ਗੜ੍ਹਸ਼ੰਕਰ (ਭਾਰਦਵਾਜ)-ਪਿਛਲੇ ਦਿਨੀਂ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਸੇਖੋਵਾਲ ਦੇ ਸਾਬਕਾ ਸੂਬੇਦਾਰ ਰਮੇਸ਼ ਕੁਮਾਰ ਸ਼ਰਮਾ ਨੂੰ ਡਿਜੀਟਲ ਹਿਰਾਸਤ ’ਚ ਰੱਖ ਕੇ ਸਾਢੇ ਦਸ ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋਸ਼ੀਆਂ ਖ਼ਿਲਾਫ਼ ਥਾਣਾ ਸਾਈਬਰ ਕ੍ਰਾਈਮ ਹੁਸ਼ਿਆਰਪੁਰ ਵਿਖੇ 318(4),316(2) ਬੀ. ਐੱਨ. ਐੱਸ. 66 ਸੀ, 66 ਡੀ. ਆਈ. ਟੀ. ਅਧੀਨ ਕੇਸ ਦਰਜ ਕੀਤਾ ਗਿਆ ਹੈ।
ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੀ ਸ਼ਿਕਾਇਤ ਚ ਰਮੇਸ਼ ਕੁਮਾਰ ਪੁੱਤਰ ਵਾਸੀ ਸੇਖੋਂਵਾਲ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਸੀ ਕਿ 23 ਦਸੰਬਰ ਨੂੰ ਉਸ ਦੇ ਫੋਨ ’ਤੇ ਵਿਦੇਸ਼ੀ ਨੰਬਰ ਤੋਂ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਅੰਧੇਰੀ ਮੁੰਬਈ ਥਾਣੇ ਤੋਂ ਪੁਲਸ ਅਫ਼ਸਰ ਬੋਲ ਰਿਹਾ ਹਾਂ ਅਤੇ ਤੁਹਾਡੇ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੋਇਆ ਹੈ। ਰਮੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਬਾਅਦ ਆਧਾਰ ਕਾਰਡ ਦੀ ਮੰਗ ਕੀਤੀ ਅਤੇ ਉਕਤ ਪੁਲਸ ਅਫ਼ਸਰ ਨੇ ਕਿਹਾ ਕਿ ਤੁਹਾਡੇ ਖ਼ਿਲਾਫ਼ 20 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਉਕਤ ਨੇ ਦੱਸਿਆ ਕਿ ਸੰਗਰੂਰ ਦੇ ਨਰੇਸ਼ ਗੋਇਲ ਵੱਲੋਂ 2 ਕਰੋੜ ਰੁਪਏ ਦੀ ਠੱਗੀ ਮਾਰ ਕੇ 20 ਲੱਖ ਰੁਪਏ ਤੁਹਾਡੇ ਕੈਨਰਾ ਬੈਂਕ ਦੇ ਖਾਤੇ ’ਚ ਪਾਏ ਸਨ ਅਤੇ ਤੁਹਾਡੇ ਖ਼ਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਨਿਕਲੇ ਹਨ।
ਇਹ ਵੀ ਪੜ੍ਹੋ- ਜਲੰਧਰ ’ਚ ਹਾਲੇ ਵੀ ਬਣੇ ਹੋਏ ਹਨ ਦਲ-ਬਦਲ ਦੇ ਚਾਂਸ, ਕੁਝ ਹੋਰ ਕੌਂਸਲਰਾਂ ਦੇ 'ਆਪ' ਚ ਜਾਣ ਦੀ ਸੰਭਾਵਨਾ
ਫੋਨ ਕਰਨ ਵਾਲੇ ਨੇ ਉਸ ਨੂੰ ਕਿਹਾ ਸੀ ਕਿ ਉਹ ਤੁਹਾਡੇ ਖ਼ਿਲਾਫ਼ ਦਰਜ ਕੇਸ ਰਫਾ ਦਫਾ ਕਰਵਾ ਦੇਵੇਗਾ, ਇਸ ਲਈ ਤੁਸੀਂ 20 ਲੱਖ ਰੁਪਏ ਦੱਸੇ ਗਏ ਖਾਤੇ ’ਚ ਟਰਾਂਸਫਰ ਕਰਵਾ ਦਿਓ। ਇਸ ਤੋਂ ਬਾਅਦ ਉਸਨੇ ਹੋਰ ਬੰਦਿਆਂ ਨਾਲ ਵੀ ਗੱਲ ਕਰਵਾਈ, ਜਿਨ੍ਹਾਂ ਨੂੰ ਉਹ ਪੁਲਸ ਦੇ ਡੀ. ਜੀ. ਪੀ. ਦੱਸ ਰਿਹਾ ਸੀ। ਰਮੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਗੱਲਾਂ ’ਚ ਆਕੇ ਉਸ ਨੇ ਦੱਸੇ ਖ਼ਾਤੇ ’ਚ ਸਾਢੇ ਦਸ ਲੱਖ ਰੁਪਏ ਟਰਾਂਸਫਰ ਕਰਵਾ ਦਿੱਤੇ ਪਰ ਕੁਝ ਸਮੇਂ ਬਾਅਦ ਉਸਨੂੰ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਮਾਰੀ ਗਈ ਹੈ। ਆਪਣੀ ਸ਼ਿਕਾਇਤ ’ਚ ਉਸਨੇ ਮੰਗ ਕੀਤੀ ਕਿ ਉਕਤ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਪੀਂਦੇ ਹੋ ਟੀ-ਬੈਗ ਵਾਲੀ ਚਾਹ ਤਾਂ ਹੋ ਜਾਓ ਸਾਵਧਾਨ ! ਹੈਰਾਨ ਕਰੇਗੀ ਪੂਰੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
NEXT STORY