ਨੂਰਪੁਰਬੇਦੀ (ਭੰਡਾਰੀ)- ਦੇਸ਼ ਨੂੰ ਆਜ਼ਾਦ ਹੋਏ ਲਗਭਗ ਅੱਠ ਦਹਾਕੇ ਬੀਤ ਚੁੱਕੇ ਹਨ। ਇਸ ਦੌਰਾਨ ਅਨੇਕਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਆਧੁਨਿਕ ਸਬਜ਼ੀ ਮੰਡੀਆਂ ਦਾ ਨਿਰਮਾਣ ਹੋਇਆ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਪਰ 138 ਪਿੰਡਾਂ ਦੇ ਕੇਂਦਰ ਬਿੰਦੂ ਨੂਰਪੁਰਬੇਦੀ ਇਲਾਕੇ ਦੇ ਕਿਸਾਨਾਂ, ਆੜ੍ਹਤੀਆਂ ਅਤੇ ਸਬਜ਼ੀ ਵਿਕਰੇਤਾਵਾਂ ਦੀ ਸਥਿਤੀ ਅੱਜ ਵੀ ਨਹੀਂ ਬਦਲੀ। ਇਥੇ ਅੱਜ ਤੱਕ ਇਕ ਸਥਾਈ ਅਤੇ ਪੱਕੀ ਸਬਜ਼ੀ ਮੰਡੀ ਦਾ ਨਿਰਮਾਣ ਨਹੀਂ ਹੋ ਸਕਿਆ। ਨਤੀਜੇ ਵਜੋਂ ਸੈਂਕੜੇ ਕਿਸਾਨ ਅਤੇ ਆੜ੍ਹਤੀ ਭਾਰਤੀ ਫ਼ੌਜ ਦੀ ਜ਼ਮੀਨ ’ਤੇ ਲੱਗਣ ਵਾਲੀ ਆਰਜ਼ੀ ਮੰਡੀ ਵਿਚ ਗੰਦਗੀ ਅਤੇ ਅਵਿਵਸਥਾ ਦਰਮਿਆਨ ਆਪਣਾ ਕਾਰੋਬਾਰ ਕਰਨ ਲਈ ਮਜਬੂਰ ਹਨ। ਹਰ ਸਵੇਰ ਇਲਾਕੇ ਦੇ ਦਰਜਨਾਂ ਪਿੰਡਾਂ ਤੋਂ ਕਿਸਾਨ ਆਪਣੀਆਂ ਤਾਜ਼ੀਆਂ ਸਬਜ਼ੀਆਂ ਲੈ ਕੇ ਮੰਡੀ ਵਿਚ ਪਹੁੰਚਦੇ ਹਨ। ਇੱਥੇ ਆੜ੍ਹਤੀ ਉਨ੍ਹਾਂ ਦੀ ਫ਼ਸਲ ਦੀ ਖਰੀਦ-ਫ਼ਰੋਖ਼ਤ ਕਰਦੇ ਹਨ ਅਤੇ ਛੋਟੇ ਵਪਾਰੀ ਇਨ੍ਹਾਂ ਸਬਜ਼ੀਆਂ ਨੂੰ ਆਸ-ਪਾਸ ਦੇ ਬਾਜ਼ਾਰਾਂ ਤੱਕ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ: ਜਲੰਧਰ: ਨੇਹਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ! ਕਰੋੜਾਂ ਦੀ ਕੋਠੀ ਚਰਚਾ 'ਚ, ਪਤੀ ਉਮੰਗ ਦੀ ਗਰਲਫਰੈਂਡ ਨੇ...
