ਚੰਡੀਗੜ੍ਹ (ਸੁਸ਼ੀਲ ਰਾਜ) : ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੁਸਹਿਰਾ ਦੇਖਣ ਆਉਣ ਵਾਲੇ ਲੋਕਾਂ ਦੇ ਵਾਹਨ ਖੜ੍ਹੇ ਕਰਨ ਲਈ ਟ੍ਰੈਫਿਕ ਪੁਲਸ ਨੇ ਪਾਰਕਿੰਗ ਦੇ ਇੰਤਜ਼ਾਮ ਕੀਤੇ ਹਨ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਪੁਲਸ ਨੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਹੈ। ਪੁਲਸ ਨੇ ਲੋਕਾਂ ਨੂੰ ਆਪਣੇ ਵਾਹਨ ਪਾਰਕਿੰਗ 'ਚ ਖੜ੍ਹੇ ਕਰਨ ਲਈ ਕਿਹਾ ਹੈ, ਨਹੀਂ ਤਾਂ ਵਾਹਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ।
ਪਾਰਕਿੰਗ ਦੇ ਪ੍ਰਬੰਧ
ਸੈਕਟਰ 17 ਪਰੇਡ ਗਰਾਊਂਡ ’ਚ ਦੁਸਹਿਰਾ ਆਯੋਜਿਤ ਕੀਤਾ ਜਾ ਰਿਹਾ ਹੈ। ਦੁਸਹਿਰਾ ਦੇਖਣ ਆਉਣ ਵਾਲੇ ਲੋਕਾਂ ਲਈ ਸੈਕਟਰ 22-ਏ ਮਾਰਕੀਟ ਦੀ ਪਾਰਕਿੰਗ ’ਚ, ਸੈਕਟਰ 22-ਬੀ ਮਾਰਕੀਟ ਦੀ ਪਾਰਕਿੰਗ ’ਚ, ਸੈਕਟਰ 17 ਫੁੱਟਬਾਲ ਗਰਾਊਂਡ ਦੀ ਪਾਰਕਿੰਗ ’ਚ, ਸੈਕਟਰ 17 ਨੀਲਮ ਸਿਨੇਮਾ ਦੇ ਅੱਗੇ ਅਤੇ ਪਿੱਛੇ ਪਾਰਕਿੰਗ ’ਚ ਅਤੇ ਸੈਕਟਰ-17 ਬੱਸ ਸਟੈਂਡ ਦੇ ਨਾਲ ਲਗਦੀ ਪਾਰਕਿੰਗ ’ਚ ਵਾਹਨ ਪਾਰਕ ਕਰ ਸਕਦੇ ਹਨ। ਟ੍ਰੈਫਿਕ ਨੂੰ ਪ੍ਰਬੰਧਿਤ ਕਰਨ ਲਈ 17/18 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਸੈਕਟਰ 18/19/20/21 ਚੌਂਕ ਅਤੇ ਕ੍ਰਿਕਟ ਸਟੇਡੀਅਮ ਚੌਂਕ ਰਾਹੀਂ ਆਈ. ਐੱਸ. ਬੀ. ਟੀ. ਸੈਕਟਰ 17 ਚੌਂਕ ਵੱਲ ਜਾਣ ਵਾਲੀ ਆਵਾਜਾਈ ਨੂੰ ਸ਼ਾਮ 5:30 ਵਜੇ ਤੋਂ ਸ਼ਾਮ 6:30 ਵਜੇ ਤੱਕ ਇੱਕ ਘੰਟੇ ਲਈ ਡਾਇਵਰਟ ਕੀਤਾ ਜਾਵੇਗਾ। ਇਸ ਦੌਰਾਨ ਇਸ ਰੂਟ ’ਤੇ ਸਿਰਫ਼ ਬੱਸਾਂ ਨੂੰ ਹੀ ਜਾਣ ਦੀ ਇਜ਼ਾਜਤ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਵੱਡੀ ਖ਼ਬਰ, ਪੂਰੇ ਸੂਬੇ 'ਚ ਲਾਗੂ ਹੋਣ ਜਾ ਰਿਹਾ ਨਵਾਂ ਸਿਸਟਮ
