ਨਵਾਂਸ਼ਹਿਰ (ਤ੍ਰਿਪਾਠੀ) - ਪੁਲਸ ਨੇ ਪ੍ਰਵਾਸੀ ਮਜ਼ਦੂਰ ਦੇ ਕਤਲ ਦੇ ਦੋਸ਼ੀ ਨੂੰ ਮਹਿਜ਼ 6 ਘੰਟਿਆਂ ’ਚ ਕਾਬੂ ਕਰ ਲਿਆ ਹੈ। ਪ੍ਰੈੱਸ ਕਾਨਫ਼ਰੰਸ ’ਚ ਐੱਸ. ਐੱਸ. ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਥਾਣਾ ਸਦਰ ਬਲਾਚੌਰ ਦੀ ਪੁਲਸ ਨੂੰ ਪਿੰਡ ਭੱਦੀ ਦੀ ਰਹਿਣ ਵਾਲੀ ਹਾਜਰਾ ਵੱਲੋਂ ਇਤਲਾਹ ਮਿਲੀ ਸੀ ਕਿ ਉਹ ਪਿੰਡ ਦੇ ਇਕ ਧਾਰਮਿਕ ਸਥਾਨ ਦੇ ਪਿੱਛੇ ਖੇਤਾਂ ’ਚ ਡੇਰਾ ਬਣਾ ਕੇ ਆਪਣੇ ਪਰਿਵਾਰ ਸਮੇਤ ਰਹਿ ਰਹੀ ਹੈ। ਪਰਿਵਾਰ ਚਲਾਉਣ ਲਈ ਉਸ ਨੇ ਮੱਝਾਂ ਰੱਖੀਆਂ ਹਨ। ਉਹ ਉਨ੍ਹਾਂ ਨੂੰ ਚਰਾਉਣ ਲਈ ਆਲੇ-ਦੁਆਲੇ ਦੇ ਇਲਾਕਿਆਂ ਵਿਚ ਜਾਂਦੀ ਰਹਿੰਦੀ ਹੈ।
ਉਸ ਨੇ ਦੱਸਿਆ ਕਿ ਉਸ ਨੇ ਡੇਰੇ ਦੀ ਰਾਖੀ ਲਈ ਸਿਕੰਦਰ ਰਾਮ ਪੁੱਤਰ ਦੇਹਰ ਰਾਮ ਵਾਸੀ ਗੋਡਿਆ ਹੀਰਾਜ ਥਾਣਾ ਸ਼ਿੰਕਾਰਗੰਜ ਜ਼ਿਲ੍ਹਾ ਮਤਿਹਾਰੀ (ਬਿਹਾਰ) ਨੂੰ ਨਿਯੁਕਤ ਰੱਖਿਆ ਹੈ। ਉਸ ਨੇ ਦੱਸਿਆ ਕਿ ਨੌਕਰੀ ਜੁਆਇੰਨ ਕਰਨ ਸਮੇਂ ਉਕਤ ਸਿਕੰਦਰ ਰਾਮ ਨੇ ਦੱਸਿਆ ਸੀ ਕਿ ਪਿੰਟੂ ਜੋਕਿ ਭੱਦੀ ਸਰਵਿਸ ਸਟੇਸ਼ਨ ’ਤੇ ਕੰਮ ਕਰਦਾ ਹੈ, ਉਸ ਨਾਲ ਰੰਜਿਸ਼ ਰੱਖਦਾ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਉਸ ਨੇ ਦੱਸਿਆ ਕਿ ਕਰੀਬ 4 ਦਿਨ ਪਹਿਲਾਂ ਉਹ ਆਪਣੇ ਪਸ਼ੂ ਚਾਰਨ ਲਈ ਨੂਰਪੁਰਬੇਦੀ ਜ਼ਿਲ੍ਹਾ ਰੂਪਨਗਰ ਗਿਆ ਸੀ। ਬੀਤੇ ਦਿਨ ਧਾਰਮਿਕ ਸਥਾਨ ਦੇ ਸੇਵਾਦਾਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਸਿਕੰਦਰ ਰਾਮ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਫਿਰ ਗਰਮਾਇਆ 'ਕੁੱਲ੍ਹੜ ਪਿੱਜ਼ਾ' ਕੱਪਲ ਦਾ ਮਾਮਲਾ, ਮਹਿਲਾ ਨੇ DC ਦਫ਼ਤਰ ਦੇ ਬਾਹਰ ਦਿੱਤਾ ਧਰਨਾ
ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਹਾਜ਼ਰਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸ. ਪੀ. (ਜਾਂਚ) ਦੀ ਅਗਵਾਈ ਹੇਠ ਡੀ. ਐੱਸ. ਪੀ. ਸਬ-ਡਿਵੀਜ਼ਨ ਬਲਾਚੌਰ, ਸੀ. ਆਈ. ਏ. ਇੰਚਾਰਜ ਅਤੇ ਐੱਸ. ਐੱਚ. ਓ. ਥਾਣਾ ਸਦਰ ਬਲਾਚੌਰ ’ਤੇ ਆਧਾਰਿਤ ਚਾਰ ਟੀਮਾਂ ਬਣਾਈਆਂ ਗਈਆਂ। ਗਠਿਤ ਟੀਮਾਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਪਿੰਟੂ ਕੁਮਾਰ ਪੁੱਤਰ ਰਾਮ ਪ੍ਰਸਾਦ ਮੁਖੀਆ ਵਾਸੀ ਪਿੰਡ ਤਲਵੰਡੀ ਚੌਧਰੀਆਂ ਜ਼ਿਲਾ ਕਪੂਰਥਲਾ ਨੂੰ ਕਾਬੂ ਕਰ ਲਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ। ਇਸ ਮੌਕੇ ਐੱਸ. ਪੀ. (ਇਨਵੈਸਟੀਗੇਸ਼ਨ) ਡਾ. ਮੁਕੇਸ਼ ਸ਼ਰਮਾ ਅਤੇ ਡੀ. ਐੱਸ. ਪੀ. ਪ੍ਰੇਮ ਕੁਮਾਰ ਤੋਂ ਇਲਾਵਾ ਹੋਰ ਪੁਲਸ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।
