ਜਲੰਧਰ (ਸ਼ੋਰੀ)— ਬਸਤੀ ਸ਼ੇਖ ਦੇ ਤੇਜ ਮੋਹਨ ਨਗਰ 'ਚ ਇਕ 24 ਸਾਲਾ ਲੜਕੇ ਵੱਲੋਂ 4 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਨੰਬਰ 5 ਦੀ ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਅਤੇ ਬੱਚੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਵੀ ਕਰਵਾ ਲਿਆ ਹੈ। ਰਿਪੋਰਟ ਕੁਝ ਦਿਨਾਂ 'ਚ ਹੀ ਆ ਜਾਵੇਗੀ।
ਜਾਣਕਾਰੀ ਮੁਤਾਬਕ ਪੀੜਤ ਬੱਚੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਬੀਤੀ ਦੇਰ ਸ਼ਾਮ ਇਲਾਕੇ ਦਾ ਰਹਿਣ ਵਾਲਾ ਸਾਜਨ ਪੁੱਤਰ ਵਿਜੇ ਕੁਮਾਰ ਗਲੀ ਵਿਚ ਖੇਡ ਰਹੀ ਉਸ ਦੀ ਬੱਚੀ ਨੂੰ ਵਰਗਲਾ ਕੇ ਘਰ ਲੈ ਗਿਆ ਅਤੇ ਉਸ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਬੇਟੀ ਰੋਂਦੀ ਹੋਈ ਘਰ ਆਈ ਅਤੇ ਪੁੱਛਣ 'ਤੇ ਉਸ ਨੇ ਸਾਜਨ ਦਾ ਨਾਂ ਲਿਆ।
ਆਬਕਾਰੀ ਮੋਬਾਇਲ ਵਿੰਗ ਨੇ ਫੜੇ 58 ਲੱਖ ਦੇ ਸੋਨੇ, ਚਾਂਦੀ ਦੇ ਗਹਿਣੇ
NEXT STORY