ਜਲੰਧਰ (ਸੋਨੂੰ)— ਇਥੋਂ ਦੇ ਦੇਸ਼ ਭਗਤ ਯਾਦਗਾਰ ਹਾਲ ’ਚ ਅੱਜ ਸਵੇਰੇ ਫਿਟਨੈੱਸ ਗੁਰੂ ਦੇ ਰੂਪ ’ਚ ਮੰਨੇ ਜਾਂਦੇ ਹਰਪ੍ਰੀਤ ਸਿੰਘ ਨੇ ਇਕ ਫਿਟਨੈੱਸ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ’ਚ 300 ਦੇ ਕਰੀਬ ਸ਼ਹਿਰਵਾਸੀਆਂ ਨੇ ਕਸਰਤ ਕੀਤੀ। ਫਿਟਨੈੱਸ ਗੁਰੂ ਨੇ ਇਸ ਮੌਕੇ ’ਤੇ ਕੀਤੀ ਗਈ ਕਸਤਰ ਨੂੰ ਜਿੰਮ ਨਾਲੋਂ ਬਿਹਤਰ ਦੱਸਿਆ ਅਤੇ ਕਿਹਾ ਕਿ ਕੁਝ ਮਿੰਟ ਰੋਜ਼ ਲਗਾ ਕੇ ਸਰੀਰ ਬਿਹਤਰ ਬਣ ਸਕਦਾ ਹੈ। ਇਸ ਮੌਕੇ ਵਿਧਾਇਕ ਸੁਸ਼ੀਲ ਰਿੰਕੂ ਵੀ ਮੌਜੂਦ ਰਹੇ, ਜਿਨ੍ਹਾਂ ਫਿਟਨੈੱਸ ਕੈਂਪ ਦਾ ਲਾਹਾ ਲਿਆ। ਇਸ ਮੌਕੇ ਬੱਚਿਆਂ ਨੇ ਕਸਰਤ ਦਾ ਖ਼ੂਬ ਲਾਹਾ ਲਿਆ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਕਰੀਬ 2 ਹਜ਼ਾਰ ਮੁਲਾਜ਼ਮ ਕਰਨਗੇ ਜਲੰਧਰ ਸ਼ਹਿਰ ਦੀ ਰਖਵਾਲੀ, ਸਟੇਡੀਅਮ ਸੀਲ

ਹਰਪ੍ਰੀਤ ਸਿੰਘ ਮੁਤਾਬਕ ਮਸ਼ੀਨਾਂ ਨਾਲ ਕਸਰਤ ਕਰਨ ਦੀ ਬਜਾਏ ਇਸ ਤਰ੍ਹਾਂ ਹੀ ਖੁੱਲ੍ਹੇ ’ਚ ਕਸਰਤ ਕਰਨੀ ਚਾਹੀਦੀ ਹੈ। ਸਪਲੀਮੈਂਟ ਲੈਣ ਦੀ ਵੀ ਲੋੜ ਨਹੀਂ ਹੈ ਸਿਰਫ਼ ਥੋੜ੍ਹਾ ਸਮਾਂ ਰੋਜ਼ਾਨਾ ਕੱਢਣ ਦੀ ਲੋੜ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਸੰਦੇਸ਼ ਦਿੱਤਾ ਕਿ ਉਹ ਨਸ਼ਾ ਛੱਡ ਕੇ ਸਰੀਰ ਦੀ ਕਸਰਤ ਵੱਲ ਧਿਆਨ ਦੇਣ ਅਤੇ ਖ਼ੁਦ ਨੂੰ ਹੋਰ ਵੀ ਵਧੀਆ ਬਣਾਉਣ।

ਇਸ ਮੌਕੇ ਵਿਧਾਇਕ ਰਿੰਕੂ ਨੇ ਕਿਹਾ ਕਿ ਕਸਰਤ ਕਰਨ ਨਾਲ ਵਧੀਆ ਮਹਿਸੂਸ ਹੋ ਰਿਹਾ ਹੈ। ਪੈਸੇ ਤੋਂ ਵੱਧ ਸਿਹਤ ਜ਼ਰੂਰੀ ਹੈ ਅਤੇ ਸਿਹਤ ਚੰਗੀ ਹੋਵੇਗੀ ਤਾਂ ਦੁਨੀਆ ਦੇ ਸੁਖ਼ ਵਧੀਆ ਲੱਗਣਗੇ। ਸਿਹਤਮੰਦ ਸਰੀਰ ਹੀ ਵਧੀਆ ਸਰੀਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਕਈ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਵੱਲੋਂ ਜਾਰੀ ਹੋਇਆ ਰੂਟ ਪਲਾਨ








ਇਹ ਵੀ ਪੜ੍ਹੋ: ਤਰਨਤਾਰਨ 'ਚ ਵੱਡੀ ਵਾਰਦਾਤ, ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁੱਤ ਰਹਿੰਦਾ ਹੈ ਵਿਦੇਸ਼
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
1947 ਵੰਡ ਦੀ ਪੀੜ: 'ਆਵਾਜ਼ ਦੇ ਕਹਾਂ ਹੈ'
NEXT STORY