ਸੈਕਟਰ 46 ਦਾ ਦੁਸਹਿਰਾ, ਦੁਸਹਿਰਾ ਗਰਾਊਂਡ ’ਚ ਆਯੋਜਿਤ ਕੀਤਾ ਜਾਵੇਗਾ। ਦੁਸਹਿਰਾ ਦੇਖਣ ਆਉਣ ਵਾਲਿਆਂ ਲਈ ਪੁਲਸ ਨੇ ਸੈਕਟਰ 46 ਮਾਰਕੀਟ ’ਚ ਪਾਰਕਿੰਗ, ਸੈਕਟਰ-46ਡੀ ਦੀ ਬੂਥ ਮਾਰਕੀਟ ਦੀ ਪਾਰਕਿੰਗ ’ਚ ਵਾਹਨ ਖੜ੍ਹੇ ਕਰਨ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਸੈਕਟਰ 45/46 ਲਾਈਟ ਪੁਆਇੰਟ ਤੋਂ ਸੈਕਟਰ 46 ਵੱਲ ਜਾਣ ਵਾਲੀ ਸੜਕ ਆਮ ਲੋਕਾਂ ਲਈ ਸ਼ਾਮ 5:30 ਵਜੇ ਤੋਂ 7:00 ਵਜੇ ਤੱਕ ਬੰਦ ਰਹੇਗੀ ਤਾਂ ਜੋ ਲੋਕਾਂ ਦੇ ਖਿੰਡ ਜਾਣ ਦੌਰਾਨ ਇਲਾਕੇ ਵਿਚ ਭੀੜ ਘੱਟ ਹੋ ਸਕੇ।
ਸੈਕਟਰ-34 ਗੁਰਦੁਆਰੇ ਦੇ ਸਾਹਮਣੇ ਦੁਸਹਿਰਾ ਆਯੋਜਿਤ ਕੀਤਾ ਜਾਵੇਗਾ। ਦੁਸਹਿਰਾ ਦੇਖਣ ਲਈ ਲੋਕ ਸੈਕਟਰ 34 ਸਬਜ਼ੀ ਮੰਡੀ ਗਰਾਊਂਡ ਦੀ ਪਾਰਕਿੰਗ, ਸੈਕਟਰ 34 ਸ਼ਾਮ ਫੈਸ਼ਨ ਦੇ ਸਾਹਮਣੇ ਪਾਰਕਿੰਗ, ਸੈਕਟਰ 34 ਲਾਇਬ੍ਰੇਰੀ ਬਿਲਡਿੰਗ ਦੀ ਪਾਰਕਿੰਗ, ਸੈਕਟਰ 34 ਕੰਪਲੈਕਸ ਪਾਰਕਿੰਗ ਅਤੇ ਸੈਕਟਰ 33ਡੀ ਮਾਰਕੀਟ ਦੇ ਨੇੜੇ ਖੁੱਲ੍ਹੇ ਮੈਦਾਨ ਵਿਚ ਆਪਣੇ ਵਾਹਨ ਪਾਰਕ ਕਰ ਸਕਦੇ ਹਨ। ਇਸ ਦੌਰਾਨ ਸੈਕਟਰ 34/35 ਲਾਈਟ ਪੁਆਇੰਟ ਤੋਂ ਸੈਕਟਰ 33/34 ਲਾਈਟ ਪੁਆਇੰਟ, ਸੈਕਟਰ 34 ਵੱਲ੍ਹ ਜਾਣ ਵਾਲੀ ਸੜਕ ਆਮ ਲੋਕਾਂ ਲਈ ਸ਼ਾਮ 5:30 ਵਜੇ ਤੋਂ 7:00 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਦੇ 23 ਲੱਖ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ
ਲੋਕਾਂ ਨੂੰ ਅਪੀਲ
