ਜਲੰਧਰ (ਪੁਨੀਤ) : ਪੰਜਾਬ 'ਚ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੀ ਸਹੂਲਤ ਦੇਣ ਦੇ ਨਾਲ ਹੀ ਬਿਜਲੀ ਦੀਆਂ ਦਰਾਂ 'ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪਾਵਰਕਾਮ ਵੱਲੋਂ ਖ਼ਰਚੇ ਨੂੰ ਰਿਕਵਰ ਕਰਨ ਲਈ 12-13 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਰਾਂ ਵਧਾਉਣ ਸਬੰਧੀ ਫਾਈਲ ਸਰਕਾਰ ਨੂੰ ਭੇਜੀ ਗਈ ਸੀ, ਜਿਸ ’ਤੇ ਸਰਕਾਰ ਨੇ ਮੋਹਰ ਲਗਾ ਦਿੱਤੀ ਹੈ। ਤੁਰੰਤ ਪ੍ਰਭਾਵ ਨਾਲ ਦਰਾਂ 'ਚ ਵਾਧਾ ਲਾਗੂ ਕਰਨ ਦਾ ਸਰਕੁਲਰ ਜਲਦ ਹੀ ਜਾਰੀ ਕੀਤਾ ਜਾ ਰਿਹਾ ਹੈ। ਘਰੇਲੂ ਅਤੇ ਇੰਡਸਟਰੀ ’ਤੇ ਵੱਖ-ਵੱਖ ਦਰਾਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮਾਨ ਸਰਕਾਰ ਤੇ ਰਾਜਪਾਲ ਵਿਚਾਲੇ ਹੁਣ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਨਵੇਂ VC ਨੂੰ ਲੈ ਕੇ ਪਿਆ ਪੇਚਾ
ਇਸ 'ਚ ਘਰੇਲੂ ਖ਼ਪਤਕਾਰਾਂ ਨੂੰ ਕੇ. ਡਬਲਯੂ. ਐੱਚ. (ਕਿਲੋ ਵਾਟ ਆਵਰ) ਦੇ ਹਿਸਾਬ ਨਾਲ 12 ਪੈਸੇ, ਜਦਕਿ ਇੰਡਸਟਰੀ ਨੂੰ ਕੇ. ਵੀ. ਏ. ਐੱਚ. (ਕਿਲੋ ਵਾਟ ਐਪੇਅਰ ਆਵਰ) ਦੇ ਮੁਤਾਬਕ 13 ਪੈਸੇ ਫ਼ੀਸ ਵਧਾਈ ਜਾ ਰਹੀ ਹੈ। ਗਰਮੀ ਦੇ ਸੀਜ਼ਨ 'ਚ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣ ਲਈ ਪਾਵਰਕਾਮ ਨੇ ਮਹਿੰਗੀ ਬਿਜਲੀ ਅਤੇ ਕੋਲਾ ਖ਼ਰੀਦ ਕੀਤਾ ਸੀ, ਜਿਸ ਕਾਰਨ ਵਿਭਾਗ ਨੂੰ ਤੈਅ ਦਰਾਂ ਨਾਲੋਂ ਮਹਿੰਗੀ ਬਿਜਲੀ ਉਪਲੱਬਧ ਹੋਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਭਾਜਪਾ ਆਗੂ ਤਜਿੰਦਰ ਬੱਗਾ ਤੇ ਕੁਮਾਰ ਵਿਸ਼ਵਾਸ 'ਤੇ ਦਰਜ FIR ਰੱਦ
ਨਿਯਮਾਂ ਮੁਤਾਬਕ 2 ਤਿਮਾਹੀਆਂ ਤੱਕ ਦਰਾਂ ਵਧਾਉਣ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਜਦਕਿ ਅੰਤਿਮ 2 ਤਿਮਾਹੀਆਂ 'ਚ ਬਿਜਲੀ ਦੀ ਦਰ ਵਧਾਉਣੀ ਹੋਵੇ ਤਾਂ ਰੈਗੂਲੇਟਰੀ ਕਮਿਸ਼ਨ ਤੋਂ ਇਜਾਜ਼ਤ ਮਿਲਣੀ ਜ਼ਰੂਰੀ ਹੈ। ਸਰਕਾਰ ਵੱਲੋਂ 12-13 ਪੈਸੇ ਦਾ ਵਾਧਾ ਕਰਨ ਦਾ ਘਰੇਲੂ ਖ਼ਪਤਕਾਰਾਂ ’ਤੇ ਕੋਈ ਜ਼ਿਆਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲੇਗਾ ਕਿਉਂਕਿ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਮਿਲਣ ਦੇ ਬਾਅਦ ਵੱਡੀ ਗਿਣਤੀ 'ਚ ਖ਼ਪਤਕਾਰਾਂ ਨੂੰ ਜ਼ੀਰੋ ਬਿੱਲ ਪ੍ਰਾਪਤ ਹੋਏ ਹਨ। ਦਰਾਂ ਵਧਣ ਦੇ ਬਾਅਦ ਇੰਡਸਟਰੀ ਦੀ ਪ੍ਰੋਡਕਸ਼ਨ ਮਹਿੰਗੀ ਹੋਵੇਗੀ ਅਤੇ ਆਉਣ ਵਾਲੇ ਸਮੇਂ 'ਚ ਇਸਦਾ ਵਿਰੋਧ ਦੇਖਣ ਨੂੰ ਮਿਲ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਆਪ' ਵਰਕਰ ਦੇ ਪੁੱਤ 'ਤੇ ਜਾਨਲੇਵਾ ਹਮਲਾ, ਮੌਕੇ 'ਤੇ ਮੋਟਰਸਾਈਕਲ ਛੱਡ ਫਰਾਰ ਹੋਏ ਹਮਲਾਵਰ
NEXT STORY