ਔੜ/ਚੱਕਦਾਨਾ (ਛਿੰਜੀ ਲੜੋਆ)- ਇਲਾਕੇ 'ਚ ਚੋਰਾਂ ਦਾ ਅਤੰਕ ਲਗਾਤਾਰ ਜਾਰੀ ਹੈ। ਬੀਤੀ ਰਾਤ ਚੱਕਦਾਨਾ ਵਿਖੇ ਇਕ ਮੱਝਾਂ ਦੇ ਵਾੜੇ 'ਚੋਂ ਚੋਰਾਂ ਨੇ ਮੱਝਾਂ ਵਾਲੇ ਕਮਰੇ ਦੀ ਕੰਧ ਪਾੜ ਕੇ ਉਸ ਵਿੱਚੋਂ ਇਕ ਸੂਣ ਵਾਲੀ ਗਾਂ, ਇਕ ਝੋਟੀ ਅਤੇ ਇਕ ਮੱਝ ਚੋਰੀ ਕਰ ਲਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਪੀੜਤ ਗੁਰਿੰਦਰ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ 8 ਵਜੇ ਪਸ਼ੂਆਂ ਨੂੰ ਅੰਦਰ ਬੰਨ੍ਹ ਕੇ ਗਏ ਸਨ ਅਤੇ ਜਦੋਂ ਸਵੇਰੇ 6 ਵਜੇ ਵਾੜੇ ਵਿੱਚ ਪੁੱਜੇ ਤਾਂ ਉਨ੍ਹਾਂ ਦੇ ਬਾਕੀ ਪਸ਼ੂਆਂ ਦੇ ਵੀ ਰੱਸੇ ਕੱਟੇ ਹੋਏ ਸਨ, ਜਿਸ ਕਰਕੇ ਪਸ਼ੂ ਇਧਰ ਉਧਰ ਘੁੰਮ ਰਹੇ ਸਨ, ਜਿਨ੍ਹਾਂ ਵਿੱਚੋਂ ਇੱਕ ਸੂਣ ਵਾਲੀ ਗਾਂ, ਇਕ ਝੋਟੀ ਅਤੇ ਇੱਕ ਮੱਝ ਚੋਰੀ ਕੀਤੀ ਹੋਈ ਸੀ ਅਤੇ ਚੋਰਾਂ ਵੱਲੋਂ ਖੁਰਲੀ ਢਾਹ ਕੇ ਅਤੇ ਪਸ਼ੂਆਂ ਵਾਲੇ ਕਮਰੇ ਦੀ ਕੰਧ ਪਾੜਕੇ ਪਸ਼ੂਆਂ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ: ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਲੋਕਾਂ 'ਚ ਮਚੀ ਹਫ਼ੜਾ-ਦਫ਼ੜੀ, ਮੰਜ਼ਰ ਵੇਖ ਉੱਡੇ ਹੋਸ਼
ਉਨ੍ਹਾਂ ਦੱਸਿਆ ਕਿ ਇਹ ਵੀ ਸ਼ੱਕ ਹੈ ਕਿ ਚੋਰਾਂ ਵੱਲੋਂ ਬਾਕੀ ਪਸ਼ੂ ਇਸ ਕਰਕੇ ਛੱਡ ਦਿੱਤੇ ਗਏ ਕਿ ਹੋ ਸਕਦਾ ਉਨ੍ਹਾਂ ਕੋਲ ਪਸ਼ੂ ਲੈ ਕੇ ਜਾਣ ਲਈ ਗੱਡੀ ਛੋਟੀ ਹੋਵੇ। ਉਨ੍ਹਾਂ ਦਾ ਲਗਭਗ 3 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਧਰੋਂ ਦੀ ਕੰਧ ਪਾੜਕੇ ਪਸ਼ੂਆਂ ਨੂੰ ਕਮਰੇ 'ਚੋਂ ਬਾਹਰ ਕੱਢਿਆ ਗਿਆ। ਉਹ ਖੇਤ ਕਮਰੇ ਨਾਲੋਂ ਲਗਭਗ 5-6 ਫੁੱਟ ਨੀਵੇਂ ਹਨ। ਇਸ ਮੌਕੇ ਬਲਵਿੰਦਰ ਸਿੰਘ ਨਿਵਾਸੀ ਚੱਕਦਾਨਾ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਚੋਰਾਂ ਦਾ ਆਤੰਕ ਲਗਾਤਾਰ ਜਾਰੀ ਹੈ ਅਤੇ ਚੋਰਾਂ ਵੱਲੋਂ ਜਿੱਥੇ ਲਗਾਤਾਰ ਮੋਟਰਾਂ ਅਤੇ ਜਨਰੇਟਰਾਂ ਨੂੰ ਚੋਰੀ ਕੀਤਾ ਗਿਆ, ਉੱਥੇ ਹੀ ਅੱਜ ਉਹ ਪਸ਼ੂ ਚੋਰੀ ਕਰਕੇ ਲੈ ਗਏ, ਜਿਸ ਕਰਕੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਆਪਣੇ ਆਪ ਨੂੰ ਭੋਰਾ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਚੋਰੀਆਂ ਸਬੰਧੀ ਲੋਕ ਜਿੱਥੇ ਪੁਲਸ ਪ੍ਰਸ਼ਾਸਨ ਨੂੰ ਪਿੰਡਾਂ ਵਿੱਚ ਗਸ਼ਤ ਵਧਾਉਣ ਦੀ ਬੇਨਤੀ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੁਲਸ ਥਾਣਿਆਂ ਵਿੱਚ ਨਫਰੀ ਬਹੁਤ ਹੀ ਸੀਮਤ ਹੈ, ਜਿਸ ਨੂੰ ਵਧਾਇਆ ਜਾਵੇ ਅਤੇ ਪੁਲਸ ਦੀ ਘਾਟ ਕਾਰਨ ਵੀ ਚੋਰੀਆਂ ਵਿੱਚ ਵਾਧਾ ਹੋ ਰਿਹਾ ਹੈ, ਕਿਉਂਕਿ ਥਾਣਿਆਂ ਵਿੱਚ ਐਨੇ ਮੁਲਾਜ਼ਮ ਹੀ ਨਹੀਂ ਹਨ ਕਿ ਉਹ ਦਿਨ-ਰਾਤ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰ ਸਕੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪੁਲਸ ਸਟੇਸ਼ਨ ਨੂੰ ਮਿਲੀ ਧਮਕੀ! ਵਧਾਈ ਗਈ ਸੁਰੱਖਿਆ, ਪੁਲਸ ਫੋਰਸ ਤਾਇਨਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਤੋਂ 2 ਲੱਖ 'ਚ ਲਿਆਂਦੇ ਸੀ ਕੁੜੀ ਤੇ ਹਿਮਾਚਲ ਰਚਾ ਦਿੰਦੇ ਸੀ ਨਕਲੀ ਵਿਆਹ, ਫੜਿਆ ਗਿਆ ਪੂਰਾ ਗਿਰੋਹ
NEXT STORY