ਜਲੰਧਰ, (ਪੁਨੀਤ)— ਨਾਰਥ ਜ਼ੋਨ ਜਲੰਧਰ ਦੇ ਚੀਫ ਇੰਜੀਨੀਅਰ ਦੀ ਕਮਾਨ ਸੰਜੀਵ ਕੁਮਾਰ ਨੂੰ ਸੌਂਪੀ ਗਈ ਹੈ, ਜਦੋਂ ਕਿ ਮੌਜੂਦਾ ਚੀਫ ਇੰਜੀਨੀਅਰ ਅੰਮ੍ਰਿਤਪਾਲ ਸਿੰਘ ਦਾ ਟਰਾਂਸਕੋ 'ਚ ਤਬਾਦਲਾ ਕਰ ਦਿੱਤਾ ਗਿਆ। ਈਸਟ ਡਵੀਜ਼ਨ ਦੇ ਐਕਸੀਅਨ ਹਰਜਿੰਦਰ ਸਿੰਘ ਬਾਂਸਲ ਨੂੰ ਪ੍ਰਮੋਸ਼ਨ ਦਿੰਦਿਆਂ ਸੁਪਰਡੈਂਟ ਇੰਜੀਨੀਅਰ ਏ. ਪੀ. ਡੀ. ਆਰ. ਪੀ. ਪਟਿਆਲਾ ਲਗਾਇਆ ਹੈ। ਜਲੰਧਰ ਚੀਫ ਇੰਜੀਨੀਅਰ ਬਣੇ ਸੰਜੀਵ ਕੁਮਾਰ ਇਸ ਤੋਂ ਪਹਿਲਾਂ ਲੁਧਿਆਣਾ ਵਿਚ ਚੀਫ ਇੰਜੀਨੀਅਰ ਅਹੁਦੇ 'ਤੇ ਸੇਵਾਵਾਂ ਦੇ ਰਹੇ ਸਨ। ਲੁਧਿਆਣਾ ਚੀਫ ਦਾ ਚਾਰਜ ਪਰਮਜੀਤ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ। ਅੰਮ੍ਰਿਤਸਰ ਚੀਫ ਇੰਜੀਨੀਅਰ ਦੇ ਅਹੁਦੇ 'ਤੇ ਭਗਵਾਨ ਸਿੰਘ ਮਠਾਰੂ ਨੂੰ ਬਦਲਦਿਆਂ ਉਨ੍ਹਾਂ ਦੀ ਥਾਂ 'ਤੇ ਸੰਦੀਪ ਕੁਮਾਰ ਨੂੰ ਲਾਇਆ ਗਿਆ ਹੈ। ਉਥੇ ਮਠਾਰੂ ਨੂੰ ਚੀਫ ਇੰਜੀਨੀਅਰ ਬਠਿੰਡਾ ਦਾ ਚਾਰਜ ਸੌਂਪ ਦਿੱਤਾ ਗਿਆ। ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲ ਖਪਤਕਾਰਾਂ ਨੂੰ ਬਿਨਾਂ ਰੁਕਾਵਟ ਸਪਲਾਈ ਦੇਣਾ ਹੈ। ਪੈਡੀ ਸੀਜ਼ਨ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਉਹ ਕਿਸਾਨਾਂ ਨੂੰ ਬਿਜਲੀ ਸਪਲਾਈ ਵਿਚ ਕਿਸੇ ਤਰ੍ਹਾਂ ਪਰੇਸ਼²ਾਨੀ ਨਾ ਆਉਣ ਦੇਣ। ਇੰਜੀਨੀਅਰ ਸੰਜੀਵ ਨੇ ਕਿਹਾ ਕਿ ਓਵਰਲੋਡ ਟਰਾਂਸਫਾਰਮਰਾਂ ਨੂੰ ਬਦਲਵਾਇਆ ਜਾਵੇਗਾ। ਪ੍ਰਮੋਸ਼ਨ ਤੋਂ ਬਾਅਦ ਬਾਂਸਲ ਨੇ ਕਿਹਾ ਕਿ ਵਿਭਾਗ ਨੇ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਨਿਭਾਉਣ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਐਂਟੀ-ਟਰੱਸਟ ਦੇ ਮਾਮਲੇ 'ਚ ਗੂਗਲ 'ਤੇ ਈ. ਯੂ. ਲਾ ਸਕਦੈ 11 ਅਰਬ ਡਾਲਰ ਦਾ ਜੁਰਮਾਨਾ
NEXT STORY