ਪੱਕੇ ਪਲੇਟਫਾਰਮ, ਸ਼ੈੱਡ, ਪੀਣ ਵਾਲੇ ਪਾਣੀ, ਪਖਾਨਿਆਂ ਤੇ ਨਿਕਾਸੀ ਦੀ ਕਮੀ
ਨੂਰਪੁਰਬੇਦੀ ਸ਼ਹਿਰ ਵਿਚ ਭਾਰਤੀ ਫ਼ੌਜ ਦੀ ਜ਼ਮੀਨ ’ਤੇ ਜਿਸ ਸਥਾਨ ’ਤੇ ਇਹ ਮੰਡੀ ਲੱਗਦੀ ਹੈ, ਉੱਥੇ ਨਾ ਤਾਂ ਪੱਕੇ ਪਲੇਟਫਾਰਮ ਹਨ, ਨਾ ਸ਼ੈੱਡ, ਨਾ ਹੀ ਪੀਣ ਵਾਲੇ ਸਾਫ਼ ਪਾਣੀ ਦੀ ਵਿਵਸਥਾ, ਨਾ ਪਖਾਨੇ ਅਤੇ ਨਾ ਹੀ ਪਾਣੀ ਦੀ ਨਿਕਾਸੀ ਦੀ ਕੋਈ ਢੁੱਕਵੀਂ ਸਹੂਲਤ। ਅਜਿਹੇ ਵਿਚ ਕਿਸਾਨਾਂ, ਵਪਾਰੀਆਂ ਅਤੇ ਗਾਹਕਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਰਸਾਤ ਦੇ ਮੌਸਮ ’ਚ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ
ਬਰਸਾਤ ਦੇ ਦਿਨਾਂ ’ਚ ਹਾਲਤ ਹੋਰ ਵੀ ਗੰਭੀਰ ਹੋ ਜਾਂਦੀ ਹੈ। ਜਦੋਂ ਹਲਕੀ ਜਿਹੀ ਬਾਰਿਸ਼ ਤੋਂ ਬਾਅਦ ਹੀ ਪੂਰਾ ਮੰਡੀ ਕੰਪਲੈਕਸ ਚਿੱਕੜ ਅਤੇ ਪਾਣੀ ਨਾਲ ਭਰ ਜਾਂਦਾ ਹੈ। ਕਿਸਾਨਾਂ ਨੂੰ ਆਪਣੀਆਂ ਸਬਜ਼ੀਆਂ ਜ਼ਮੀਨ ’ਤੇ ਰੱਖਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਫ਼ਸਲ ਖਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਅਤੇ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ। ਗਰਮੀਆਂ ਵਿਚ ਤੇਜ਼ ਧੁੱਪ ਅਤੇ ਧੂੜ ਅਤੇ ਸਰਦੀਆਂ ਵਿਚ ਖੁੱਲ੍ਹੇ ਆਸਮਾਨ ਹੇਠ ਕੰਮ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਚੁੱਕੀ ਹੈ। ਇਹ ਵੀ ਦੱਸਣਯੋਗ ਹੈ ਕਿ ਮਾਰਕੀਟ ਕਮੇਟੀ ਆੜ੍ਹਤੀਆਂ ਤੋਂ ਫ਼ੀਸ ਤਾਂ ਵਸੂਲ ਕਰ ਰਹੀ ਹੈ ਪਰ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਹਿਚਕਚਾਹਟ ਦਿਖਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਪਿੰਡਾਂ ’ਚ ਫ਼ੈਲਣ ਲੱਗੀਆਂ ਗੰਭੀਰ ਬੀਮਾਰੀਆਂ, 7 ਸਤੰਬਰ ਲਈ ਅਹਿਮ ਐਲਾਨ
ਕਈ ਸਾਲਾਂ ਤੋਂ ਕਰ ਰਹੇ ਹਾਂ ਮੰਗ, ਪਰ ਨਹੀਂ ਮਿਲੀ ਪੱਕੀ ਮੰਡੀ : ਆੜ੍ਹਤੀ
ਇਸ ਸਬੰਧੀ ਆੜ੍ਹਤੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਪੱਕੀ ਸਬਜ਼ੀ ਮੰਡੀ ਦੀ ਮੰਗ ਕਰ ਰਹੇ ਹਨ। ਸਮੇਂ-ਸਮੇਂ ’ਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤੇ ਗਏ ਪਰ ਅੱਜ ਤੱਕ ਇਸ ਦਿਸ਼ਾ ਵਿੱਚ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਚੋਣਾਂ ਦੌਰਾਨ ਵਿਕਾਸ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਚੋਣਾਂ ਖ਼ਤਮ ਹੁੰਦਿਆਂ ਹੀ ਇਹ ਮਸਲਾ ਮੁੜ ਠੰਢੇ ਬਸਤੇ ਵਿਚ ਪੈ ਜਾਂਦਾ ਹੈ।

ਗੰਦਗੀ ’ਚ ਸਬਜ਼ੀ ਮੰਡੀ ਲੱਗਣਾ ਲੋਕਾਂ ਦੀ ਸਿਹਤ ਲਈ ਵੀ ਚਿੰਤਾ ਦਾ ਵਿਸ਼ਾ : ਸ਼ਹਿਰਵਾਸੀ
ਮੰਡੀ ਵਿਚ ਸਫ਼ਾਈ ਵਿਵਸਥਾ ਵੀ ਬੇਹੱਦ ਮਾੜੀ ਹੈ। ਸਬਜ਼ੀਆਂ ਦਾ ਕੂੜਾ, ਗੰਦਾ ਪਾਣੀ ਅਤੇ ਆਵਾਰਾ ਪਸ਼ੂ ਪੂਰੇ ਕੰਪਲੈਕਸ ਵਿਚ ਘੁੰਮਦੇ ਦਿਖਾਈ ਦਿੰਦੇ ਹਨ। ਇਸ ਕਾਰਨ ਵਪਾਰੀਆਂ ਅਤੇ ਗਾਹਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਦਗੀ ਕਾਰਨ ਇਨਫੈਕਸ਼ਨ ਅਤੇ ਬੀਮਾਰੀਆਂ ਫ਼ੈਲਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ। ਸ਼ਹਿਰ ਵਾਸੀਆਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਸਿਰਫ਼ ਕਿਸਾਨਾਂ ਅਤੇ ਵਪਾਰੀਆਂ ਲਈ ਹੀ ਨੁਕਸਾਨਦਾਇਕ ਨਹੀਂ, ਸਗੋਂ ਆਮ ਲੋਕਾਂ ਦੀ ਸਿਹਤ ਲਈ ਵੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਰੋਜ਼ਾਨਾ ਵੱਡੀ ਮਾਤਰਾ ਵਿਚ ਤਾਜ਼ੀਆਂ ਸਬਜ਼ੀਆਂ ਦੀ ਸਪਲਾਈ ਆਸ-ਪਾਸ ਦੇ ਖੇਤਰਾਂ ਵਿਚ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਇੱਥੇ ਆਧੁਨਿਕ ਸਬਜ਼ੀ ਮੰਡੀ ਦੀ ਘਾਟ ਸਮਝ ਤੋਂ ਪਰੇ ਹੈ। ਜੇਕਰ ਇੱਥੇ ਪੱਕੀ ਮੰਡੀ ਦਾ ਨਿਰਮਾਣ ਕੀਤਾ ਜਾਵੇ ਤਾਂ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਬਿਹਤਰ ਮੁੱਲ ਮਿਲ ਸਕੇਗਾ, ਵਪਾਰ ਨੂੰ ਉਤਸ਼ਾਹ ਮਿਲੇਗਾ ਅਤੇ ਗਾਹਕਾਂ ਨੂੰ ਵੀ ਸਾਫ਼-ਸੁਥਰੇ ਵਾਤਾਵਰਣ ਵਿਚ ਖਰੀਦਦਾਰੀ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਪਾਰਕਿੰਗ, ਪਾਣੀ ਦੀ ਨਿਕਾਸੀ, ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਵੀ ਉਪਲੱਬਧ ਹੋ ਸਕਣਗੀਆਂ।
ਇਹ ਵੀ ਪੜ੍ਹੋ: ਪੰਜਾਬ: ਨਸ਼ੇ ਨੇ ਉਜਾੜਿਆ ਘਰ! ਨੌਜਵਾਨ ਪੁੱਤ ਦੀ ਮੌਤ, ਦੋਸਤਾਂ ਨੇ ਖੇਤਾਂ 'ਚ ਦੱਬੀ ਲਾਸ਼
ਪੱਕੀ ਮੰਡੀ ਨਾ ਹੋਣਾ ਨੂਰਪੁਰਬੇਦੀ ਲਈ ਬਦਕਿਸਮਤੀ ਦੀ ਗੱਲ : ਕਿਸਾਨ ਆਗੂ ਧਰਮਪਾਲ
