ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਤੂਬਰ ਮਹੀਨੇ ਦੇ ਅਖੀਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਪੂਰਾ ਕਰ ਲੈਣਗੇ ਅਤੇ ਨਵੰਬਰ-ਦਸੰਬਰ ਮਹੀਨੇ ’ਚ ਮੁੱਖ ਮੰਤਰੀ ਵੱਲੋਂ ਸਬ-ਡਵੀਜ਼ਨ ਪੱਧਰ ਦੇ ਦੌਰੇ ਵੀ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਜਨਾ ਹੈ ਕਿ ਸੂਬਾ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਲਗਭਗ 100 ਤੋਂ ਵੱਧ ਵਿਧਾਨ ਸਭਾ ਸੀਟਾਂ ’ਚ ਕਾਂਗਰਸ ਨੇਤਾਵਾਂ ਨੂੰ ਪੂਰੀ ਤਰ੍ਹਾਂ ਗਤੀਸ਼ੀਲ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਵਿਧਾਨ ਸਭਾ ਹਲਕਿਆਂ ਨਾਲ ਉਹ ਸਿੱਧੇ ਸੰਪਰਕ ’ਚ ਆ ਜਾਣ, ਇਸ ਲਈ ਇਨ੍ਹਾਂ ਸਾਰੇ ਵਿਧਾਨ ਸਭਾ ਹਲਕਿਆਂ ਲਈ ਕੈਪਟਨ ਵੱਲੋਂ ਕੁਝ ਨਾ ਕੁਝ ਐਲਾਨ ਜ਼ਰੂਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਉਮਰਾਨੰਗਲ ਨੂੰ ਉਚਿਤ ਸੁਰੱਖਿਆ ਉਪਲੱਬਧ ਕਰਵਾਉਣ ਲਈ ਕੇਂਦਰ ਨੇ ਭੇਜਿਆ ਪੰਜਾਬ ਨੂੰ ਪੱਤਰ
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਭਾਵੇਂ ਕਿਸਾਨ ਸੰਗਠਨਾਂ ਦੀ ਅਪੀਲ ਨੂੰ ਮੰਨਦੇ ਹੋਏ ਕੈਪਟਨ ਵੱਲੋਂ ਚੋਣ ਰੈਲੀਆਂ ਅਜੇ ਨਹੀਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਉਹ ਆਪਣੇ ਸਰਕਾਰੀ ਦੌਰੇ ਤੇ ਪ੍ਰੋਗਰਾਮਾਂ ਨੂੰ ਜਾਰੀ ਰੱਖਣਗੇ। ਮੁੱਖ ਮੰਤਰੀ ਪਹਿਲੇ ਪੜਾਅ ’ਚ ਅਕਤੂਬਰ ਦੇ ਅਖੀਰ ਤੱਕ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰ ਲੈਣਗੇ, ਇਸ ਲਈ ਪਹਿਲਾਂ ਹੀ ਸੀ. ਐੱਮ. ਓ. ਵੱਲੋਂ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਦੂਜੇ ਪੜਾਅ ’ਚ ਛੋਟੇ ਕਸਬਿਆਂ ਤੇ ਉੱਪ ਮੰਡਲ ਪੱਧਰ ’ਤੇ ਕੈਪਟਨ ਦੌਰੇ ਕਰਨਗੇ। ਉਨ੍ਹਾਂ ਦੇ ਇਨ੍ਹਾਂ ਦੌਰਿਆਂ ਨਾਲ ਕਾਂਗਰਸ ਨੂੰ ਜ਼ਰੂਰ ਹੀ ਤਾਕਤ ਮਿਲੇਗੀ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੁਕਮਾਂ ਖ਼ਿਲਾਫ਼ ਚੋਣਾਵੀਂ ਸਮਾਗਮਾਂ ਨੂੰ ਅੰਜਾਮ ਦੇ ਰਹੀ ਹੈ ਕਾਂਗਰਸ : ਅਮਨ ਅਰੋੜਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਜਲੰਧਰ: ਪਨਬੱਸ/PRTC ਵਰਕਰਾਂ ਦੀ ਹੜਤਾਲ ਮੁਲਤਵੀ ਹੋਣ ਕਾਰਨ ਕੰਮ ’ਤੇ ਪਰਤੇ 6000 ਕਰਮਚਾਰੀ
NEXT STORY