ਨਵਾਂਸ਼ਹਿਰ (ਤ੍ਰਿਪਾਠੀ) - ਪੁਲਸ ਨੇ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਰਵਿੰਦਰ ਕੌਰ ਪੁੱਤਰੀ ਯਸ਼ਪਾਲ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਦਾ ਵਿਆਹ ਰਾਜ ਕੁਮਾਰ ਪੁੱਤਰ ਨਿਰਮਲ ਕੁਮਾਰ ਵਾਸੀ ਲੁਧਿਆਣਾ ਨਾਲ 27 ਨਵੰਬਰ 2016 ਨੂੰ ਧਾਰਮਿਕ ਰਸਮਾਂ ਅਨੁਸਾਰ ਹੋਇਆ ਸੀ।
ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਤਿੰਨ ਬੱਚੇ ਹਨ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਤੋਂ ਹੀ ਉਸ ਦਾ ਪਤੀ ਉਸ ਨਾਲ ਛੋਟੀਆਂ-ਛੋਟੀਆਂ ਗੱਲਾਂ ’ਤੇ ਝਗੜਾ ਕਰਦਾ ਰਹਿੰਦਾ ਸੀ, ਜਿਸ ਸਬੰਧੀ ਉਸ ਨੂੰ ਕਈ ਵਾਰ ਲਿਖਤੀ ਅਤੇ ਜ਼ੁਬਾਨੀ ਸਮਝਾਉਣਾ ਪੈਂਦਾ ਸੀ। ਉਸ ਦਾ ਪਤੀ ਹਰ ਵਾਰ ਆਪਣੀ ਗਲਤੀ ਮੰਨ ਕੇ ਉਸ ਨੂੰ ਆਪਣੇ ਨਾਲ ਲੈ ਜਾਂਦਾ ਸੀ ਪਰ ਬਾਅਦ ਵਿਚ ਉਸ ਨੂੰ ਫਿਰ ਤੋਂ ਤੰਗ ਕਰਨਾ ਸ਼ੁਰੂ ਕਰ ਦਿੰਦਾ ਸੀ। ਉਸ ਨੇ ਦੱਸਿਆ ਕਿ ਉਹ ਗਰਭਵਤੀ ਸੀ ਇਸ ਲਈ ਉਸ ਦਾ ਪਤੀ ਘਰੋਂ ਚਲਾ ਗਿਆ ਅਤੇ ਵਾਰ-ਵਾਰ ਫੋਨ ਕਰਨ ’ਤੇ ਵੀ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਉਸ ਦੀ ਡਿਲੀਵਰੀ ਉਸ ਦੇ ਨਾਨਕੇ ਪਰਿਵਾਰ ਦੇ ਖ਼ਰਚੇ ’ਤੇ ਨਵਾਂਸ਼ਹਿਰ ’ਚ ਹੋਈ ਸੀ ਅਤੇ ਵੱਡੇ ਆਪ੍ਰੇਸ਼ਨ ਤੋਂ ਬਾਅਦ ਲੜਕੇ ਨੇ ਜਨਮ ਲਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਖ਼ੌਫ਼ਨਾਕ ਵਾਰਦਾਤ, ਬੱਚੇ ਦਾ ਬੇਰਹਿਮੀ ਨਾਲ ਕਤਲ, ਭਿਆਨਕ ਹਾਲਾਤ 'ਚ ਮਿਲੀ ਲਾਸ਼
ਉਸ ਨੇ ਦੱਸਿਆ ਕਿ ਨਾ ਤਾਂ ਉਸ ਦਾ ਪਤੀ ਉਸ ਨੂੰ ਮਿਲਣ ਆਇਆ ਅਤੇ ਨਾ ਹੀ ਲੜਕਾ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਇਕ ਔਰਤ ਨਾਲ ਦੋਸਤੀ ਹੋ ਗਈ ਅਤੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਉਪਰੋਕਤ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਔਰਤ ਦੇ ਪਤੀ ਰਾਜ ਕੁਮਾਰ ਪੁੱਤਰ ਨਿਰਮਲ ਕੁਮਾਰ ਵਾਸੀ ਪਿੰਡ ਭੁੱਟੀਆ ਬੇਟ, ਥਾਣਾ ਸਲੇਮ ਟਾਬਰੀ, ਲੁਧਿਆਣਾ ਦੇ ਖ਼ਿਲਾਫ਼ ਧਾਰਾ 85 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਬੱਸ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ, 8 ਸਾਲਾ ਬੱਚੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਣਜੀ ਦੇ ਵਿਆਹ 'ਚ ਗਿਆ ਸੀ ਪਰਿਵਾਰ, ਪਿੱਛੋਂ ਘਰ 'ਚ ਹੋ ਗਿਆ ਵੱਡਾ ਕਾਂਡ
NEXT STORY