ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਪ੍ਰਾਇਮਰੀ ਸਿਹਤ ਕੇਂਦਰ (ਪੀ. ਐੱਚ. ਸੀ) ਕੀਰਤਪੁਰ ਸਾਹਿਬ ਦੇ ਦਵਾਈਆਂ ਵਾਲੇ ਸਟੋਰ ਰੂਮ ਵਿੱਚੋਂ ਨਸ਼ਾ ਮੁਕਤੀ ਦੀਆਂ 1046 ਗੋਲ਼ੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਲਜੀਤ ਕੌਰ ਨੇ ਦੱਸਿਆ ਕਿ ਪੀ. ਐੱਚ. ਸੀ. ਕੀਰਤਪੁਰ ਸਾਹਿਬ ਵਿੱਚ ਇਕ ਅਸਥਾਈ ਨਸ਼ਾ ਮੁਕਤੀ ਕੇਂਦਰ ਹੈ, ਜਿਸ ਨਾਲ ਸੰਬੰਧਤ ਦਵਾਈਆਂ ਪੀ. ਐੱਚ. ਸੀ. ਦੇ ਦਵਾਈਆਂ ਵਾਲੇ ਸਟੋਰ ਰੂਮ ਵਿੱਚ ਰੱਖੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਕੇਂਦਰ ਦੀ ਇਮਾਰਤ ਦਾ ਨਵੀਨੀਕਰਨ ਦਾ ਕੰਮ ਚਲ ਰਿਹਾ ਹੈ, ਵੀਰਵਾਰ ਸਵੇਰੇ ਲਗਭਗ 7:30 ਵਜੇ ਸਿਹਤ ਕੇਂਦਰ 'ਤੇ ਤਾਇਨਾਤ ਚੌਂਕੀਦਾਰ ਨੇ ਵੇਖਿਆ ਕਿ ਦਵਾਈਆਂ ਵਾਲੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ। ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਕਮਰੇ ਵਿੱਚ ਕਾਫ਼ੀ ਸਾਮਾਨ ਬਿਖਰਿਆ ਪਿਆ ਸੀ ਅਤੇ ਅਣਪਛਾਤੇ ਚੋਰਾਂ ਨੇ ਅਲਮਾਰੀ ਤੋੜ ਕੇ ਉਥੇ ਪਈਆਂ ਨਸ਼ਾ ਮੁਕਤੀ ਦੀਆਂ ਗੋਲ਼ੀਆਂ ਚੋਰੀ ਕਰ ਲਈਆਂ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਨਵੀਂ ਮੁਸੀਬਤ 'ਚ ਘਿਰੇ ਕਿਸਾਨ
ਡਾ. ਦਲਜੀਤ ਕੌਰ ਨੇ ਦੱਸਿਆ ਕਿ ਚੋਰੀ ਦੌਰਾਨ ਨਸ਼ਾ ਮੁਕਤੀ ਲਈ ਵਰਤੀਆਂ ਜਾਣ ਵਾਲੀਆਂ ਵੇਪਨੋਰਫੀਨ ਦੀਆਂ 811 ਛੋਟੀਆਂ ਅਤੇ 235 ਵੱਡੀਆਂ ਗੋਲ਼ੀਆਂ, ਕੁੱਲ੍ਹ 1046 ਗੋਲ਼ੀਆਂ ਚੋਰੀ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਥਾਣਾ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਥਾਣਾ ਇੰਚਾਰਜ ਕੀਰਤਪੁਰ ਸਾਹਿਬ, ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਸ਼ਿਕਾਇਤ ਮਿਲ ਗਈ ਹੈ। ਪੁਲਸ ਟੀਮ ਨੇ ਮੌਕੇ ''ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ 'ਚ ਇਕ ਵਾਰ ਫਿਰ ਤੋਂ Gas Leak! ਮਚ ਗਈ ਹਫ਼ੜਾ-ਦਫ਼ੜੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਬਕਾਰੀ ਐਕਟ ਅਧੀਨ ਇਕ ਵਿਅਕਤੀ ਗ੍ਰਿਫ਼ਤਾਰ
NEXT STORY