ਕਿਰਪਾ ਕਰਕੇ ਮੋਟਰ ਵਾਹਨਾਂ ਦੀ ਵਰਤੋਂ ਕਰਨ ਦੀ ਬਜਾਏ ਨੇੜਲੇ ਬਜ਼ਾਰਾਂ, ਨੇੜਲੇ ਸਥਾਨਾਂ ਆਦਿ ਤੱਕ ਪੈਦਲ ਜਾਣ ਦੀ ਕੋਸ਼ਿਸ਼ ਕਰਨ। ਵਾਹਨਾਂ ਨੂੰ ਨਿਰਧਾਰਤ ਪਾਰਕਿੰਗ ਸਥਾਨਾਂ ਵਿਚ ਪਾਰਕ ਕਰਨ। ਆਪਣੇ ਵਾਹਨਾਂ ਨੂੰ ਨੋ-ਪਾਰਕਿੰਗ ਜ਼ੋਨਾਂ/ਸੜਕਾਂ ’ਤੇ ਪਾਰਕ ਨਾ ਕਰਨਾ, ਨਹੀਂ ਤਾਂ ਅਜਿਹੇ ਵਾਹਨਾਂ ਨੂੰ ਟੋਅ ਕਰ ਲਿਆ ਜਾਏਗਾ/ਕਲੈਂਪ ਲਗਾਇਆ ਜਾਵੇਗਾ। ਆਪਣੇ ਵਾਹਨ ਸਾਈਕਲ ਟਰੈਕਾਂ/ਫੁੱਟਪਾਥਾਂ ’ਤੇ ਪਾਰਕ ਨਾ ਕਰਨਾ। ਜੇਕਰ ਟੋਅ ਕੀਤਾ ਗਿਆ ਹੋਵੇ/ਕਲੈਂਪ ਕੀਤਾ ਗਿਆ ਹੋਵੇ ਤਾਂ ਕਿਰਪਾ ਕਰਕੇ ਟਰੈਫਿਕ ਹੈਲਪਲਾਈਨ ਨੰਬਰ 1073 ’ਤੇ ਸੰਪਰਕ ਕਰਨ।
ਦੁਕਾਨਦਾਰਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਨੂੰ ਹਦਾਇਤ
ਟ੍ਰੈਫਿਕ ਪੁਲਸ ਨੇ ਦੁਕਾਨਦਾਰਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਦੁਕਾਨਦਾਰ ਵੀ ਅਸਥਾਈ ਪਾਰਕਿੰਗ ਦੀ ਹੀ ਵਰਤੋਂ ਕਰਨ। ਮਾਰਕੀਟ ਐਸੋਸੀਏਸ਼ਨ ਆਪਣੇ ਸਵੈ ਸੇਵਕ ਤੈਨਾਤ ਕਰਨ ਤਾਂ ਜੋ ਪੁਲਸ ਦੀ ਮਦਦ ਹੋ ਸਕੇ। ਗਾਹਕਾਂ ਨੂੰ ਵੀ ਗੱਡੀਆਂ ਸਕੂਲਾਂ ਅਤੇ ਖੇਡ ਦੇ ਮੈਦਾਨਾਂ ’ਚ ਬਣੀਆਂ ਪਾਰਕਿੰਗਾਂ ’ਚ ਹੀ ਖੜ੍ਹੀਆਂ ਕਰਨ ਲਈ ਕਿਹਾ ਗਿਆ। ਸੜਕਾਂ ਦੇ ਕਿਨਾਰਿਆਂ ’ਤੇ ਰੇਹੜੀਆਂ-ਫੜ੍ਹੀਆਂ ਅਤੇ ਗੈਰ-ਕਾਨੂੰਨੀ ਕਬਜ਼ੇ ਨਾ ਹੋਣ ਦਿੱਤੇ ਜਾਣ। ਨਾਲ ਹੀ ਦੁਕਾਨਦਾਰ ਸਾਈਕਲ ਟਰੈਕਾਂ ਅਤੇ ਫੁੱਟਪਾਥਾਂ ’ਤੇ ਗੱਡੀਆਂ ਖੜ੍ਹੀਆਂ ਨਾ ਕਰਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਤੋਂ ਪਹਿਲਾਂ ਕੇਂਦਰ ਦਾ ਵੱਡਾ ਤੋਹਫ਼ਾ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ਲਈ 1 ਲੱਖ ਕਰੋੜ ਕੀਤਾ ਜਾਰੀ
NEXT STORY