ਮੋਬਾਇਲ ਆਨ ਕਰਨਾ ਬਣਿਆ ਪਿੰਟੂ ਦੀ ਗ੍ਰਿਫ਼ਤਾਰੀ ਦਾ ਕਾਰਨ
ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪਿੰਟੂ ਦੀ ਹਾਜ਼ਰਾ ਦੇ ਰਿਸ਼ਤੇਦਾਰਾਂ ਨਾਲ ਕਿਸੇ ਲੜਾਈ ਦੇ ਚਲਦੇ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਜਦੋਂ ਉਕਤ ਪਿੰਟੂ ਨੂੰ ਪਤਾ ਲੱਗਾ ਕਿ ਹਾਜ਼ਰਾ ਆਪਣੇ ਪਰਿਵਾਰ ਸਮੇਤ ਪਸ਼ੂ ਚਾਰਨ ਲਈ ਨਿਕਲੀ ਹੈ ਤਾਂ ਉਸ ਨੇ ਆਪਣੀ ਰੰਜਿਸ਼ ਨੂੰ ਪੂਰਾ ਕਰਨ ਲਈ ਯੋਜਨਾ ਤਿਆਰ ਕੀਤੀ। ਪਿੰਟੂ ਜਿਸ ਨੂੰ ਪਤਾ ਸੀ ਕਿ ਮ੍ਰਿਤਕ ਸਿਕੰਦਰ ਰਾਮ ਸ਼ਰਾਬ ਦਾ ਸ਼ੌਕੀਨ ਸੀ। ਉਹ ਸ਼ਰਾਬ ਲੈ ਕੇ ਉਕਤ ਡੇਰੇ ’ਤੇ ਸਿਕੰਦਰ ਕੋਲ ਚਲਾ ਗਿਆ। ਸਿਕੰਦਰ ਨੂੰ ਸ਼ਰਾਬ ਪਿਲਾਉਣ ਤੋਂ ਬਾਅਦ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਸ ਨੇ ਕੁਹਾੜੀ ਦੇ ਡੰਡੇ ਨਾਲ ਵਾਰ ਕਰਕੇ ਅਤੇ ਬਾਅਦ ਵਿਚ ਸਿਰ ਵਿਚ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: 5 ਸਾਲ ਦੇ ਪੁੱਤ ਦਾ ਸਿਰ ਵੱਢ ਕੇ ਖਾ ਗਈ ਮਾਂ, ਲਾਸ਼ ਦੇ ਕੀਤੇ ਕਈ ਟੁਕੜੇ, ਵਜ੍ਹਾ ਜਾਣ ਹੋਵੋਗੇ ਹੈਰਾਨ
ਉਕਤ ਪਿੰਟੂ ਦੀ ਯੋਜਨਾ ਸੀ ਕਿ ਉਹ ਕਤਲ ਕਰਨ ਤੋਂ ਬਾਅਦ ਭੱਜ ਜਾਵੇਗਾ ਅਤੇ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਲੱਗੇਗਾ ਅਤੇ ਕਤਲ ਦਾ ਦੋਸ਼ ਉਕਤ ਹਜ਼ਾਰਾ ਦੇ ਪਰਿਵਾਰ ’ਤੇ ਪਵੇਗਾ। ਕਤਲ ਕਰਨ ਤੋਂ ਬਾਅਦ ਉਹ ਬੱਸ ’ਚ ਸਵਾਰ ਹੋ ਕੇ ਫਿਲੌਰ ਵੱਲ ਭੱਜ ਗਿਆ। ਇਸ ਦੌਰਾਨ ਉਸ ਨੇ ਆਪਣਾ ਫ਼ੋਨ ਵੀ ਸਵਿੱਚ ਆਫ਼ ਕਰ ਦਿੱਤਾ ਸੀ ਪਰ ਜਿਵੇਂ ਹੀ ਉਸ ਨੇ ਫ਼ੋਨ ਆਨ ਕੀਤਾ ਤਾਂ ਫ਼ੋਨ ਦੀ ਲੋਕੇਸ਼ਨ ਦੇ ਆਧਾਰ ’ਤੇ ਪੁਲਸ ਨੇ ਉਸ ਨੂੰ ਕਸਬਾ ਔੜ ਨੇੜਿਓਂ ਬੱਸ ’ਚੋਂ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: CM ਮਾਨ ਦਾ ਵਿਰੋਧੀਆਂ 'ਤੇ ਵਾਰ, ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਜਾਇਜ਼, ਸਾਡਾ ਕੋਈ ਵੱਟ ਦਾ ਰੌਲਾ ਨਹੀਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਫਗਵਾੜਾ ਵਿਖੇ ਸੜਕ ਹਾਦਸੇ ’ਚ ਵਿਅਕਤੀ ਦੀ ਮੌਤ
NEXT STORY