ਜਲੰਧਰ (ਮਹੇਸ਼)- ਥਾਰ ਜੀਪ ਦੀ ਲਪੇਟ 'ਚ ਆਉਣ ਨਾਲ 7 ਸਾਲਾ ਬੱਚੇ ਦੀ ਮੌਤ ਦੇ ਮਾਮਲੇ 'ਚ ਥਾਣਾ ਪਤਾਰਾ ਦੀ ਪੁਲਸ ਨੇ ਥਾਰ ਜੀਪ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ 3 ਸਤੰਬਰ ਦੀ ਦੁਪਹਿਰ ਨੂੰ ਹੁਸ਼ਿਆਰਪੁਰ ਰੋਡ ’ਤੇ ਰਵੀ ਰਿਜ਼ੋਰਟ ਨੇੜੇ ਵਾਪਰੀ ਸੀ। ਜਾਣਕਾਰੀ ਦਿੰਦਿਆਂ ਥਾਣਾ ਪਤਾਰਾ ਦੇ ਮੁਖੀ ਅਮਨਪ੍ਰੀਤ ਕੌਰ ਮੁਲਤਾਨੀ ਨੇ ਦੱਸਿਆ ਕਿ ਐੱਸ. ਆਈ. ਜਸਪਾਲ ਸਿੰਘ ਵੱਲੋਂ ਕਾਬੂ ਕੀਤੇ ਉਕਤ ਮੁਲਜ਼ਮ ਥਾਰ ਜੀਪ ਦੇ ਡਰਾਈਵਰ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਜੰਡੂ ਸਿੰਘਾ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ-ਸਲਫ਼ਾਸ ਖਾ ਲਵਾਂਗਾ ਪਰ ਸਰਕਾਰ ਦਾ ਇਕ ਪੈਸਾ ਨਹੀਂ ਖਾਵਾਂਗਾ: ਮੁੱਖ ਮੰਤਰੀ ਭਗਵੰਤ ਮਾਨ
ਉਨ੍ਹਾਂ ਦੱਸਿਆ ਕਿ ਹਾਦਸੇ ਵਾਲੇ ਦਿਨ ਹਰਜਿੰਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਅਤੇ ਪੁਲਸ ਨੇ ਮ੍ਰਿਤਕ ਬੱਚੇ ਦੇ ਪਿਤਾ ਉਪਿੰਦਰ ਮਾਥੁਰ, ਡੀਸ਼ੂ ਮਾਥੁਰ, ਮੂਲ ਰੂਪ ’ਚ ਬਿਹਾਰ, ਵਾਸੀ ਪਿੰਡ ਹਜ਼ਾਰਾ ਜ਼ਿਲ੍ਹਾ ਜਲੰਧਰ ਦੇ ਬਿਆਨਾਂ ਦੇ ਆਧਾਰ ’ਤੇ ਉਸ ਖ਼ਿਲਾਫ਼ ਪਤਾਰਾ ਥਾਣੇ ’ਚ ਮਾਮਲਾ ਦਰਜ ਕੀਤਾ ਸੀ। ਐੱਸ. ਐੱਚ. ਓ. ਪਤਾਰਾ ਅਮਨਪ੍ਰੀਤ ਕੌਰ ਮੁਲਤਾਨੀ ਨੇ ਦੱਸਿਆ ਕਿ ਥਾਰ ਜੀਪ ਨੂੰ ਪੁਲਸ ਨੇ ਕਬਜ਼ੇ ’ਚ ਲੈ ਲਿਆ ਹੈ ਅਤੇ ਜੁਰਮ ਜ਼ਮਾਨਤਯੋਗ ਹੋਣ ਕਾਰਨ ਮੁਲਜ਼ਮ ਜੀਪ ਚਾਲਕ ਹਰਜਿੰਦਰ ਸਿੰਘ ਨੂੰ ਜ਼ਮਾਨਤ ਲੈ ਕੇ ਰਿਹਾਅ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਜਲੰਧਰ ਵਿਖੇ PAP ਗਰਾਊਂਡ 'ਚ ਪਹੁੰਚੇ CM ਭਗਵੰਤ ਮਾਨ, 560 ਸਬ ਇੰਸਪੈਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪਲਾਟ ਵੇਚਣ ਅਤੇ ਸੌਦੇ 'ਚ ਧੋਖਾਦੇਹੀ ਕਰਨ ਵਾਲੀ ਔਰਤ ਖ਼ਿਲਾਫ਼ ਮਾਮਲਾ ਹੋਇਆ ਦਰਜ
NEXT STORY