ਜਲੰਧਰ (ਵਰੁਣ)- ਸ਼੍ਰੀ ਰਾਮ ਚੌਂਕ ਨੇੜੇ ਬਾਈਕ ਅਤੇ ਕਾਰ ਵਿਚਕਾਰ ਹੋਈ ਮਾਮੂਲੀ ਟੱਕਰ ਤੋਂ ਬਾਅਦ ਬਾਈਕ ਸਵਾਰਾਂ ਨੇ ਜੰਮ ਕੇ ਗੁੰਡਾਗਰਦੀ ਕੀਤੀ। ਬਾਈਕ ਸਵਾਰਾਂ ਨੇ ਫ਼ਿਲਮੀ ਅੰਦਾਜ਼ ’ਚ ਕਾਰ ਦੇ ਬੋਨਟ ’ਤੇ ਚੜ੍ਹ ਕੇ ਪਹਿਲਾਂ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਬਾਅਦ ’ਚ ਕਾਰ ਚਾਲਕ ਦੀ ਵੀ ਕੁੱਟਮਾਰ ਕੀਤੀ। ਗੁੰਡਾਗਰਦੀ ਕਰਨ ਵਾਲੇ ਨੌਜਵਾਨ ਖ਼ਿਲਾਫ਼ ਥਾਣਾ ਨੰ. 4 ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਣਕਾਰੀ ਦਿੰਦੇ ਹੋਏ ਵਿਨੈ ਨਗਰ ਨਿਵਾਸੀ ਰਾਜੇਸ਼ ਨੰਦਾ ਨੇ ਦੱਸਿਆ ਕਿ ਉਹ ਕਾਰੋਬਾਰੀ ਹੈ। ਸ਼ਨੀਵਾਰ ਦੇਰ ਸ਼ਾਮ ਉਹ ਸ਼੍ਰੀ ਰਾਮ ਚੌਂਕ ਨੇੜਿਓਂ ਜਾ ਰਹੇ ਸਨ।
ਇਸ ਦੌਰਾਨ ਇਕ ਬਾਈਕ ਦਾ ਫੁੱਟਰੈਸਟ ਉਸ ਦੀ ਕਾਰ ਨਾਲ ਟਕਰਾ ਗਿਆ। ਇਸ ’ਚ ਬਾਈਕ ਚਾਲਕ ਦਾ ਹੀ ਕਸੂਰ ਸੀ, ਜਿਸ ’ਤੇ 3 ਨੌਜਵਾਨ ਸਵਾਰ ਸਨ। ਉਕਤ ਨੌਜਵਾਨਾਂ ਨੇ ਪਹਿਲਾਂ ਉਸ ਦੀ ਵੈਨਿਊ ਕਾਰ ਨੂੰ ਜ਼ਬਰਦਸਤੀ ਰੋਕਿਆ ਅਤੇ ਬਾਅਦ ’ਚ 2 ਨੌਜਵਾਨ ਕਾਰ ਦੇ ਬੋਨਟ ’ਤੇ ਚੜ੍ਹ ਗਏ ਅਤੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ, ਜਦਕਿ ਤੀਜੇ ਨੇ ਸਾਈਡ ਵਾਲੇ ਸ਼ੀਸ਼ੇ ਤੋੜ ਦਿੱਤੇ। ਕਿਸੇ ਤਰ੍ਹਾਂ ਉਸ ਨੇ ਆਪਣਾ ਬਚਾਅ ਕੀਤਾ ਅਤੇ ਕਾਰ ਤੋਂ ਬਾਹਰ ਆ ਗਿਆ। ਇਸ ਦੌਰਾਨ ਉਕਤ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ।
ਇਹ ਵੀ ਪੜ੍ਹੋ: 'ਫ੍ਰੈਂਡਸ' ਫੇਮ ਅਦਾਕਾਰ ਮੈਥਿਊ ਪੇਰੀ ਦਾ ਦਿਹਾਂਤ, ਬਾਥਰੂਮ 'ਚ ਮਿਲੀ ਲਾਸ਼
ਰਾਜੇਸ਼ ਨੰਦਾ ਰਾਹਗੀਰਾਂ ਦੀ ਮਦਦ ਨਾਲ ਆਪਣਾ ਬਚਾਅ ਕਰਨ ’ਚ ਕਾਮਯਾਬ ਰਿਹਾ। ਰਾਜੇਸ਼ ਨੰਦਾ ਨੇ ਕਿਹਾ ਕਿ ਸ਼ਹਿਰ ’ਚ ਅਜਿਹੇ ਅਪਰਾਧਿਕ ਕਿਸਮ ਦੇ ਲੋਕਾਂ ਕਾਰਨ ਪਰਿਵਾਰਾਂ ਦਾ ਸ਼ਹਿਰ ’ਚ ਘੁੰਮਣਾ ਖਤਰੇ ਤੋਂ ਖਾਲੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬਾਈਕ ਸਵਾਰਾਂ ਨੇ ਵੀ ਗੱਡੀ ਅੰਦਰ ਵੜ ਕੇ ਵੀ ਤਲਾਸ਼ੀ ਲਈ। ਗੱਡੀ ’ਚ ਨਕਦੀ ਜਾਂ ਕੋਈ ਕੀਮਤੀ ਸਾਮਾਨ ਹੁੰਦਾ ਤਾਂ ਉਸ ਨੂੰ ਵੀ ਲੁੱਟ ਲੈਂਦੇ ਸਨ। ਉਨ੍ਹਾਂ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਤੋਂ ਮੰਗ ਕੀਤੀ ਹੈ ਕਿ ਸ਼ਹਿਰ ’ਚ ਦੇਰ ਸ਼ਾਮ ਪੀ.ਸੀ.ਆਰ. ਟੀਮਾਂ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਫੜਿਆ ਜਾ ਸਕੇ ਤੇ ਪਰਿਵਾਰ ਸ਼ਹਿਰ ਦੀਆਂ ਸੜਕਾਂ ’ਤੇ ਖੁਦ ਨੂੰ ਸੁਰੱਖਿਅਤ ਸਮਝ ਸਕਣ। ਇਸ ਸਾਰੀ ਗੁੰਡਾਗਰਦੀ ਸਬੰਧੀ ਥਾਣਾ ਨੰ. 4 ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਰਾਜੇਸ਼ ਨੰਦਾ ਨੇ ਬਾਈਕ (ਪੀ. ਬੀ.08-ਐੱਲ-5056) ਦਾ ਨੰਬਰ ਨੋਟ ਕਰਕੇ ਪੁਲਸ ਨੂੰ ਦੇ ਦਿੱਤਾ ਹੈ। ਪੁਲਸ ਇਨ੍ਹਾਂ ਗੁੰਡਿਆਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਜਗਰਾਤਾ ਕਰਨ ਜਾ ਰਹੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦੁਨੀਆ ’ਚ ਕਾਰ ਚੋਰੀ ਦੇ ਮਾਮਲਿਆਂ ’ਚ ਕੈਨੇਡਾ ਟੌਪ ’ਤੇ, 7 ਮਹੀਨਿਆਂ ’ਚ ਗ੍ਰਿਫ਼ਤਾਰ ਕੀਤੇ 40 ਫ਼ੀਸਦੀ ਚੋਰ ਪੰਜਾਬੀ
NEXT STORY