ਜਲੰਧਰ, (ਮ੍ਰਿਦੁਲ)—ਮਾਡਲ ਟਾਊਨ ਸਥਿਤ ਆਫ ਦਿ ਗ੍ਰਿਡ ਜਿਮ ਦੇ ਫਲੋਰ ਮੈਨੇਜਰ ਨੇ ਪੀ. ਪੀ. ਐੱਮ. ਗੋਲਡ ਮਸਾਲਿਆਂ ਦੇ ਕਾਰੋਬਾਰੀ ਵਰੁਣ ਵਿਜ ਦਾ 90 ਹਜ਼ਾਰ ਦਾ ਸਾਈਕਲ ਚੋਰੀ ਕਰ ਲਿਆ। ਚੋਰੀ ਦਾ ਪਤਾ ਉਦੋਂ ਚਲਿਆ ਜਦੋਂ ਵਰੁਣ ਆਪਣੇ ਦੋਸਤਾਂ ਨਾਲ ਸਾਈਕਲ ਰਾਈਡ ਕਰਨ ਤੋਂ ਬਾਅਦ ਨੈਸ਼ਨਲ ਹਾਈਵੇ 'ਤੇ ਸਥਿਤ ਹਵੇਲੀ ਰੈਸਟੋਰੈਂਟ ਵਿਚ ਬ੍ਰੇਕਫਾਸਟ ਕਰਨ ਲਈ ਆਇਆ ਸੀ। ਸਾਈਕਲ ਚੋਰੀ ਹੋਣ ਤੋਂ ਬਾਅਦ ਜਦੋਂ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਗਈ ਤਾਂ ਦੋਸ਼ੀ ਫਲੋਰ ਮੈਨੇਜਰ ਕੈਦ ਹੋ ਗਿਆ, ਜਿਸ ਦੇ ਬਾਅਦ ਚਹੇੜੂ ਚੌਕੀ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਸ ਨੇ ਕਾਰਵਾਈ ਕਰਦੇ ਹੋਏ ਸਾਈਕਲ ਸਣੇ ਦੋਸ਼ੀ ਜੱਗੀ ਨੂੰ ਉਸਦੇ ਘਰ ਤੋਂ ਕਾਬੂ ਕੀਤਾ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕ੍ਰਿਸ਼ਨ ਨਗਰ ਦੇ ਰਹਿਣ ਵਾਲੇ ਮਸਾਲਾ ਕਾਰੋਬਾਰੀ ਵਰੁਣ ਵਿੱਜ ਨੇ ਦੱਸਿਆ ਕਿ ਉਸਦੀ ਪੀ. ਪੀ. ਐੱਮ. ਗੋਲਡ ਮਸਾਲੇ ਨਾਂ ਦੀ ਮੰਡੀ ਫੈਂਟਨਗੰਜ ਵਿਚ ਦੁਕਾਨ ਹੈ। ਉਸਦਾ ਪੈਡਲਰਜ਼ ਨਾਮਕ ਸਾਈਕਲਿੰਗ ਗਰੁੱਪ ਹੈ ਜੋ ਕਿ ਸਾਈਕਲਿੰਗ ਦੇ ਜ਼ਰੀਏ ਫਿਟਨੈੱਸ ਨੂੰ ਪ੍ਰਮੋਟ ਕਰਦੇ ਹਨ।
ਉਹ 15 ਅਗਸਤ ਦੇ ਮੌਕੇ ਛੁੱਟੀ ਹੋਣ ਕਾਰਨ ਆਪਣੇ ਦੋਸਤ ਵਿਵੇਕ ਸਹਿਗਲ ਅਤੇ ਹੋਰ ਲੋਕਾਂ ਨਾਲ ਗਏ ਸਨ। ਉਨ੍ਹਾਂ ਦੇ ਨਾਲ ਜਿਮ ਦਾ ਫਲੋਰ ਮੈਨੇਜਰ ਜੱਗੀ ਗਾਖਲ ਵੀ ਸੀ। ਉਨ੍ਹਾਂ ਨੇ ਹਵੇਲੀ ਰੈਸਟੋਰੈਂਟ ਵਿਚ ਬ੍ਰੇਕਫਾਸਟ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਹੋਰ ਲੋਕ ਵੀ ਕਾਫੀ ਸਨ ਜੋ ਕਿ ਫਲੋਰ ਮੈਨੇਜਰ ਜੱਗੀ ਦੇ ਨਾਲ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਬ੍ਰੇਕਫਾਸਟ ਕਰਨ ਤੋਂ ਬਾਅਦ ਬਾਹਰ ਆ ਕੇ ਪਾਰਕਿੰਗ ਵਿਚ ਖੜ੍ਹੇ ਹੋਏ ਤਾਂ ਮੌਕਾ ਦੇਖ ਕੇ ਦੋਸ਼ੀ ਜੱਗੀ ਆਪਣੀ ਐਕਟਿਵਾ ਦੇ ਨਾਲ ਖੜ੍ਹਾ ਉਸਦਾ ਸਾਈਕਲ ਘਸੀਟ ਕੇ ਲੈ ਗਿਆ। ਪਹਿਲਾਂ ਉਨ੍ਹਾਂ ਨੂੰ ਲੱਗਾ ਕਿ ਸਾਈਕਲ ਦੇ ਨਾਲ ਖੜ੍ਹੀ ਐਕਟਿਵਾ ਦੇ ਚਾਲਕ ਨੂੰ ਖਰੋਚ ਆ ਗਈ ਹੋਵੇਗੀ, ਜਿਸ ਨੂੰ ਲੈ ਕੇ ਗੁੱਸੇ ਵਿਚ ਆ ਕੇ ਸਾਈਕਲ ਐਕਟਿਵਾ ਚਾਲਕ ਲੈ ਗਿਆ ਪਰ ਬਾਅਦ ਵਿਚ ਹਵੇਲੀ ਗਰੁੱਪ ਦੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸੀ. ਸੀ. ਟੀ. ਵੀ. ਖੰਗਾਲੇ ਤਾਂ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਕਿ ਆਫ ਦਿ ਗ੍ਰਿਡ ਜਿਮ ਦਾ ਮੈਨੇਜਰ ਜੱਗੀ ਉਨ੍ਹਾਂ ਦਾ ਸਾਈਕਲ ਚੋਰੀ ਕਰ ਕੇ ਲੈ ਗਿਆ, ਜਿਸ 'ਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਵੇਲੀ ਰੈਸਟੋਰੈਂਟ ਦੇ ਨਾਲ ਲੱਕੀ ਢਾਬੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਆਪਣੇ ਕਬਜ਼ੇ ਵਿਚ ਲੈ ਲਈ, ਜਿਸ 'ਤੇ ਪੁਲਸ ਨੇ ਦੋਸ਼ੀ ਜੱਗੀ ਗਾਖਲ ਦਾ ਫੋਨ ਨੰਬਰ ਲੈ ਕੇ ਕਾਲ ਲੋਕੇਸ਼ਨ ਦੇ ਜ਼ਰੀਏ ਉਸਦੀ ਤਲਾਸ਼ ਕਰ ਕੇ ਉਸਦੇ ਘਰ ਰੇਡ ਕੀਤੀ ਅਤੇ ਘਰ ੋਂ ਸਾਈਕਲ ਬਰਾਮਦ ਹੋਇਆ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਚਹੇੜੂ ਦੀ ਚੌਕੀ ਇੰਚਾਰਜ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਦੋਸ਼ੀ ਜੱਗੀ ਨੇ ਮੰਨਿਆ ਕਿ ਸਾਈਕਲ ਉਸਨੇ ਚੋਰੀ ਕੀਤਾ ਹੈ। ਪੁਲਸ ਨੇ ਉਸ 'ਤੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।
ਦੋਸ਼ੀ ਜੱਗੀ ਨੇ ਕੋਰਟ ਵਿਚ ਲਾਈ ਬੇਲ ਐਪਲੀਕੇਸ਼ਨ ਤਾਂ ਕੋਰਟ ਨੇ ਕੀਤੀ ਖਾਰਿਜ
ਸੂਤਰਾਂ ਦੀ ਮੰਨੀਏ ਤਾਂ ਆਫ ਦਿ ਗ੍ਰਿਡ ਦੇ ਫਲੋਰ ਮੈਨੇਜਰ ਦੋਸ਼ੀ ਜੱਗੀ ਨੇ ਕੋਰਟ ਵਿਚ ਆਪਣੇ ਬਚਾਅ ਲਈ ਬੇਲ ਐਪਲੀਕੇਸ਼ਨ ਦਾਇਰ ਕੀਤੀ ਸੀ ਜੋ ਕਿ ਕੋਰਟ ਨੇ ਖਾਰਿਜ ਕਰ ਦਿੱਤੀ ਹੈ ਕਿਉਂਕਿ ਪੁਲਸ ਵਲੋਂ ਲਾਈ ਗਈ ਧਾਰਾ 379, 411 ਗੈਰ-ਜ਼ਮਾਨਤੀ ਜੁਰਮ ਹੈ।ਉੱਥੇ ਹੀ ਦੂਜੇ ਪਾਸੇ ਜਦੋਂ ਆਫ ਦਿ ਗ੍ਰਿਡ ਜਿਮ ਦੇ ਮਾਲਕ ਬੇਦੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਫ ਤੌਰ 'ਤੇ ਮੁਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਕੋਈ ਵੀ ਜੱਗੀ ਨਾਂ ਦਾ ਵਿਅਕਤੀ ਕੰਮ ਨਹੀਂ ਕਰਦਾ।
ਅੰਬੇਡਕਰ ਸੈਨਾ ਪੰਜਾਬ ਨੇ ਆਜ਼ਾਦੀ ਦਿਹਾੜੇ ਨੂੰ 'ਕਾਲੇ ਦਿਨ' ਵਜੋਂ ਮਨਾਇਆ
NEXT STORY