ਗੋਰਾਇਆ (ਜ. ਬ.)- ਨੇੜਲੇ ਪਿੰਡ ਅੱਟਾ ਵਿਖੇ ਇਕ ਧਾਰਮਿਕ ਸਮਾਗਮ ਵਿਚ ਪਹੁੰਚੇ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਅਤੇ ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਦਾ ਵਿਰੋਧ ਕਰਨ ਵਾਲੀ ਅਤੇ ਉਸ ਨਾਲ ਗੱਲ ਕਰਨ ਦੀ ਮੰਗ ਕਰਨ ਵਾਲੀ ਇਕ ਔਰਤ ਅਤੇ ਗੋਰਾਇਆ ਪੁਲਸ ਵਿਚਕਾਰ ਧੱਕਾ-ਮੁੱਕੀ ਹੋ ਗਈ। ਧੱਕਾ-ਮੁੱਕੀ ਤੋਂ ਬਾਅਦ ਮਾਮਲਾ ਤੂਲ ਫੜਦਾ ਜਾ ਰਿਹਾ ਹੈ।
ਇਸ ਸਬੰਧੀ ਪਿੰਡ ਢੱਟਾਂ ਦੀ ਰਹਿਣ ਵਾਲੀ ਔਰਤ ਜੋਤੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਸ਼ਨੀਵਾਰ ਨੂੰ ਧਾਰਮਿਕ ਸਮਾਗਮ ਸੀ, ਜਿਨ੍ਹਾਂ ਵੱਲੋਂ ਪਹਿਲਾਂ ਹੀ ਕਮੇਟੀ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਕਿਸੇ ਵੀ ਸਿਆਸੀ ਲੀਡਰ ਨੂੰ ਇਸ ਵਿਚ ਨਾ ਸੱਦਾ ਦੇਣ ਪਰ ਇਸ ਦੇ ਬਾਵਜੂਦ ਵੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਚੌਧਰੀ ਵਿਕਰਮਜੀਤ ਸਿੰਘ ਸਮਾਗਮ ਵਿਚ ਆਏ ਹਨ ਤਾਂ ਉਹ ਆਪਣੇ ਭਰਾ ਅਤੇ ਕਿਸਾਨ ਆਗੂ ਨਾਲ ਪਿੰਡ ਦੇ ਬਾਹਰ ਗੇਟ ’ਤੇ ਖੜ੍ਹੇ ਹੋ ਗਏ, ਜਿਨ੍ਹਾਂ ਕੋਲ ਪਹਿਲਾਂ ਐੱਸ. ਐੱਚ. ਓ. ਗੋਰਾਇਆ ਆਏ, ਜਿਨ੍ਹਾਂ ਵਿਚਕਾਰ ਗੱਲਬਾਤ ਹੋਈ, ਜਿਸ ਤੋਂ ਬਾਅਦ ਐੱਸ. ਐੱਚ. ਓ. ਗੋਰਾਇਆ ਉਥੋਂ ਚਲੇ ਗਏ, ਜਦੋਂ ਵਿਕਰਮਜੀਤ ਸਿੰਘ ਚੌਧਰੀ ਦਾ ਕਾਫ਼ਲਾ ਸਮਾਗਮ ਤੋਂ ਵਾਪਸ ਜਾਣ ਲੱਗਾ ਤਾਂ ਪਿੰਡ ਦੇ ਗੇਟ ਦੇ ਬਾਹਰ ਉਸ ਨੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਬਿਨਾਂ ਕਿਸੇ ਮਹਿਲਾ-ਪੁਲਸ ਦੇ ਉਸ ਨਾਲ ਹੱਥੋਪਾਈ ਕੀਤੀ ਅਤੇ ਉਸ ਦੀਆਂ ਬਾਹਾਂ ਫੜੀਆਂ, ਜਿਸ ’ਤੇ ਉਸ ਦੇ ਸੱਟਾਂ ਵੀ ਆਈਆਂ ਹਨ, ਜੋ ਬੀਤੀ ਰਾਤ ਸੀ. ਐੱਮ. ਸੀ. ਹਸਪਤਾਲ ਬੜਾ ਪਿੰਡ ਵਿਚ ਦਾਖ਼ਲ ਹੋ ਗਏ।
ਇਹ ਵੀ ਪੜ੍ਹੋ: ਜਲੰਧਰ: 'ਰਿੰਗ ਸੈਰੇਮਨੀ' ਦੌਰਾਨ ਡਾਇਮੰਡ ਦੀ ਰਿੰਗ ਨਾ ਮਿਲਣ ’ਤੇ ਵਾਲਾਂ ਤੋਂ ਫੜ ਕੇ ਘੜੀਸੀ ਕੁੜੀ, ਮੁੰਡੇ ਨੇ ਤੋੜਿਆ ਰਿਸ਼ਤਾ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਸਪਾ ਆਗੂ ਅਤੇ ਵਰਕਰ, ਜਿਨ੍ਹਾਂ ਵਿਚ ਅੰਮ੍ਰਿਤਪਾਲ ਭੌਂਸਲੇ, ਅਸ਼ੋਕ ਰੱਤੂ, ਸੁਸ਼ੀਲ ਵਿਰਦੀ, ਰਾਮ ਸਰੂਪ ਸਰੋਏ, ਖੁਸ਼ੀ ਰਾਮ ਸਾਬਕਾ ਸਰਪੰਚ ਤੋਂ ਇਲਾਵਾ ਹੋਰ ਵਰਕਰ ਔਰਤ ਦਾ ਹਾਲ-ਚਾਲ ਜਾਨਣ ਲਈ ਉਸ ਦੇ ਘਰ ਪਹੁੰਚੇ। ਇਸ ਤੋਂ ਇਲਾਵਾ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਸਿੰਘ ਫਿਲੌਰ ਨੇ ਸਾਂਝੇ ਤੌਰ ’ਤੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਪੁਲਸ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਇਨਸਾਫ਼ ਦੀ ਮੰਗ ਕਰਦੀਆਂ ਔਰਤਾਂ ਉੱਪਰ ਪੁਲਸ ਵੱਲੋਂ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਤੋਂ ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਸਬੰਧਤ ਪੁਲਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਪਤੀ ਵੱਲੋਂ ਪਤਨੀ ਦਾ ਕਤਲ, ਖ਼ੁਦ ਫੋਨ ਕਰਕੇ ਸਾਲੇ ਨੂੰ ਦਿੱਤੀ ਕਤਲ ਦੀ ਜਾਣਕਾਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਲੰਧਰ ਜ਼ਿਲ੍ਹੇ 'ਚ 2 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਹੋਏ ਰਿਕਵਰ ਅਤੇ 2 ਨਵੇਂ ਕੇਸ ਮਿਲੇ
NEXT STORY