ਕਪੂਰਥਲਾ (ਮੱਲ੍ਹੀ)— ਕੇਂਦਰ ਦੀ ਭਾਜਪਾ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ 'ਤੇ ਲੱਕ- ਤੋੜਵੀਂ ਮਹਿੰਗਾਈ ਦੇ ਵਿਰੋਧ 'ਚ ਪਾਰਟੀ ਹਾਈ ਕਮਾਂਡ ਦੀਆਂ ਹਦਾਇਤਾਂ ਤਹਿਤ ਜ਼ਿਲਾ ਕਾਂਗਰਸ ਕਮੇਟੀ ਵੱਲੋਂ ਸਥਾਨਕ ਸ਼ਾਲਾਮਾਰ ਬਾਗ 'ਚ ਵਿਸ਼ਾਲ ਰੋਸ ਧਰਨਾ ਲਾਇਆ ਗਿਆ। ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ, ਜ਼ਿਲਾ ਕੋਆਰਡੀਨੇਟਰ ਕਾਂਗਰਸ ਕਪੂਰਥਲਾ ਦਲਜੀਤ ਰਾਜੂ ਫਗਵਾੜਾ ਆਦਿ ਦੀ ਅਗਵਾਈ ਹੇਠ ਆਯੋਜਿਤ ਉਕਤ ਰੋਸ ਧਰਨੇ 'ਚ ਭੁਲੱਥ ਹਲਕੇ ਤੋਂ ਰਾਜਿੰਦਰ ਸਿੰਘ ਰਾਣਾ, ਸਟੀਫਨ ਕਾਲਾ, ਦਲਜੀਤ ਸਿੰਘ ਨਡਾਲਾ, ਲਖਵਿੰਦਰ ਸਿੰਘ ਹਮੀਰਾ, ਮਨੀ ਔਜਲਾ, ਰਤਨ ਸਿੰਘ ਮੱਲ੍ਹੀ, ਫਗਵਾੜਾ ਤੋਂ ਸੰਜੀਵ ਬੁੱਗਾ, ਮੈਡਮ ਮੀਨਾਕਸ਼ੀ ਵਰਮਾ, ਸਵਿੰਦਰ ਨਿਸ਼ਚਲ, ਨਿਸ਼ਾ ਰਾਣੀ ਖੇੜਾ, ਸੁਮਨ ਸ਼ਰਮਾ, ਸੀਮਾ ਦੇਵੀ, ਸੰਤੋਸ਼ ਰਾਣੀ ਖੇੜਾ ਤੇ ਸੰਤੋਸ਼ ਰਾਣੀ ਜਗਤਪੁਰ ਜੱਟਾਂ, ਸੁਲਤਾਨਪੁਰ ਲੋਧੀ ਤੋਂ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਮੋਗਲਾ ਜਦਕਿ ਕਪੂਰਥਲਾ ਤੋਂ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ, ਗੁਰਦੇਵ ਸਿੰਘ ਧੰਮ, ਬਲਬੀਰ ਸਿੰਘ ਬੱਲੀ, ਚੇਅਰਮੈਨ ਮਨੋਜ ਭਸੀਨ, ਵਿਕਾਸ ਸ਼ਰਮਾ, ਨਰਿੰਦਰ ਮੰਨਸੂ, ਸੁਖਬੀਰ ਸਿੰਘ ਸੰਧੂ, ਰੋਸ਼ਨ ਲਾਲ ਸਭਰਵਾਲ, ਦੇਸ਼ ਬੇਰੀ, ਗੋਨੀ ਦੌਲਤਪੁਰੀਆ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਧਰਨੇ 'ਚ ਦਿਹਾਤੀ ਪ੍ਰਧਾਨ ਕਪੂਰਥਲਾ ਅਮਰਜੀਤ ਸਿੰਘ ਸੈਦੋਵਾਲ, ਸ਼ਹਿਰੀ ਪ੍ਰਧਾਨ ਕਪੂਰਥਲਾ ਰਾਜਿੰਦਰ ਕੌੜਾ, ਸੁਰਿੰਦਰ ਨਾਥ ਮੜੀਆ, ਕਰਨ ਮਹਾਜਨ, ਦਲਜੀਤ ਰਾਜੂ ਫਗਵਾੜਾ, ਸੁਭਾਸ਼ ਭਾਰਗਵ, ਅਸ਼ਵਨੀ ਰਾਜਪੂਤ ਤੇ ਗੁਰਦੀਪ ਸਿੰਘ ਬਿਸ਼ਨਪੁਰ ਆਦਿ ਨੇ ਗੰਢਿਆਂ (ਪਿਆਜ਼) ਦੇ ਹਾਰ ਗਲਾਂ 'ਚ ਪਾ ਕੇ ਮਹਿੰਗਾਈ ਖਿਲਾਫ ਰੋਸ ਪ੍ਰਗਟਾਇਆ ਜਦਕਿ ਉਕਤ ਰੋਸ ਧਰਨੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਭਾਜਪਾ ਦੀ ਕੇਂਦਰ ਸਰਕਾਰ ਖਿਲਾਫ ਬੋਲਦਿਆਂ ਕਿਹਾ ਕਿ ਮੌਜੂਦਾ ਸਮੇਂ 'ਚ ਦੇਸ਼ 'ਚ ਇਕ ਅਣਐਲਾਨੀ ਆਰਥਿਕ ਐਮਰਜੈਂਸੀ ਲਾਗੂ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ 'ਚ ਦਿਨ ਰਾਤ ਲਗਾਤਾਰ ਮਹਿੰਗਾਈ ਵਧ ਰਹੀ ਹੈ, ਮੱਧਮ ਵਰਗੀ ਤੇ ਹੇਠਲੀ ਸ਼੍ਰੇਣੀ ਦੇ ਲੋਕਾਂ ਦੀ ਰਸੋਈ ਦਾ ਬਜਟ ਵਿਗੜਨ ਕਾਰਣ ਲੋਕਾਂ ਦੇ ਘਰਾਂ 'ਚ ਦੋ ਵਕਤ ਭੋਜਨ ਬਣਨਾ ਮੁਸ਼ਕਿਲ ਹੋਇਆ ਪਿਆ ਹੈ, ਹਰ ਪ੍ਰਕਾਰ ਦਾ ਕਾਰੋਬਾਰ ਠੱਪ ਪਿਆ ਹੈ, ਰੋਜ਼ਗਾਰ ਨਾ ਮਿਲਣ ਕਾਰਣ ਪੜ੍ਹੇ ਲਿਖੇ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਭੱਜ ਰਹੇ ਹਨ, ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਵਪਾਰੀ ਵਰਗ ਪ੍ਰੇਸ਼ਾਨ ਹੈ।
ਉਨ੍ਹਾਂ ਕਿਹਾ ਕਿ ਵਿਕਾਸ ਦੇ ਦਾਅਵੇ ਕਰਨ ਵਾਲੀ ਭਾਜਪਾ ਸਰਕਾਰ 'ਚ ਮੌਜੂਦਾ ਸਮੇਂ 'ਚ ਪੂਰੇ ਦੇਸ਼ 'ਚ ਕੇਵਲ ਢਾਈ ਪ੍ਰਤੀਸ਼ਤ ਕਾਲਜ ਹੀ ਪੀ. ਐੱਚ. ਡੀ. ਕਰਵਾ ਰਹੇ ਹਨ ਦੂਸਰੇ ਪਾਸੇ ਭਾਜਪਾ ਨੇ ਸਿੱਖਿਆ ਦੇ ਪ੍ਰਬੰਧਾਂ ਤੇ ਰੋਜ਼ਗਾਰ ਦੇ ਮੌਕਿਆਂ ਨੂੰ ਖੇਰੂ-ਖੇਰੂ ਕਰ ਦਿੱਤਾ ਹੈ ਤੇ ਇਹੀ ਹਾਲ ਆਰਥਿਕਤਾ ਦਾ ਹੈ ਜੋ ਦਿਨ-ਪ੍ਰਤੀ-ਦਿਨ ਦਮ ਤੋੜ ਰਹੀ ਹੈ ਤੇ ਵਪਾਰ ਪੱਖੋਂ ਭਾਰਤ ਦੀ ਅਰਥ ਵਿਵਸਥਾ ਹਰ ਰੋਜ਼ ਹੇਠਾਂ ਹੀ ਜਾ ਰਹੀ ਹੈ ਜੋ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜਿਸ ਆਸ ਨਾਲ ਪਬਲਿਕ ਨੇ ਭਾਜਪਾ ਨੂੰ ਦੂਸਰੀ ਵਾਰ ਦੇਸ਼ ਚਲਾਉਣ ਦਾ ਮੌਕਾ ਦਿੱਤਾ ਸੀ,ਉਪਰ ਭਾਜਪਾ ਦੀ ਮੋਦੀ ਸਰਕਾਰ ਬਿਲਕੁਲ ਵੀ ਖਰਾ ਨਹੀਂ ਉਤਰ ਸਕੀ, ਜਿਸ ਕਰਕੇ ਜਨਤਾ ਦੇ ਮਨ 'ਚ ਭਾਜਪਾ ਦੀ ਕੇਂਦਰ ਸਰਕਾਰ ਪ੍ਰਤੀ ਭਾਰੀ ਰੋਸ ਤੇ ਨਿਰਾਸ਼ਾ ਹੈ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਦਲਜੀਤ ਰਾਜੂ ਫਗਵਾੜਾ, ਸੁਭਾਸ਼ ਭਾਰਗਵ, ਅਮਰਜੀਤ ਸੈਦੋਵਾਲ, ਰਾਜਿੰਦਰ ਕੌੜਾ, ਰਣਜੀਤ ਸਿੰਘ ਰਾਣਾ, ਲਖਵਿੰਦਰ ਸਿੰਘ ਹਮੀਰਾ, ਦਲਜੀਤ ਸਿੰਘ ਨਡਾਲਾ, ਸਟੀਫਨ ਕਾਲਾ, ਕਰਨ ਮਹਾਜਨ, ਤਜਿੰਦਰ ਭੰਡਾਰੀ ਆਦਿ ਨੇ ਵੀ ਸੰਬੋਧਨ ਕਰਦਿਆਂ ਭਾਜਪਾ ਦੀ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਭਾਜਪਾ ਨੂੰ ਆਰਥਿਕ ਮੰਦੀ, ਨੋਟਬੰਦੀ, ਭਗੌੜਾ ਅਤੇ ਪਕੌੜਾ ਸਰਕਾਰ ਦੱਸਿਆ।
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਬੂਟੇ ਲਗਾਉਣ ਦੀ ਸ਼ੁਰੂਆਤ
NEXT STORY