ਕਿਸਾਨ ਆਗੂ ਧਰਮਪਾਲ ਸੈਣੀ ਨੇ ਕਿਹਾ ਕਿ ਦਹਾਕਿਆਂ ਬਾਅਦ ਵੀ ਇਲਾਕੇ ਵਿਚ ਪੱਕੀ ਸਬਜ਼ੀ ਮੰਡੀ ਨਾ ਹੋਣਾ ਨੂਰਪੁਰਬੇਦੀ ਖੇਤਰ ਦੀ ਬਦਕਿਸਮਤੀ ਹੈ। ਉਨ੍ਹਾਂ ਕਿਹਾ ਕਿ ਨੂਰਪੁਰਬੇਦੀ ਵਿਚ ਆਧੁਨਿਕ ਸਬਜ਼ੀ ਮੰਡੀ ਬਣਨ ਨਾਲ ਸਥਾਨਕ ਵਪਾਰ ਨੂੰ ਨਵੀਂ ਗਤੀ ਮਿਲੇਗੀ, ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਬਿਹਤਰ ਮਾਹੌਲ ਮਿਲੇਗਾ। ਇਹ ਖੇਤਰ ਦੇ ਸਮੁੱਚੇ ਆਰਥਿਕ ਵਿਕਾਸ ਦੀ ਦਿਸ਼ਾ ਵਿਚ ਵੀ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਸਥਾਨਕ ਕਿਸਾਨਾਂ, ਆੜ੍ਹਤੀਆਂ ਅਤੇ ਸਮਾਜਿਕ ਸੰਗਠਨਾਂ ਨੇ ਪੰਜਾਬ ਸਰਕਾਰ, ਮੰਡੀ ਬੋਰਡ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਨੂਰਪੁਰਬੇਦੀ ਵਿਚ ਜਲਦ ਤੋਂ ਜਲਦ ਢੁੱਕਵੀਂ ਜ਼ਮੀਨ ਦੀ ਚੋਣ ਕਰ ਕੇ ਆਧੁਨਿਕ ਅਤੇ ਪੱਕੀ ਸਬਜ਼ੀ ਮੰਡੀ ਦਾ ਨਿਰਮਾਣ ਕਰਵਾਇਆ ਜਾਵੇ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪੈ ਗਿਆ ਡਾਕਾ! 20 ਮਿੰਟਾਂ 'ਚ ਵੱਡਾ ਕਾਂਡ ਕਰਕੇ ਫਰਾਰ ਹੋਏ ਲੁਟੇਰੇ
ਨੂਰਪੁਰਬੇਦੀ ਪੰਚਾਇਤ ਕੋਲ ਇਕ ਇੰਚ ਵੀ ਜਗ੍ਹਾ ਨਾ ਹੋਣ ਕਾਰਨ ਸਥਿਤੀ ਪੈਦਾ ਹੋਈ : ਸਰਪੰਚ ਨਿਰਮਲਾ ਦੇਵੀ, ਜਰਨੈਲ ਲਾਲੀ
ਜ਼ਿਕਰਯੋਗ ਹੈ ਕਿ ਨੂਰਪੁਰਬੇਦੀ ਸ਼ਹਿਰ ’ਚ ਪੰਚਾਇਤ ਕੋਲ ਇਕ ਇੰਚ ਵੀ ਜਗ੍ਹਾ ਨਾ ਹੋਣ ਕਾਰਨ ਪੱਕੀ ਸਬਜ਼ੀ ਮੰਡੀ ਸਥਾਪਤ ਕਰਨ ’ਚ ਸਭ ਤੋਂ ਵੱਡੀ ਰੁਕਾਵਟ ਹੈ। ਇਸ ਸਬੰਧੀ ਵੱਖ-ਵੱਖ ਸ਼ਹਿਰ ਵਾਸੀਆਂ ਵੱਲੋਂ ਦਿੱਤੀ ਗਈ ਰਾਏ ਅਤੇ ਨੂਰਪੁਰਬੇਦੀ ਦੀ ਸਰਪੰਚ ਨਿਰਮਲਾ ਦੇਵੀ ਅਤੇ ਉਨ੍ਹਾਂ ਦੇ ਪਤੀ ਜ਼ਿਲਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਮੁਤਾਬਕ ਇਹ ਮਾਮਲਾ ਆਗਾਮੀ ਦਿਨਾਂ ’ਚ ਹਲਕਾ ਵਿਧਾਇਕ ਦਿਨੇਸ਼ ਚੱਢਾ ਤੇ ਪ੍ਰਸ਼ਾਸਨ ਨਾਲ ਵਿਚਾਰਿਆ ਜਾਵੇਗਾ ਤਾਂ ਜੋ ਪੱਕੀ ਸਬਜ਼ੀ ਮੰਡੀ ਦੀ ਸਥਾਪਤੀ ਲਈ ਕੋਈ ਢੁਕਵਾਂ ਹੱਲ ਕੱਢਿਆ ਜਾ ਸਕੇ। ਉਨ੍ਹਾਂ ਆਖਿਆ ਕਿ ਜੇ ਆਸ -ਪਾਸ ਦੇ ਪਿੰਡਾਂ ’ਚ ਵੀ ਜ਼ਮੀਨ ਉਪਲੱਬਧ ਹੁੰਦੀ ਹੈ ਤਾਂ ਪੱਕੀ ਸਬਜ਼ੀ ਮੰਡੀ ਸਥਾਪਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਸਰਕਾਰੀ ਸਕੂਲ ਦੇ ਹੈੱਡ ਮਾਸਟਰ ਨੇ ਜਵਾਕੜੀ ਨਾਲ ਟੱਪੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ
NEXT STORY