ਨਡਾਲਾ (ਸ਼ਰਮਾ)-ਢਿੱਲਵਾਂ ਪੁਲਸ ਨੇ ਪਿੰਡ ਰਾਏਪੁਰ ਅਰਾਈਆਂ ਦੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੀ ਨੂੰਹ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਢਿੱਲਵਾਂ ਦੇ ਏ. ਐੱਸ. ਆਈ. ਮੂਰਤਾ ਸਿੰਘ ਨੂੰ ਦਿੱਤੀ ਸ਼ਿਕਾਇਤ ’ਚ ਸੁੱਚਾ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਰਾਏਪੁਰ ਅਰਾਈਆਂ, ਥਾਣਾ ਢਿੱਲਵਾਂ ਨੇ ਆਪਣੀ ਨੂੰਹ ਪ੍ਰਭਜੋਤ ਕੌਰ ਪਤਨੀ ਮਨਜਿੰਦਰ ਸਿੰਘ ਖਿਲਾਫ ਬਿਆਨ ਦਰਜ ਕਰਾਉਦਿਆਂ ਦੱਸਿਆ ਕਿ ਉਸ ਨੇ ਆਪਣੇ ਪਤੀ ਮਨਜਿੰਦਰ ਸਿੰਘ ਨਾਲ ਸਾਂਝੇ ਬੈਂਕ ਖਾਤੇ ’ਚੋਂ, ਮੇਰੇ ਅਤੇ ਮੇਰੀ ਘਰ ਵਾਲੀ ਜਸਵਿੰਦਰ ਕੌਰ ਦੇ ਬੈਂਕ ਖਾਤੇ ਵਿਚੋਂ ਉਨ੍ਹਾਂ ਦੇ ਮੋਬਾਈਲ ਫੋਨਾਂ ਰਾਹੀਂ ਆਪ ਹੀ ਆਨਲਾਈਨ ਆਈ. ਡੀਜ਼ ਬਣਾ ਕੇ ਮਹੀਨਾ ਅਕਤੂਬਰ 2025 ਦੌਰਾਨ ਵੱਖ-ਵੱਖ ਤਾਰੀਖਾਂ ਨੂੰ 7,36,900 ਰੁਪਏ ਟ੍ਰਾਂਜ਼ੈਕਸ਼ਨ ਕੀਤੀ ਅਤੇ ਇਹ ਪੈਸੇ ਪ੍ਰਭਜੋਤ ਕੌਰ ਵੱਲੋਂ ਉਸੇ ਹੀ ਤਾਰੀਕਾਂ ਨੂੰ ਅੱਗੇ ਆਪਣੇ ਜੁਆਇੰਟ ਅਕਾਊਂਟ ਵਿਚੋਂ ਆਪਣੀ ਯੂ. ਪੀ. ਆਈ. ਰਾਹੀਂ ਆਪਣੀ ਨਿੱਜੀ ਵਰਤੋਂ ਲਈ ਹੋਰ ਵਿਆਕਤੀਆਂ ਦੇ ਖਾਤਿਆਂ ਵਿਚ ਟ੍ਰਾਂਜ਼ੈਕਸ਼ਨ ਕਰ ਦਿੱਤੀ।
ਇਹ ਵੀ ਪੜ੍ਹੋ: ਸ਼ੀਤਲ ਅੰਗੂਰਾਲ ਨੇ 'ਆਪ' ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਕਿਹਾ-ਸਰਕਾਰ ਦੀ ਕਠਪੁਤਲੀ ਬਣੀ ਪੰਜਾਬ ਪੁਲਸ
ਇਸ ਦੌਰਾਨ ਢਿੱਲਵਾਂ ਪੁਲਸ ਨੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਕੇ ਪ੍ਰਭਜੋਤ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲਾ ਦਰਜ ਹੋਣ ’ਤੇ ਜਿਥੇ ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਮੰਗ ਕੀਤੀ ਕਿ ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ।
ਇਹ ਵੀ ਪੜ੍ਹੋ: CM ਨੂੰ ਸਿਰਫ਼ ਅੰਗੂਠਾ ਲਗਾਉਣ ਲਈ ਰੱਖਿਆ, ਸਰਕਾਰ ਤਾਂ ਚਲਾ ਰਹੇ ਦਿੱਲੀ ਵਾਲੇ: ਸੁਖਬੀਰ ਬਾਦਲ
ਥਾਣਾ ਮੁਖੀ ਢਿੱਲਵਾਂ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਅਗਲੀ ਤਫ਼ਤੀਸ਼ ਅਮਲ ’ਚ ਲਿਆਂਦੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਧਰ ਦੂਜੇ ਪਾਸੇ ਇਸ ਮਾਮਲੇ ’ਚ ਪਹਿਲਾਂ ਹੀ ਨੂੰਹ ਪ੍ਰਭਜੋਤ ਕੌਰ ਦੇ ਨਾਨੇ ਕਰਤਾਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਸਾਰੇ ਦੋਸ਼ ਬੇ- ਬੁਨਿਆਦ ਹਨ।
ਇਹ ਵੀ ਪੜ੍ਹੋ: Punjab: ASI ਨੇ ਮਹਿਲਾ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ! ਨੌਜਵਾਨ ਨੂੰ ਨੰਗਾ ਹੀ ਲੈ ਗਈ ਥਾਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਕਬੱਡੀ ਚੈਪੀਅਨਸ਼ਿਪ 1979 ਦੀ ਜੇਤੂ ਫਰੀਦਕੋਟ ਟੀਮ ਦਾ 47 ਸਾਲ ਬਾਅਦ ਟਾਂਡਾ ਪਹੁੰਚਣ ’ਤੇ ਸਨਮਾਨ
NEXT STORY