ਹੁਸ਼ਿਆਰਪੁਰ,(ਘੁੰਮਣ)- ਐੱਸ. ਡੀ. ਕਾਲਜ ਦੇ ਪ੍ਰਿੰਸੀਪਲ ਡਾ. ਨੰਦ ਕਿਸ਼ੋਰ ’ਤੇ ਬੀਤੀ 16 ਜਨਵਰੀ ਨੂੰ ਹੋਏ ਜਾਨ-ਲੇਵਾ ਹਮਲੇ ਦਾ ਦੋਸ਼ੀ ਘਟਨਾ ਦੇ 6 ਦਿਨਾਂ ਬਾਅਦ ਵੀ ਪੁਲਸ ਦੀ ਪਹੁੰਚ ਤੋਂ ਦੂਰ ਹੈ, ਜਿਸ ਕਾਰਨ ਕਾਲਜ ਮੈਨੇਜਮੈਂਟ, ਸਟਾਫ਼ ਤੇ ਵਿਦਿਆਰਥੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਅੱਜ ਕਾਲਜ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ ਦੀ ਅਗਵਾਈ ’ਚ ਇਕ ਵਫ਼ਦ, ਜਿਸ ਵਿਚ ਉਪ ਪ੍ਰਧਾਨ ਚਤਰਭੂਸ਼ਣ ਜੋਸ਼ੀ, ਸਕੱਤਰ ਸ਼੍ਰੀਗੋਪਾਲ, ਸੰਯੁਕਤ ਸਕੱਤਰ ਤਿਲਕ ਰਾਜ ਸ਼ਰਮਾ, ਕੈਸ਼ੀਅਰ ਪ੍ਰਮੋਦ ਸ਼ਰਮਾ, ਐੱਸ. ਡੀ. ਕਾਲਜੀਏਟ ਸਕੂਲ ਦੀ ਪ੍ਰਿੰਸੀਪਲ ਸੁਸ਼੍ਰੀ ਬਬਿਤਾ, ਵਾਈਸ ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ ਅਤੇ ਪ੍ਰੋ. ਮਨਜੀਤ ਕੌਰ ਸ਼ਾਮਲ ਸਨ, ਨੇ ਅੱਜ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਗ-ਪੱਤਰ ਦਿੱਤਾ। ਵਫ਼ਦ ਨੇ ਜ਼ਿਲਾ ਪੁਲਸ ਮੁਖੀ ਨੂੰ ਕਿਹਾ ਕਿ ਪ੍ਰਿੰ. ਡਾ. ਨੰਦ ਕਿਸ਼ੋਰ ਦੇ ਹਮਲਾਵਰ ਦੀ ਪਛਾਣ ਕਰ ਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਵਰਣਨਯੋਗ ਹੈ ਕਿ 16 ਜਨਵਰੀ ਨੂੰ ਡਾ. ਨੰਦ ਕਿਸ਼ੋਰ ’ਤੇ ਉਸ ਸਮੇਂ ਅਣਪਛਾਤੇ ਨਕਾਬਪੋਸ਼ ਨੇ ਰਾਡ ਨਾਲ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ, ਜਦੋਂ ਉਹ ਸ਼ਾਮ ਸਮੇਂ ਸੈਰ ਕਰ ਰਹੇ ਸਨ। ਉਨ੍ਹਾਂ ਦੀ ਇਕ ਲੱਤ ਤੇ ਹੱਥ ’ਤੇ ਫਰੈਕਚਰ ਵੀ ਹੋਇਆ ਹੈ।
2 ਨਾਬਾਲਗ ਲਡ਼ਕੀਆਂ ਨੂੰ ਅਗਵਾ ਕਰਨ ਦੇ ਦੋਸ਼ ’ਚ ਮਾਮਲੇ ਦਰਜ
NEXT STORY