ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਸ਼ਹਿਰ 'ਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕ ਕਾਫ਼ੀ ਪ੍ਰੇਸ਼ਾਨ ਹੋ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਦੀ ਮੋਟਰਸਾਈਕਲ ਚੋਰੀ ਤਾਂ ਕਦੀ ਘਰਾਂ 'ਚ ਚੋਰੀਆਂ ਹੋ ਰਹੀਆਂ ਹਨ।ਤਾਜ਼ਾ ਘਟਨਾ ਗੁਰਦਾਸਪੁਰ ਦੇ ਪੁਰਾਣੇ ਸਿਵਲ ਹਸਪਤਾਲ ਦੇ ਬਾਹਰ ਦੀ ਹੈ ਜਿੱਥੇ ਦੁਕਾਨਾਂ ਦੇ ਤਾਲੇ ਤੋੜੇ ਗਏ ਹਨ। ਹਾਲਾਂਕਿ ਇੱਕ ਦੁਕਾਨ ਵਿੱਚ ਚੋਰ ਵੱਲੋਂ ਕੋਈ ਚੋਰੀ ਨਹੀਂ ਕੀਤੀ ਗਈ ਪਰ ਗੇਟ ਨੂੰ ਨੁਕਸਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
ਜਦਕਿ ਦੂਜੀ ਦੁਕਾਨ ਮੈਡੀਕਲ ਸਟੋਰ ਦੇ ਵਿੱਚੋਂ 4000 ਨਕਦੀ ਚੋਰੀ ਕੀਤੀ ਗਈ ਹੈ। ਦੁਕਾਨ ਦੇ ਮਾਲਕਾਂ ਨੇ ਦੱਸਿਆ ਹੈ ਕਿ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ 'ਤੇ ਚੋਰੀ ਹੋ ਚੁੱਕੀ ਹੈ। ਓਦੋਂ ਚੋਰ ਕੈਮਰੇ ਦੇ ਡੀ. ਵੀ. ਆਰ. ਵੀ ਲੈ ਗਏ ਸਨ ਅਤੇ ਕੈਮਰੇ ਤੋੜ ਗਏ ਸਨ ਅਤੇ ਹੁਣ ਦੁਬਾਰਾ ਚੋਰੀ ਹੋਈ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਪੁਲਸ ਵਿਭਾਗ ਦੇ ਕਰਮਚਾਰੀਆਂ ਨੂੰ ਸਰਗਰਮ ਰਹਿਣਾ ਚਾਹੀਦਾ ਹੈ ਜਿਸ ਤੋਂ ਬਾਅਦ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ।
ਇਹ ਵੀ ਪੜ੍ਹੋ-ਪੰਜਾਬ ਦੀ ਸਿਆਸਤ 'ਚ ਹਲਚਲ! ਮੁੜ ਸਰਗਰਮ ਹੋਣ ਲੱਗੇ ਨਵਜੋਤ ਸਿੰਘ ਸਿੱਧੂ
ਸੀਮੈਂਟ ਦਾ ਭਰਿਆ ਟਰੱਕ ਝਾੜੀਆਂ 'ਚ ਪਲਟਿਆ
NEXT STORY