈਰ ਬੰਨੇ ਅਤੇ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਮਨਸ਼ਾ ਨਾਲ ਉਸਨੂੰ ਪੇਟੀ ਵਿਚ ਕੱਪੜਿਆਂ ਥੱਲੇ ਲੁਕੋ ਦਿੱਤਾ ਸੀ। ਫਿਲਹਾਲ ਪੁਲਸ ਵੱਲੋਂ ਮੁਲਜ਼ਮ ਸੰਦੀਪ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਸਰਕਾਰੀ ਸਕੂਲਾਂ ਵਿਚ 4.36 ਫ਼ੀਸਦੀ ਵਧੇ ਦਾਖ਼ਲੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਕੇਂਦਰ ਵੱਲੋਂ ਸਮਾਰਟ ਸਿਟੀ ਜਲੰਧਰ ਦੇ ਸਾਰੇ ਪ੍ਰਾਜੈਕਟ ਸਮੇਟਣ ਦੀ ਹਿਦਾਇਤ, ਅਫ਼ਸਰਾਂ ਦੇ ਹੱਥ ਖੜ੍ਹੇ ਹੋਏ
NEXT STORY