ਅੰਮ੍ਰਿਤਸਰ (ਸੰਜੀਵ)- ਕਮਿਸ਼ਨਰੇਟ ਪੁਲਸ ਨੇ ਬਟਾਲਾ ਰੋਡ ਸਥਿਤ ਵਿਜੇ ਨਗਰ ਦੀ ਰਹਿਣ ਵਾਲੀ 70 ਸਾਲਾ ਬਜ਼ੁਰਗ ਔਰਤ ਸੁਨੀਤਾ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ, ਜਿਸ ਵਿਚ ਕਾਤਲ ਤਿਕਸ਼ਣ ਸੂਦ ਵਾਸੀ ਅਮਨ ਐਵੇਨਿਊ, ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਮ੍ਰਿਤਕ ਸੁਨੀਤਾ ਦੇ ਪੁੱਤਰ ਅੰਕੁਰ ਮਹਾਜਨ ਦਾ ਦੋਸਤ ਸੀ। ਇਸ ਵੇਲੇ ਮੁਲਜ਼ਮ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਜਾਂਚ ਲਈ ਪੁਲਸ ਰਿਮਾਂਡ ’ਤੇ ਹੈ। ਇਹ ਖੁਲਾਸਾ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਇਹ ਵੀ ਪੜ੍ਹੋ- ਡੇਰਾ ਬਾਬਾ ਨਾਨਕ 'ਚ ਅੱਗ ਨੇ ਮਚਾਈ ਭਾਰੀ ਤਬਾਹੀ, ਅੱਖਾਂ ਦੇ ਸਾਹਮਣੇ ਸੜ ਗਏ ਗਰੀਬਾਂ ਦੇ ਆਸ਼ਿਆਨੇ
ਉਨ੍ਹਾਂ ਦੱਸਿਆ ਕਿ ਅੰਕੁਰ ਮਹਾਜਨ ਆਪਣੀ ਮਾਂ ਸੁਨੀਤਾ ਨਾਲ ਰਹਿੰਦਾ ਸੀ। ਹਰ ਰੋਜ਼ ਵਾਂਗ ਉਹ ਕੰਮ ’ਤੇ ਚਲਾ ਗਿਆ ਅਤੇ ਉਸ ਦੀ ਮਾਂ ਘਰ ਵਿਚ ਮੌਜੂਦ ਸੀ, ਜਦੋਂ ਉਹ ਰਾਤ 8:30 ਵਜੇ ਦੇ ਕਰੀਬ ਆਪਣੇ ਦੋਸਤ ਨਾਲ ਘਰ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਉਸ ਦੀ ਮਾਂ ਦੀ ਲਾਸ਼ ਡਰਾਇੰਗ ਰੂਮ ਵਿਚ ਪਈ ਸੀ। ਉਸ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੋਵੇ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ, ਇਹ ਟਰੇਨਾਂ ਮੁੜ ਹੋਈਆਂ ਸ਼ੁਰੂ
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਵਿਜੇ ਨਗਰ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਗੁਰਜੀਤ ਸਿੰਘ ਅਤੇ ਐੱਸ. ਆਈ. ਰਵੀ ਕੁਮਾਰ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਮੁਲਜ਼ਮ ਕਾਤਲ ਤੀਕਸ਼ਣ ਸੂਦ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਮੌਕੇ 'ਤੇ 4 ਜਣਿਆਂ ਦੀ ਮੌਤ
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅੰਕੁਰ ਮਹਾਜਨ ਅਤੇ ਤੀਕਸ਼ਣ ਸੂਦ ਦੋਸਤ ਸਨ। ਮੁਲਜ਼ਮ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਅੰਕੁਰ ਮਹਾਜਨ ਦੇ ਕੰਮ ’ਤੇ ਜਾਣ ਤੋਂ ਬਾਅਦ ਉਸ ਦੀ ਮਾਂ ਘਰ ਵਿਚ ਇਕੱਲੀ ਰਹਿੰਦੀ ਹੈ। ਉਹ ਚੋਰੀ ਕਰਨ ਦੇ ਇਰਾਦੇ ਨਾਲ ਉਸ ਦੇ ਘਰ ਦਾਖਲ ਹੋਇਆ, ਜਿੱਥੇ ਉਸ ਦੀ ਮਾਂ ਨੇ ਉਸ ਨੂੰ ਪਛਾਣ ਲਿਆ। ਇਹੀ ਕਾਰਨ ਸੀ ਕਿ ਉਸ ਨੇ ਸੁਨੀਤਾ ਦਾ ਕਤਲ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਤਾਂ ’ਚ ਲੱਗੀ ਅੱਗ ਨੇ ਪ੍ਰਚੰਡ ਰੂਪ ਧਾਰਿਆ, ਆਸਮਾਨ 'ਚ ਨਜ਼ਰ ਆਈਆਂ ਅੱਗ ਦੀਆਂ ਲਪਟਾਂ
NEXT STORY