ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ)- ਸਰਕਾਰੀ ਕਾਲਜ ਟਾਂਡਾ ਵਿਚ ਪੜ੍ਹਦੇ ਬੀ. ਕਾਮ. ਦੇ ਵਿਦਿਆਰਥੀ ਨੇ ਬੀਮਾਰੀ ਨਾਲ ਜੂਝਦੇ ਹੋਏ ਡਿਪ੍ਰੈਸ਼ਨ ਦੇ ਚਲਦਿਆਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਢਡਿਆਲਾ ਦੇ ਰੂਪ ਵਿਚ ਹੋਈ ਹੈ। ਟਾਂਡਾ ਪੁਲਸ ਨੇ ਇਸ ਸਬੰਧੀ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਮਾਂ ਤੋਸ਼ੀ ਦੇਵੀ ਪਤਨੀ ਕਸ਼ਮੀਰ ਰਾਮ ਦੇ ਬਿਆਨ ਦੇ ਆਧਾਰ 'ਤੇ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕੀਤੀ ਹੈ।
ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਤੋਸ਼ੀ ਦੇਵੀ ਨੇ ਦੱਸਿਆ ਕਿ ਸੁਰਿੰਦਰ ਸਿੰਘ ਉਸ ਦੇ ਪਹਿਲੇ ਵਿਆਹ ਦਾ ਪੁੱਤਰ ਸੀ ਅਤੇ ਉਹ ਹੁਣ ਸਰਕਾਰੀ ਕਾਲਜ ਟਾਂਡਾ ਵਿਚ ਪੜ੍ਹਾਈ ਕਰ ਰਿਹਾ ਸੀ। ਬੀਮਾਰੀਆਂ ਦੀ ਲਪੇਟ ਵਿਚ ਆਉਣ ਕਾਰਨ ਉਹ ਡਿਪ੍ਰੈਸ਼ਨ ਵਿਚ ਰਹਿੰਦਾ ਸੀ।
ਇਹ ਵੀ ਪੜ੍ਹੋ : ਹੁਣ ਅੰਮ੍ਰਿਤਪਾਲ ਦੇ ਮਾਮਲੇ 'ਚ NIA ਤੇ ਪੰਜਾਬ ਪੁਲਸ ਨੇ ਕਪੂਰਥਲਾ ਤੋਂ ਵਕੀਲ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ
13 ਅਪ੍ਰੈਲ ਨੂੰ ਉਹ ਕਾਲਜ ਗਿਆ ਸੀ, ਜਿੱਥੇ ਉਸ ਨੇ ਡਿਪ੍ਰੈਸ਼ਨ ਦੇ ਚਲਦਿਆਂ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਤੋਂ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਦਸੂਹਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣੇਦਾਰ ਦਿਲਦਾਰ ਸਿੰਘ ਨੇ ਕਾਰਵਾਈ ਕਰਕੇਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ਦਾ ਵੱਡਾ ਖ਼ੁਲਾਸਾ, ਜੱਦੀ ਘਰ ਦੀ ਕੁਰਕੀ ਦੇ ਦਿੱਤੇ ਗਏ ਹੁਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਡਾ. ਸੁਖਵਿੰਦਰ ਸੁੱਖੀ ਦਾ ਦਾਅਵਾ, ਜ਼ਿਮਨੀ ਚੋਣ 'ਚ ਚੜ੍ਹੇਗਾ ਅਕਾਲੀ-ਬਸਪਾ ਦਾ ਸੂਰਜ, ਹਾਰੇਗੀ ਝੂਠ ਦੀ ਸਿਆਸਤ
NEXT STORY