ਬਲਾਚੌਰ (ਅਸ਼ਵਨੀ ਸ਼ਰਮਾ) : ਬਲਾਚੌਰ ਦੇ ਆਸ-ਪਾਸ ਵੱਖ ਵੱਖ ਬੈਂਕਾ ਦੇ ਏਟੀਐੱਮ ਦੇ ਇਰਦ ਗਿਰਦ ਠੱਗ ਗਿਰੋਹ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਜਿਸ ਵਲੋਂ ਨਿੱਤ ਦਿਨ ਕਿਸੇ ਨਾ ਕਿਸੇ ਸਖਸ਼ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਦੀਆਂ ਖਬਰਾ ਆਉਂਦੀਆ ਰਹਿੰਦੀਆਂ ਹਨ। ਜਾਣਕਾਰੀ ਦਿੰਦੇ ਹੋਏ ਪਿੰਡ ਜਾਡਲੀ ਨਿਵਾਸੀ ਮਮਤਾ ਰਾਣੀ ਪੁੱਤਰੀ ਚਤਰ ਸੈਨ ਨੇ ਦੱਸਿਆ ਕਿ ਜਦ ਉਹ ਬੀਤੇ ਦਿਨੀਂ ਆਪਣੀ ਮਾਤਾ ਬਿਮਲਾ ਦੇਵੀ ਦੇ ਪੰਜਾਬ ਨੈਸ਼ਨਲ ਬੈਂਕ ਬਰਾਂਚ ਜਾਡਲਾ ਦੇ ਖਾਤੇ ਦਾ ਏਟੀਐੱਮ ਲੈ ਕੇ ਬਲਾਚੌਰ ਦੇ ਭੱਦੀ ਰੋਡ ਸਥਿਤ ਪੰਜਾਬ ਨੈਸ਼ਨਲ ਬੈਕ ਬਰਾਂਚ ਬਲਾਚੌਰ ਦੇ ਏਟੀਐੱਮ ਉਪਰ ਪੈਸੇ ਕਢਾਉਣ ਲਈ ਗਈ ਸੀ ਜਿੱਥੇ ਕਿ ਉਸ ਨੇ 10 ਹਜ਼ਾਰ ਰੁਪਏ ਕਢਾਏ ।
ਇਸ ਦੌਰਾਨ ਏਟੀਐੱਮ ਦੇ ਨਜ਼ਦੀਕ ਦੋ ਨੌਜਵਾਨ ਮੌਜੂਦ ਸਨ ਜਿਨ੍ਹਾਂ ਨੇ ਉਸ ਦੀ ਏਟੀਐੱਮ ਦੀ ਪਰਚੀ ਹੇਠਾਂ ਡਿੱਗੀ ਚੁੱਕਣ ਲੱਗੀ ਦਾ ਸ਼ਾਤਰਦਿਮਾਗ ਨਾਲ ਏਟੀਐੱਮ ਬਦਲੀ ਕਰ ਦਿੱਤਾ ਉਸ ਨੂੰ ਉਸ ਵੇਲੇ ਤਾਂ ਕੁੱਝ ਨਹੀਂ ਪਤਾ ਲੱਗਿਆ ਅਤੇ ਉਹ ਵਾਪਸ ਘਰ ਚਲੇ ਗਈ। ਪਰ ਬਾਅਦ ਵਿਚ ਪਤਾ ਲੱਗਿਆ ਕਿ ਹੇਰਾਫੇਰੀ ਨਾਲ ਉਨ੍ਹਾਂ ਦੇ ਏਟੀਐੱਮ ਵਿੱਚੋਂ 35000 ਰੁਪਏ, ਫਿਰ 25000 ਰੁਪਏ ਅਤੇ ਫਿਰ 10000 ਰੁਪਏ, ਫਿਰ 4000 ਰੁਪਏ ਅਤੇ ਅਖੀਰ ਵਿਚ 400 ਰੁਪਏ ਵੱਖ-ਵੱਖ ਏਟੀਐੱਮ ਮਸ਼ੀਨਾਂ ਰਾਹੀਂ ਕੁੱਲ 74,400 ਰੁਪਏ ਕਢਵਾ ਲਏ ਹਨ। ਇਸ ਸਬੰਧ ਵਿਚ ਉਨ੍ਹਾਂ ਵਲੋਂ ਮੁੱਖ ਥਾਣਾ ਅਫਸਰ ਸਿਟੀ ਬਲਾਚੌਰ ਨੂੰ ਲਿਖਤੀ ਸ਼ਿਕਾਇਤ ਕਰਕੇ ਕਥਿਤ ਦੋਸ਼ੀਆ ਖ਼ਿਲਾਫ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ।
ਜਲੰਧਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
NEXT STORY