ਜਲੰਧਰ (ਖੁਰਾਣਾ)–2 ਦਿਨਾਂ ਬਾਅਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼ਹਿਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਪਰ ਇਸ ਵਿਸ਼ਾਲ ਆਯੋਜਨ ਤੋਂ ਠੀਕ ਪਹਿਲਾਂ ਅੱਜ ਨਗਰ ਨਿਗਮ ਦੇ ਡਰਾਈਵਰਾਂ ਅਤੇ ਪ੍ਰਾਈਵੇਟ ਠੇਕੇਦਾਰਾਂ ਨੇ ਅਚਾਨਕ ਹੜਤਾਲ ਕਰ ਦਿੱਤੀ, ਜਿਸ ਤੋਂ ਬਾਅਦ ਸ਼ਹਿਰ ਵਿਚੋਂ ਕੂੜੇ ਦੀ ਲਿਫਟਿੰਗ ਦਾ ਕੰਮ ਠੱਪ ਹੋ ਗਿਆ। ਸਵੇਰੇ-ਸਵੇਰੇ ਹੀ ਜਦੋਂ ਸ਼ਹਿਰ ਵਿਚ ਸਥਿਤ ਕੂੜੇ ਦੇ ਸਾਰੇ ਡੰਪ ਗੰਦਗੀ ਨਾਲ ਭਰ ਗਏ ਤਾਂ ਅਚਾਨਕ ਸ਼ਹਿਰ ਵਿਚ ਹਾਹਾਕਾਰ ਮਚ ਗਈ ਅਤੇ ਨਿਗਮ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਡੰਪ ਸਥਾਨਾਂ ਤੋਂ ਕੂੜਾ ਚੁੱਕਣ ਲਈ ਜਿਥੇ ਰੋਜ਼ ਨਗਰ ਨਿਗਮ ਦੀਆਂ 150 ਤੋਂ ਜ਼ਿਆਦਾ ਗੱਡੀਆਂ ਚੱਲਦੀਆਂ ਹਨ, ਉਥੇ ਹੀ ਠੇਕੇਦਾਰਾਂ ਦੀਆਂ 35 ਟਰੈਕਟਰ-ਟਰਾਲੀਆਂ ਅਤੇ 10 ਦੇ ਲਗਭਗ ਵੱਡੇ ਟਰੱਕ ਵੀ ਕੂੜਾ ਢੋਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ: ਗੁਰਪ੍ਰੀਤ ਕੌਰ ਮੇਰੀਆਂ ਜ਼ਿੰਮੇਵਾਰੀਆਂ ਨੂੰ ਸਮਝਦੀ ਹੈ, ਪਤਨੀ ਦੀ ਤਾਰੀਫ਼ ਕਰਦੇ ਵੇਖੋ ਕੀ ਬੋਲੇ CM ਭਗਵੰਤ ਮਾਨ
ਜਦੋਂ ਉਕਤ ਸਾਰੀ ਮਸ਼ੀਨਰੀ ਨੇ ਕੰਮ ਠੱਪ ਕਰ ਦਿੱਤਾ ਤਾਂ ਸਬੰਧਤ ਨਿਗਮ ਅਧਿਕਾਰੀਆਂ ਨੇ ਦੋਵਾਂ ਪ੍ਰਾਈਵੇਟ ਠੇਕੇਦਾਰਾਂ ਅਤੇ ਡਰਾਈਵਰਾਂ ’ਤੇ ਆਧਾਰਿਤ ਨਿਗਮ ਯੂਨੀਅਨ ਨੂੰ ਮੀਟਿੰਗ ਲਈ ਕਾਲ ਕੀਤਾ। ਯੂਨੀਅਨ ਆਗੂਆਂ ਦੀ ਪਹਿਲਾਂ ਐਡੀਸ਼ਨਲ ਕਮਿਸ਼ਨਰ ਅਤੇ ਬਾਅਦ ਵਿਚ ਕਮਿਸ਼ਨਰ ਗੌਤਮ ਜੈਨ ਨਾਲ ਮੀਟਿੰਗ ਹੋਈ, ਜਿਸ ਦੌਰਾਨ ਯੂਨੀਅਨ ਆਗੂਆਂ ਦੇ ਪ੍ਰਤੀਨਿਧੀਆਂ ਬੰਟੂ ਸੱਭਰਵਾਲ, ਮਨੀਸ਼ ਬਾਬਾ, ਸ਼ੰਮੀ ਲੂਥਰ ਆਦਿ ਨੇ ਕਿਹਾ ਕਿ ਡਰਾਈਵਰਾਂ ਦੀ ਪ੍ਰਮੋਸ਼ਨ ਅਤੇ 13ਵੇਂ ਤਨਖ਼ਾਹ ਕਮਿਸ਼ਨ ਸਬੰਧੀ ਮੰਗ ਨੂੰ ਪਿਛਲੇ ਲੰਮੇ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ ਅਤੇ ਇਸ ਬਾਬਤ ਕੋਈ ਵੀ ਫੈਸਲਾ ਨਹੀਂ ਕੀਤਾ ਜਾ ਰਿਹਾ।
ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਨਗਰ ਨਿਗਮ ਦਾ ਸੈਨੀਟੇਸ਼ਨ ਨਾਲ ਸਬੰਧਤ ਸਟਾਫ਼ ਪੁਰਾਣਾ ਹੈ ਪਰ ‘ਆਪ’ ਸਰਕਾਰ ਦੌਰਾਨ ਹੀ 7ਵੇਂ ਨਗਰ ਨਿਗਮ ਕਮਿਸ਼ਨਰ ਦੀ ਤਾਇਨਾਤੀ ਹੋ ਚੁੱਕੀ ਹੈ। ਅਜਿਹੇ ਵਿਚ ਦੋਵਾਂ ਮੰਗਾਂ ’ਤੇ ਸਪੱਸ਼ਟ ਰੂਪ ਨਾਲ ਕੋਈ ਫ਼ੈਸਲਾ ਹੀ ਨਹੀਂ ਲਿਆ ਜਾ ਰਿਹਾ। ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤਕ ਕੋਈ ਕਮਿਸ਼ਨਰ ਇਸ ਮੁੱਦੇ ਨੂੰ ਸਮਝ ਪਾਉਂਦਾ ਹੈ ਅਤੇ ਐਕਸ਼ਨ ਲੈਣ ਲੱਗਦਾ ਹੈ ਤਾਂ ਉਸ ਨੂੰ ਸਰਕਾਰ ਵੱਲੋਂ ਬਦਲ ਦਿੱਤਾ ਜਾਂਦਾ ਹੈ। ਹਰ ਵਾਰ ਨਿਗਮ ਪ੍ਰਸ਼ਾਸਨ ਅਤੇ ਯੂਨੀਅਨ ਆਗੂਆਂ ਦੇ ਵਿਚਕਾਰ ਹੁੰਦੀ ਮੀਟਿੰਗ ਵਿਚ ਕੁਝ ਸਮੇਂ ਦੀ ਮੰਗ ਕੀਤੀ ਜਾਂਦੀ ਹੈ ਪਰ ਫੈਸਲਾ ਅਜੇ ਤਕ ਕੁਝ ਨਹੀਂ ਹੋਇਆ।
ਕਮਿਸ਼ਨਰ ਗੌਤਮ ਜੈਨ ਦਾ ਕਹਿਣਾ ਸੀ ਕਿ ਉਹ ਹਾਲ ਹੀ ਵਿਚ ਇਸ ਅਹੁਦੇ ’ਤੇ ਆਏ ਹਨ ਅਤੇ ਉਨ੍ਹਾਂ ਨੂੰ ਮਾਮਲਾ ਸਮਝਣ ਵਿਚ ਕੁਝ ਦਿਨ ਲੱਗਣਗੇ। ਕਮਿਸ਼ਨਰ ਨੇ ਮਾਮਲਾ ਹੱਲ ਕਰਨ ਲਈ 15 ਦਿਨਾਂ ਦਾ ਸਮਾਂ ਯੂਨੀਅਨ ਆਗੂਆਂ ਤੋਂ ਮੰਗਿਆ। ਇਸ ਮੀਟਿੰਗ ਦੌਰਾਨ ਦੋਵੇਂ ਪ੍ਰਾਈਵੇਟ ਠੇਕੇਦਾਰ ਵੀ ਮੌਜੂਦ ਰਹੇ, ਜਿਨ੍ਹਾਂ ਨੇ ਕਮਿਸ਼ਨਰ ਨੂੰ ਦੱਸਿਆ ਕਿ ਨਾ ਉਨ੍ਹਾਂ ਦੀਆਂ ਫਾਈਲਾਂ ਨੂੰ ਕਲੀਅਰ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਪੇਮੈਂਟ ਦਿੱਤੀ ਜਾ ਰਹੀ ਹੈ। ਲਿਫਟਿੰਗ ਦੇ ਕੰਮ ਲਈ ਟੈਂਡਰ ਵੀ ਨਹੀਂ ਲੱਗ ਰਹੇ। ਕਮਿਸ਼ਨਰ ਨੇ ਠੇਕੇਦਾਰਾਂ ਨੂੰ ਵੀ ਮਾਮਲਾ ਜਲਦ ਸੁਲਝਾਉਣ ਦਾ ਭਰੋਸਾ ਦਿੱਤਾ। ਕਮਿਸ਼ਨਰ ਨਾਲ ਮੀਟਿੰਗ ਕਰਨ ਅਤੇ ਭਰੋਸਾ ਮਿਲਣ ਤੋਂ ਬਾਅਦ ਨਗਰ ਨਿਗਮ ਕਰਮਚਾਰੀਆਂ ਅਤੇ ਪ੍ਰਾਈਵੇਟ ਠੇੇਕੇਦਾਰਾਂ ਨੇ ਬਾਅਦ ਦੁਪਹਿਰ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ। ਸ਼ਾਮ ਤਕ ਸ਼ਹਿਰ ਵਿਚੋਂ ਕਾਫੀ ਹੱਦ ਤਕ ਕੂੜਾ ਚੁੱਕ ਲਿਆ ਗਿਆ ਪਰ ਫਿਰ ਵੀ ਕਈ ਡੰਪ ਸਥਾਨਾਂ ’ਤੇ ਕੂੜੇ ਦੇ ਢੇਰ ਦੇਖੇ ਗਏ।
ਇਹ ਵੀ ਪੜ੍ਹੋ: ਜੈਕਾਰਿਆਂ ਦੀ ਗੂੰਜ 'ਚ ਵਾਰਾਣਸੀ ਲਈ ਵਿਸ਼ੇਸ਼ ਟਰੇਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਅੱਜ ਹੋਵੇਗੀ ਰਵਾਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਲੰਧਰ 'ਚ ਚਿੰਤਪੂਰਨੀ ਤੋਂ ਆ ਰਹੇ ਪਰਿਵਾਰ ਦੀ ਕਾਰ ਨਾਲ ਬੁਲੇਟ ਮੋਟਰਸਾਈਕਲ ਦੀ ਟੱਕਰ, 1 ਦੀ ਮੌਤ
NEXT STORY