ਰੂਪਨਗਰ (ਵਿਜੇ)- ਥਾਣਾ ਸਿੰਘ ਭਗਵੰਤਪੁਰ ਦੀ ਪੁਲਸ ਵੱਲੋਂ ਇਕ ਨੌਜਵਾਨ ਨੂੰ ਰਸਤੇ ਵਿਚ ਘੇਰ ਕੇ ਉਸ ਨਾਲ ਕੁੱਟਮਾਰ ਕਰਨ ਅਤੇ ਉਸ ਦੇ ਮੋਟਰਸਾਈਕਲ ਨੂੰ ਖੋਹਣ ਦੇ ਦੋਸ਼ ਵਿਚ 5 ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਗਿਆ ਹੈ।
ਥਾਣਾ ਸਿੰਘ ਭਗਵੰਤਪੁਰ ਵਿਚ ਦਰਜ ਐੱਫ਼. ਆਰ. ਆਈ. ਮੁਤਾਬਕ ਨਰਿੰਦਰ ਸਿੰਘ ਪੁੱਤਰ ਸਵ. ਨਾਨਕ ਸਿੰਘ ਵਾਸੀ ਪਿੰਡ ਕਾਕਰੇ ਨੇ ਸ਼ਿਕਾਇਤ ਕੀਤੀ ਕਿ ਜਦੋਂ ਉਹ ਆਪਣੇ ਖੇਤਾਂ ਵਾਲੀ ਮੋਟਰ ਤੋਂ ਆਪਣੇ ਘਰ ਨੂੰ ਆਪਣੇ ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਰਸਤੇ ’ਚ ਧਰਮ ਸਿੰਘ, ਬਿੱਲਾ, ਪਿੰਟੂ ਪੁਤਰਾਨ ਧਰਮ ਸਿੰਘ, ਪ੍ਰੀਤ ਅਤੇ ਰਾਜ ਕੌਰ ਪਤਨੀ ਬਿੱਲਾ ਵਾਸੀਅਨ ਪਿੰਡ ਕਾਕਰੇ ਉਸ ਨੂੰ ਮਿਲ ਗਏ ਅਤੇ ਮੁਦਈ ਮੁਕੱਦਮਾ ਨੂੰ ਕਿਹਾ ਕਿ ਤੇਰੀ ਮੋਟਰ ਦਾ ਪਾਣੀ ਸਾਡੇ ਖੇਤ ਵਿਚ ਨਹੀਂ ਆਉਣਾ ਚਾਹੀਦਾ ਤਾਂ ਇੰਨੇ ਵਿਚ ਧਰਮ ਸਿੰਘ ਨੇ ਉਸ ਦੇ ਮੂੰਹ ’ਤੇ ਥੱਪੜ ਮਾਰਿਆ ਅਤੇ ਨਾਲ ਉਕਤ ਸਭ ਨੇ ਮਿਲ ਕੇ ਨਰਿੰਦਰ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਮੋਟਰਸਾਈਕਲ ਆਪਣੇ ਨਾਲ ਘਰ ਲੈ ਗਏ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਇਸ ਕਾਰਡ ਨੂੰ ਬਣਵਾਉਣ ਮਗਰੋਂ ਦੇਸ਼ 'ਚ ਕਿਤੇ ਵੀ ਕਰਵਾ ਸਕਦੇ ਹੋ ਇਲਾਜ, ਲੁਧਿਆਣਾ ਪਹਿਲੇ ਤੇ ਜਲੰਧਰ ਦੂਜੇ ਨੰਬਰ 'ਤੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਂਡਿਆਂ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਨੌਜਵਾਨ 'ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
NEXT STORY