ਇੰਟਰਟੇਨਮੈਂਟ ਡੈਸਕ- ਹਾਲੀਵੁੱਡ ਦੀ ਮਸ਼ਹੂਰ ਟੀ. ਵੀ. ਸੀਰੀਜ਼ 'ਫ੍ਰੈਂਡਸ' 'ਚ ਚੈਂਡਲਰ ਬਿੰਗ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਮੈਥਿਊ ਪੇਰੀ ਦਾ ਦਿਹਾਂਤ ਹੋ ਗਿਆ ਹੈ। ਮੈਥਿਊ ਨੇ 54 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਰਿਪੋਰਟਾਂ ਦੇ ਅਨੁਸਾਰ ਐਮੀ-ਨਾਮਜ਼ਦ ਅਦਾਕਾਰ ਸ਼ਨੀਵਾਰ ਨੂੰ ਆਪਣੇ ਲਾਸ ਏਂਜਲਸ ਦੇ ਘਰ ਵਿੱਚ ਇਕ ਬਾਥਟਬ ਵਿੱਚ ਡੁੱਬਣ ਨਾਲ ਮ੍ਰਿਤਕ ਪਾਇਆ ਗਿਆ ਸੀ।
ਅਧਿਕਾਰੀਆਂ ਨੇ ਮੈਥਿਊ ਪੇਰੀ ਦੀ ਮੌਤ 'ਤੇ ਦਿੱਤੀ ਪ੍ਰਤੀਕਿਰਿਆ
ਏਪੀ ਵੱਲੋਂ ਪੇਰੀ ਦੇ ਘਰ ਦੇ ਪਤੇ ਵਜੋਂ ਸੂਚੀਬੱਧ ਕੀਤੇ ਗਏ ਪੁਲਸ ਦੇ ਜਵਾਬ ਦੀ ਪੁਸ਼ਟੀ ਕਰਨ ਲਈ ਪੁੱਛੇ ਜਾਣ 'ਤੇ, ਐੱਲ. ਏ. ਪੀ. ਡੀ. ਅਧਿਕਾਰੀ ਡਰੇਕ ਮੈਡੀਸਨ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਉਸ ਬਲਾਕ ਵਿਚ ਅਧਿਕਾਰੀ 50 ਸਾਲ ਦੇ ਇਕ ਵਿਅਕਤੀ ਦੀ ਮੌਤ ਦੀ ਜਾਂਚ ਕਰਨ ਲਈ ਉਸ ਬਲਾਕ ਵਿੱਚ ਗਏ ਸਨ। ਉਥੇ ਹੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਰਿਪੋਰਟ ਮੁਤਾਬਕ ਉਨ੍ਹਾਂ ਦੇ ਘਰੋਂ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਮਿਲਿਆ ਹੈ। ਪੁਲਸ ਨੇ ਇਹ ਜਾਂਚ ਕਰਨ ਲਈ ਇਕ ਮੈਡੀਕਲ ਟੀਮ ਬੁਲਾਈ ਕਿ ਕਿਤੇ ਉਨ੍ਹਾਂ ਨੂੰ ਕਾਰਡੀਅਕ ਅਰੈਸਟ ਤਾਂ ਨਹੀਂ ਹੋਇਆ ਸੀ ਪਰ ਅਜੇ ਤੱਕ ਉਨ੍ਹਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਦੁਨੀਆ ’ਚ ਕਾਰ ਚੋਰੀ ਦੇ ਮਾਮਲਿਆਂ ’ਚ ਕੈਨੇਡਾ ਟੌਪ ’ਤੇ, 7 ਮਹੀਨਿਆਂ ’ਚ ਗ੍ਰਿਫ਼ਤਾਰ ਕੀਤੇ 40 ਫ਼ੀਸਦੀ ਚੋਰ ਪੰਜਾਬੀ
ਫ੍ਰੈਂਡਸ ਨੇ ਬਣਾਇਆ ਸੁਪਰਸਟਾਰ
ਮੈਥਿਊ ਪੇਰੀ ਨੂੰ ਸਭ ਤੋਂ ਵੱਡਾ ਬ੍ਰੇਕ ਚੈਂਡਲਰ ਬਿੰਗ ਦੇ ਰੂਪ ਵਿਚ ਵੈੱਬ ਸੀਰੀਜ਼ ਫ੍ਰੈਂਡਸ ਤੋਂ ਮਿਲਿਆ। ਇਸ ਭੂਮਿਕਾ ਨੇ ਪੇਰੀ ਅਤੇ ਉਸ ਦੇ ਸਹਿ-ਸਿਤਾਰਿਆਂ ਨੂੰ ਐੱਨ.ਬੀ.ਸੀ. ਸਿਟਕਾਮ ਵਿਚ ਪ੍ਰਸਿੱਧ ਬਣਾ ਦਿੱਤਾ, ਕਿਉਂਕਿ ਫ੍ਰੈਂਡਸ ਰਾਤੋ-ਰਾਤ ਸਫਲਤਾ ਬਣ ਗਈ ਅਤੇ ਇਸਦੇ 10-ਸੀਜ਼ਨ ਦੇ ਦੌਰਾਨ ਟੀ. ਵੀ. ਰੇਟਿੰਗਾਂ 'ਤੇ ਦਬਦਬਾ ਬਣਿਆ ਰਿਹਾ। ਚੈਂਡਲਰ ਦੀ ਭੂਮਿਕਾ ਲਈ ਪੇਰੀ ਨੇ 2002 ਵਿੱਚ ਆਪਣੀ ਪਹਿਲੀ ਐਮੀ ਨਾਮਜ਼ਦਗੀ ਪ੍ਰਾਪਤ ਕੀਤੀ। ਉਨ੍ਹਾਂ ਦਾ ਆਖਰੀ ਮੌਕਾ 2021 ਵਿੱਚ ਫ੍ਰੈਂਡਜ਼ ਰੀਯੂਨੀਅਨ ਲਈ ਆਇਆ ਸੀ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਜਗਰਾਤਾ ਕਰਨ ਜਾ ਰਹੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦੁਨੀਆ ’ਚ ਕਾਰ ਚੋਰੀ ਦੇ ਮਾਮਲਿਆਂ ’ਚ ਕੈਨੇਡਾ ਟੌਪ ’ਤੇ, 7 ਮਹੀਨਿਆਂ ’ਚ ਗ੍ਰਿਫ਼ਤਾਰ ਕੀਤੇ 40 ਫ਼ੀਸਦੀ ਚੋਰ ਪੰਜਾਬੀ
NEXT STORY