ਕਿਸ਼ਨਗੜ੍ਹ- ਬੀਤੇ ਦਿਨੀ ਪਿੰਡ ਦੁੱਗਰੀ ’ਚ ਹੋਏ 2 ਧਿਰਾਂ ਦੇ ਝਗੜੇ ਦੌਰਾਨ ਇਕ ਧਿਰ ਦੇ 10 ਲੋਕਾਂ ’ਤੇ ਕੀਤੇ ਗਏ ਦਰਜ ਮਾਮਲੇ ਨੂੰ ਸਰਕਾਰ ਦੀ ਸ਼ਹਿ ’ਤੇ ਪੁਲਸ ਦੀ ਮਿਲੀਭੁਗਤ ਨੂੰ ਸਰਾਸਰ ਨਾਜਾਇਜ਼ ’ਤੇ ਗਲਤ ਦੱਸਦਿਆਂ ਡਾ. ਅੰਬੇਡਕਰ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰਧਾਨ ਤਰਲੋਕ ਵੇਂਡਲ ਦੀ ਅਗਵਾਈ ’ਚ ਆਗੂਆਂ ਨੇ ਆਪਣੇ ਅਨੇਕਾਂ ਸਾਥੀਆਂ ਸਮੇਤ ਬੀਤੇ ਦਿਨ ਸਥਾਨਕ ਪੁਲਸ ਚੌਕੀ ਕਿਸ਼ਨਗੜ੍ਹ ਦਾ ਜ਼ਬਰਦਸਤ ਘਿਰਾਓ ਕੀਤਾ। ਉਕਤ ਆਗੂਆਂ ਨੇ ਪੁਲਸ ਚੌਕੀ ਦੇ ਗੇਟ ਅੱਗੇ ਧਰਨਾ ਲਾਕੇ ਸੂਬਾ ਸਰਕਾਰ ਤੇ ਸਥਾਨਕ ਪੁਲਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਸਬੰਧ 'ਚ ਤਰਲੋਕ ਵੇਂਡਲ, ਡਾ. ਹਰਜਿੰਦਰ ਮੱਟੂ ਤੇ ਸੂਬੇਦਾਰ ਚਰਨਜੀਤ ਸਿੰਘ ਸੋਹਲ ਆਦਿ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਦੁੱਗਰੀ ’ਚ ਬੀਤੇ ਕੁਝ ਦਿਨ ਪਹਿਲਾਂ ਦੋ ਧਿਰਾਂ ’ਚ ਝਗੜਾ ਹੋਇਆ ਸੀ, ਜਿਸ ’ਚ ਇਕ ਧਿਰ ਦੇ 10 ਲੋਕਾਂ ’ਤੇ ਸੂਬਾ ਸਰਕਾਰ ਦੀ ਸ਼ਹਿ ’ਤੇ ਮਾਮਲਾ ਦਰਜ ਕਰ ਦਿੱਤਾ ਗਿਆ ਸੀ, ਜਦਕਿ ਇਸ ਝਗੜੇ ’ਚ ਲਖਵੀਰ ਦੁੱਗਰੀ ਸ਼ਾਮਲ ਨਹੀਂ ਸੀ ਉਸ ’ਤੇ ਅਤੇ ਉਸ ਦੇ ਬਾਕੀ ਸਾਥੀਆਂ ’ਤੇ 452 ਦਾ ਮਾਮਲਾ ਝੂਠਾ ਤੇ ਬੇ-ਬੁਨਿਆਦ ਦਰਜ ਕਰ ਦਿੱਤਾ ਗਿਆ। ਇਸ ਝਗੜੇ ’ਚ ਇਕ ਅਨਮੋਲ ਨਾਂ ਦੇ ਨੌਜਵਾਨ ਨੂੰ ਘਰੋਂ ਚੁੱਕ ਕੇ ਦੂਸਰੀ ਧਿਰ ਵੱਲੋਂ ਆਪਣੇ ਘਰ ਲਿਜਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ।
ਦੂਜੀ ਧਿਰ ਦੇ ਲੋਕਾਂ ਤੇ ਪੁਲਸ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੁਲਸ ਦੇ ਉੱਚ ਅਫਸਰਾਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਦੂਸਰੀ ਧਿਰ ’ਤੇ ਬਣਦੀ ਕਾਰਵਾਈ ਕਰ ਕੇ ਪਰਚਾ ਦਰਜ ਕੀਤਾ ਜਾਵੇ ਤੇ 452 ਧਾਰਾ ਨੂੰ ਤੁਰੰਤ ਖਾਰਜ ਕੀਤਾ ਜਾਵੇ।
ਸੂਚਨਾ ਮਿਲਣ ’ਤੇ ਸਥਾਨਕ ਕਿਸ਼ਨਗੜ੍ਹ ਪੁਲਸ ਚੌਕੀ ਪਹੁੰਚੇ ਐੱਸ. ਐੱਚ. ਓ. ਕਰਤਾਰਪੁਰ ਨੇ ਪ੍ਰਦਸ਼ਨਕਾਰੀਆਂ ਨੂੰ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਨ ਤੇ ਇਨਸਾਫ ਦੇਣ ਦਾ ਭਰੋਸੇ ਦਿੱਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਸੋਹਣ ਲਾਲ ਸੰਧੂ, ਤਰਸੇਮ ਸਹੋਤਾ ਮੁੱਖ ਬੁਲਾਰਾ ਪੰਜਾਬ, ਕਾਲਾ ਨਾਗਰਾ ਯੂਥ ਪ੍ਰਧਾਨ, ਸੰਤੋਖ ਕਾਹਲੋਂ, ਰੋਹਿਤ ਲੋਹਗੜ੍ਹੀਆ, ਬਲਵੀਰ ਪੰਚ, ਵਿੱਕੀ ਚੁਗਿੱਟੀ, ਸੰਨੀ ਸ਼ਹਿਰੀ ਚੇਅਰਮੈਨ, ਸੋਨੀਆ ਕਾਲਾ ਬੱਕਰਾ ਆਦਿ ਹਾਜ਼ਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਜਲੰਧਰ ਦਾ ਇਹ ਮਸ਼ਹੂਰ ਰੈਸਟੋਰੈਂਟ ਵਿਵਾਦਾਂ 'ਚ ਘਿਰਿਆ, ਡੋਸੇ 'ਚੋਂ ਨਿਕਲਿਆ ਕਾਕਰੋਚ, ਹੋਇਆ ਹੰਗਾਮਾ
NEXT STORY