ਨਵਾਂਸ਼ਹਿਰ (ਤ੍ਰਿਪਾਠੀ)- ਦੁਸਹਿਰਾ ਉਤਸਵ ਕਮੇਟੀ ਵੱਲੋਂ ਬੁਰਾਈ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਜ਼ਿਲ੍ਹਾ ਪੱਧਰੀ 27ਵਾਂ ਦੁਸ਼ਹਿਰਾ ਤਿਉਹਾਰ ਬੀਤੇ ਦਿਨ ਸਥਾਨਕ ਚੰਡੀਗੜ੍ਹ ਰੋਡ ’ਤੇ ਸਥਿਤ ਆਈ. ਟੀ. ਆਈ. ਦੇ ਮੈਦਾਨ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਬੁਰਾਈ ਦੇ ਪ੍ਰਤੀਕ ਰਾਵਨ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਭਗਵਾਨ ਸ੍ਰੀ ਰਾਮ ਚੰਦਰ ਦੇ ਪ੍ਰਤੀਕ ਵੱਲੋਂ ਬਾਣ ਮਾਰਨ ਤੋਂ ਬਾਅਦ ਅੱਗ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਦੁਸਹਿਰਾ ਉਤਸਵ ਕਮੇਟੀ ਵੱਲੋਂ ਕਬੱਡੀ ਮੈਚਾਂ ਤੋਂ ਇਲਾਵਾਂ ਜਿਮਨਾਸਟਿਕ ਖੇਡਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਦੂਰ ਦਰਾਜ ਦੇ ਪਿੰਡਾਂ ਤੋਂ ਭਾਰੀ ਗਿਣਤੀ ਵਿਚ ਪਹੁੱਚੇ ਲੋਕਾਂ ਲਈ ਆਤਿਸ਼ਬਾਜ਼ੀ ਵਿਸ਼ੇਸ਼ ਤੌਰ ’ਤੇ ਆਕਸ਼ਰਣ ਦਾ ਕੇਂਦਰ ਰਹੀ।
ਇਸ ਮੌਕੇ ਭਗਵਾਨ ਸ੍ਰੀ ਰਾਮਚੰਦਰ ਜੀ, ਲਛਮਨ, ਭਰਤ, ਸ਼ਤਰੂਗਨ, ਮਾਤਾ ਸੀਤਾ, ਸੂਰਜ ਪੁਤਰ ਵੀਰ ਹਨੂੰਮਾਨ, ਸੁਗਰੀਵ ਤੇ ਵਾਨਰ ਸੈਨਾ ਤੋਂ ਇਲਾਵਾਂ ਰਾਵਣ, ਮੇਘਨਾਥ, ਕੁੰਭਕਰਨ ਦੇ ਪ੍ਰਤੀਕ ਦੇ ਤੌਰ ’ਤੇ ਝਾਂਕੀਆਂ ਕੱਢੀਆਂ ਗਈਆਂ। ਜ਼ਿਲਾ ਪੱਧਰ ’ਤੇ ਆਯੋਜਿਤ ਦੁਸਹਿਰਾ ਮੇਲੇ ’ਤੇ ਜਿੱਥੇ ਭਾਰੀ ਸੰਖਿਆ ਵਿਚ ਲੋਕ ਮੌਜੂਦਾ ਸਨ ਉੱਥੇ ਲੋਕਾਂ ਦੀ ਸੁਰੱਖਿਆ ਲਈ ਪੁਲਸ ਵਲੋਂ ਪੁਖਤਾ ਇੰਤਜਾਮ ਕੀਤੇ ਗਏ ਸਨ।

ਇਹ ਵੀ ਪੜ੍ਹੋ: ਜਲੰਧਰ ਦੀ PPR ਮਾਰਕਿਟ 'ਚ ਹੰਗਾਮਾ, ਮੁੰਡੇ ਦੀ ਲਾਹ ਦਿੱਤੀ 'ਪੱਗ', ਵੀਡੀਓ ਵਾਇਰਲ
ਆਯੋਜਿਤ ਦੁਸਹਿਰਾ ਮੇਲੇ ਵਿਚ ਵਿਧਾਇਕ ਨਵਾਂਸ਼ਹਿਰ ਡਾ. ਨਛਤਰ ਪਾਲ,ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਉਚੇਚੇ ਤੌਰ ’ਤੇ ਹਾਜ਼ਰ ਸਨ। ਡਾ. ਨਛਤਰ ਪਾਲ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਦੁਸਹਿਰਾ ਬੁਰਾਈ ਤੇ ਭਲਾਈ ਅਤੇ ਝੂਠ ’ਤੇ ਨੇਕੀ ਦੀ ਜਿੱਤ ਦੇ ਤੌਰ ’ਤੇ ਮਨਾਇਆ ਜਾਣ ਵਾਲਾ ਇਕ ਪ੍ਰੇਰਨਾਦਾਇਕ ਤਿਉਹਾਰ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਮਹਿਲਾ ਨਾਲ ਤਹਿਖਾਨੇ 'ਚੋਂ ਫੜਿਆ ਗਿਆ 'ਡੇਰਾ ਮੁਖੀ' ! ਅੰਦਰ ਪਿਆ ਸਾਮਾਨ ਵੇਖ ਉੱਡੇ ਹੋਸ਼

ਇਹ ਤਿਉਹਾਰ ਸਦਾਚਾਰ ਅਤੇ ਆਦਰਸ਼ ਜੀਵਨ ਦੀ ਪ੍ਰੇਰਣਾ ਦਿੰਦਾ ਹੈ। ਲਲਿਤ ਮੋਹਨ ਪਾਠਕ,ਡਾ.ਨਛੱਤਰ ਪਾਲ ਨੇ ਕਿਹਾ ਕਿ ਪਵਿੱਤਰ ਤਿਉਹਾਰ ਦੁਸਹਿਰਾ ਮਨੁੱਖ ਨੂੰ ਪਾਪ ਦੀ ਥਾਂ ਪੁੰਨ ਦੇ ਕੰਮ ਕਰਨ , ਅਧਰਮ ਦੇ ਮਾਰਗ ਦੀ ਥਾਂ ’ਤੇ ਧਰਮ ਦੇ ਰਸਤੇ ਅਤੇ ਬੁਰਾਈ ਨੂੰ ਛੱਡ ਕੇ ਸੱਚਾਈ ਵੱਲ ਜਾਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾ ਦੱਸਿਆ ਕਿ ਇਸ ਤਰ੍ਹਾਂ ਦੇ ਤਿਉਹਾਰ ਸਮਾਜ ਵਿਚ ਆਪਸੀ ਏਕਤਾ,ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨ ਵਿਚ ਵੀ ਸਹਾਇਕ ਬਣਦੇ ਹਨ। ਪੂਜਾ ਅਰਚਨਾ ਤੋਂ ਬਾਅਦ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਡਾ.ਹਰਮੇਸ਼ ਪੁਰੀ, ਨਗਰ ਕੌਂਸਲ ਪ੍ਰਧਾਨ ਬਲਵਿੰਦਰ ਕੌਰ, ਮੁਕੰਦਹਰੀ ਜੁਲਕਾ,ਐੱਮ.ਪੀ.ਪਾਠਕ, ਕਪਿਲ ਭਾਰਦਵਾਜ, ਵਿਨੋਦ ਪਿੰਕਾ, ਭਾਰਤੀ ਆਂਗਰਾ, ਦਿਨੇਸ਼ ਗੌਤਮ, ਰਾਜੇਸ਼ ਭਾਰਦਵਾਜ, ਹਨੀ ਸ਼ਰਮਾ, ਪ੍ਰੋ.ਅਜੀਤ ਕੁਮਾਰ ਸਰੀਨ, ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ, ਡਾ.ਕਮਲ ਕੁਮਾਰ, ਪਰਮ ਸਿੰਘ ਖਾਲਸਾ, ਐਡਵੋਕੇਟ ਜੁਗਲ ਕਿਸ਼ੋਰ ਦੱਤਾ, ਪੰਡਿਤ ਅੰਬਾ ਦੱਤ ਅਤੇ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: 'ਡੌਂਕੀ' ਰਸਤੇ ਅਮਰੀਕਾ ਭੇਜਣ ਵਾਲੇ ਏਜੰਟਾਂ ਖ਼ਿਲਾਫ਼ NIA ਦਾ ਵੱਡਾ ਐਕਸ਼ਨ, ਹੈਰਾਨ ਕਰੇਗਾ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਂਧੀ ਜਯੰਤੀ ’ਤੇ 'ਡਰਾਈ ਡੇ' ਬੇਅਸਰ : ਸ਼ਰਾਬ ਦੀਆਂ ਦੁਕਾਨਾਂ ਰਹੀਆਂ ਖੁੱਲ੍ਹੀਆਂ, ਮਹਿੰਗੇ ਭਾਅ ’ਤੇ ਵਿਕੀ ਸ਼ਰਾਬ
NEXT STORY