ਤਲਵਾੜਾ (ਜੋਸ਼ੀ)- ਤਲਵਾੜਾ ਪੁਲਸ ਨੇਗੜੇ ਦੇ ਇਕ ਮਾਮਲੇ ਵਿੱਚ ਪਿਓ ਦੀ ਸ਼ਿਕਾਇਤ 'ਤੇ ਉਸ ਦੇ ਪੁੱਤਰ ਅਤੇ ਨੂੰਹ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਉਂਕਾਰ ਸਿੰਘ ਪੁੱਤਰ ਦਇਆ ਰਾਮ, ਵਾਸੀ ਪਿੰਡ ਬੜਿੰਗ ਨੇ ਦੱਸਿਆ ਕਿ ਉਸ ਦੇ ਘਰ ਦੇ ਵਿਹੜੇ 'ਚ ਪਾਣੀ ਵਾਲੀ ਪਾਈਪ ਵਿਛੀ ਹੋਈ ਸੀ। ਇਸੇ ਦੌਰਾਨ ਉਸ ਦਾ ਲੜਕਾ ਸੁਰੇਸ਼ ਕੁਮਾਰ ਸਕੂਟਰੀ 'ਤੇ ਆਇਆ ਅਤੇ ਉਸ ਨੇ ਸਕੂਟਰੀ ਪਾਈਪ ਦੇ ਉੱਪਰੋਂ ਲੰਘਾ ਦਿੱਤੀ। ਜਦੋਂ ਉਂਕਾਰ ਸਿੰਘ ਨੇ ਉਸ ਨੂੰ ਪਾਈਪ ਉੱਪਰੋਂ ਸਕੂਟਰੀ ਲੰਘਾਉਣ ਤੋਂ ਰੋਕਿਆ, ਤਾਂ ਸੁਰੇਸ਼ ਕੁਮਾਰ ਬਹਿਸ ਕਰਨ ਲੱਗ ਪਿਆ।
ਇਹ ਵੀ ਪੜ੍ਹੋ: ਰਿਟਾਇਰਡ ACP ਦੀ ਵੱਡੀ ਚਿਤਾਵਨੀ! ਮੇਰੀ ਫੋਟੋ ਵਾਲੀ ID ਤੋਂ ਰਹੋ ਸਾਵਧਾਨ, ਪੂਰਾ ਮਾਮਲਾ ਕਰੇਗਾ ਹੈਰਾਨ
ਇਸੇ ਦੌਰਾਨ ਸੁਰੇਸ਼ ਦੀ ਪਤਨੀ ਪੂਜਾ ਦੇਵੀ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਸੁਰੇਸ਼ ਕੁਮਾਰ ਨੇ ਧੱਕਾ ਮਾਰ ਕੇ ਉੰਕਾਰ ਸਿੰਘ ਨੂੰ ਹੇਠਾਂ ਡੇਗ ਦਿੱਤਾ ਅਤੇ ਦੋਵਾਂ ਨੇ ਮਿਲ ਕੇ ਹੇਠਾਂ ਡਿੱਗੇ ਹੋਏ ਬਜ਼ੁਰਗ ਦੀ ਕੁੱਟਮਾਰ ਕੀਤੀ। ਰੋਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਵਿੱਚ-ਬਚਾਅ ਕਰਵਾ ਕੇ ਉਸ ਨੂੰ ਛੁਡਵਾਇਆ। ਤਲਵਾੜਾ ਪੁਲਸ ਨੇ ਉਂਕਾਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸੁਰੇਸ਼ ਕੁਮਾਰ ਅਤੇ ਪੂਜਾ ਦੇਵੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਹ ਵੀ ਪੜ੍ਹੋ: ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ
NEXT STORY