ਮੋਰਿੰਡਾ (ਅਰਨੌਲੀ)-17ਵੀਂ ਲੋਕ ਸਭਾ ਚੋਣਾਂ ਵਿਚ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਵਿਚ ਵੀ ਅਪਣੀ ਵੋਟ ਪਾਉਣ ਨੂੰ ਲੈ ਕੇ ਉਤਸ਼ਾਹ ਵੇਖਣ ਨੂੰ ਮਿਲਿਆ। ਨਜ਼ਦੀਕੀ ਪਿੰਡ ਅਰਨੌਲੀ ਵਿਖੇ 108 ਸਾਲਾ ਬਜ਼ੁਰਗ ਔਰਤ ਨੇ ਆਪਣੀ ਵੋਟ ਦਾ ਇਸਤਿਮਾਲ ਕੀਤਾ। ਇਸ ਮੌਕੇ ਬਜ਼ੁਰਗ ਕੌਰ ਨੇ ਦੱਸਿਆ ਕਿ ਉਸ ਦੀ ਕਰੀਬ 108 ਸਾਲ ਉਮਰ ਹੋ ਚੁੱਕੀ ਹੈ, ਮੈਂ ਸ਼ੁਰੂ ਤੋਂ ਹੀ ਆਪਣੀ ਵੋਟ ਪਾਉਦੀ ਆ ਰਹੀ ਹਾਂ ਅਤੇ ਇਸ ਦੌਰਾਨ ਉਸ ਨੇ ਹਰ ਚੋਣ ਫਿਰ ਭਾਵੇਂ ਪੰਚਾਇਤੀ ਚੋਣਾਂ ਹੋਵੇ, ਸੰਮਤੀ ਚੋਣਾਂ, ਵਿਧਾਨ ਸਭਾ ਜਾਂ ਲੋਕ ਸਭਾ ਹੋਵੇ ਮੈਂ ਹਰ ਵਾਰ ਆਪਣੀ ਵੋਟ ਦਾ ਇਸਤਿਮਾਲ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਅੱਖਾਂ ਤੋਂ ਘੱਟ ਦਿੱਖਦਾ ਹੈ ਪ੍ਰੰਤੂ ਸਰੀਰ ਪੱਖੋਂ ਤੰਦਰੁਸਤ ਹਨ। ਇਸ ਤੋਂ ਇਲਾਵਾ ਬਲਦੇਵ ਨਗਰ ਪਿਆਰੋ ਦੇਵੀ ਉਮਰ ਕਰੀਬ 90 ਸਾਲ ਨੇ ਵੀ ਆਪਣੀ ਵੋਟ ਦਾ ਇਸਤਿਮਾਲ ਕੀਤਾ। ਬਜ਼ੁਰਗ ਪਿਆਰੋ ਦੇਵੀ ਨੇ ਸਿਹਤ ਖਰਾਬ ਹੋਣ ਕਾਰਨ ਆਪਣੇ ਪੋਤਰਿਆਂ ਦੇ ਸਹਾਰੇ ਪੋਲਿੰਗ ਬੂਥ ਪਹੁੰਚ ਕੇ ਅਪਣੀ ਵੋਟ ਦਾ ਇਸਤਿਮਾਲ ਕੀਤਾ।
ਨਵਾਂਸ਼ਹਿਰ 'ਚ ਪੋਲਿੰਗ ਬੂਥ 'ਤੇ ਪੋਲਿੰਗ ਏਜੰਟ ਦੀ ਮੌਤ
NEXT STORY