ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼)— ਉੱਪ ਮੰਡਲ ਮਿਆਣੀ ਦੇ ਮੇਨ ਗੇਟ 'ਤੇ ਅੱਜ ਬਿਜਲੀ ਮਹਿਕਮੇ ਦੇ ਸਮੂਹ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸਮੂਹ ਕਰਮਚਾਰੀਆਂ ਵੱਲੋਂ 4 ਸਾਲਾ ਸਟੇਅ 'ਤੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਦੇ ਫਰਮਾਨ ਦੇ ਵਿਰੋਧ 'ਚ ਇਹ ਰੋਸ ਰੈਲੀ ਕੀਤੀ ਗਈ। ਰੈਲੀ 'ਚ ਸ਼ਾਮਲ ਬਿਜਲੀ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਹਿਕਮੇ ਵੱਲੋਂ ਇਹ ਪ੍ਰਪੋਜ਼ਲ ਰੱਦ ਨਾ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣਗੇ। ਇਸ ਦੀ ਜ਼ਿੰਮੇਵਾਰੀ ਮਹਿਕਮੇ ਦੀ ਹੋਵੇਗੀ।
ਇਸ ਰੋਸ ਰੈਲੀ 'ਚ ਇੰਪਲਾਈਜ਼ ਫੈੱਡਰੇਸ਼ਨ ਸੁਰਿੰਦਰ ਸਿੰਘ ਪਹਿਲਵਾਨ ਨਾਲ ਸਬੰਧਤ ਸਮੂਹ ਕਰਮਚਾਰੀ ਧਨਵੰਤ ਸਿੰਘ ਪ੍ਰਧਾਨ, ਸਕੱਤਰ ਲਖਵਿੰਦਰ ਸਿੰਘ, ਜਗਦੀਸ਼ ਰਾਮ ਕੈਸ਼ੀਅਰ, ਇੰਜੀਨੀਅਰ ਹਰਦੀਪ ਸਿੰਘ ਏ. ਏ. ਈ, ਜੋਗਿੰਦਰ ਸਿੰਘ, ਦਵਿੰਦਰ ਸਿੰਘ, ਰਾਮ ਲਾਲ ਆਦਿ ਕਰਮਚਾਰੀ ਮੌਜੂਦ ਸਨ।
ਸੌਖਾ ਨਹੀਂ ਕੁੱਤਿਆ ਨੂੰ ਵਿਦੇਸ਼ ਲਿਜਾਣਾ, ਪਰ ਸ਼ੌਕੀਨ ਖਰਚ ਦਿੰਦੇ ਨੇ ਲੱਖਾਂ ਰੁਪਏ
NEXT STORY