ਮੁਕੇਰੀਆਂ,(ਨਾਗਲਾ) : ਮੁਕੇਰੀਆਂ ਅਧੀਨ ਪੈਂਦੇ ਪਿੰਡ ਬਟਾਲਾ ਦੇ ਇਕ ਸਾਬਕਾ ਫੌਜੀ ਨੂੰ ਆਪਣੀ ਕਾਰ ਸਮੇਤ ਭੇਤਭਰੀ ਹਾਲਤ 'ਚ ਅਗਵਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਲਾਪਤਾ ਵਿਅਕਤੀ ਦੇ ਛੋਟੇ ਭਰਾ ਬਲਕਾਰ ਸਿੰਘ ਨੇ ਆਪਣੇ ਸਾਥੀਆਂ ਦੀ ਮੌਜੂਦਗੀ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਭਰਾ ਦਰਸ਼ਨ ਲਾਲ ਪੁੱਤਰ ਆਗਿਆ ਰਾਮ ਪਿੰਡ ਵਿਖੇ ਹੀ ਆਟਾ ਚੱਕੀ ਚਲਾਉਂਦਾ ਹੈ ਅਤੇ ਕਿਰਾਏ 'ਤੇ ਕਦੇ-ਕਦੇ ਆਪਣੀ ਕਾਰ ਵੀ ਲੈ ਕੇ ਚਲਾ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਹਾਜੀਪੁਰ ਨਿਵਾਸੀ ਨੌਜਵਾਨਾਂ ਦੀ ਮੰਗ 'ਤੇ ਆਪਣੀ ਕਾਰ ਨੰਬਰ ਪੀ ਬੀ 07 ਬੀ ਐੱਲ 5344 ਲੈ ਕੇ ਗਿਆ ਪਰ ਮੁੜ ਵਾਪਸ ਨਹੀਂ ਆਇਆ। ਉਸ ਨੇ ਸ਼ੱਕ ਜਾਹਿਰ ਕੀਤਾ ਕਿ ਉਸ ਦੇ ਭਰਾ ਨੂੰ ਅਗਵਾ ਕੀਤਾ ਗਿਆ ਹੈ । ਉਸ ਨੇ ਦੱਸਿਆ ਕਿ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਤਾਂ ਬਰਾਮਦ ਹੋ ਗਈ ਹੈ ਪਰ ਕਾਰ ਦੀਆਂ ਸੀਟਾਂ 'ਤੇ ਖੂਨ ਹੀ ਖੂਨ ਲੱਗਾ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦਾ ਭਰਾ ਜਿਊਂਦਾ ਵੀ ਹੈ ਜਾਂ ਨਹੀਂ ਕੁਝ ਵੀ ਨਹੀਂ ਕਹਿ ਸਕਦਾ।
ਇਸ ਸਬੰਧੀ ਡੀ. ਐੱਸ. ਪੀ. ਰਵਿੰਦਰ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲਾਚੋਵਾਲ, ਚਿੰਤਪੂਰਨੀ ਰੋਡ, ਹੁਸ਼ਿਆਰਪੁਰ ਤੋਂ ਜੋ ਕਾਰ ਬਰਾਮਦ ਹੋਈ ਹੈ, ਉਸ ਦੀਆਂ ਨੰਬਰ ਪਲੇਟਾਂ ਨਹੀਂ ਹਨ, ਉਨ੍ਹਾਂ ਦੱਸਿਆ ਕਿ ਉਹ ਆਪ ਇਸ ਦੀ ਜਾਂਚ ਕਰ ਰਹੇ ਹਨ, ਹਾਲੇ ਇਸ ਸਬੰਧੀ ਕੁਝ ਹੀ ਨਹੀਂ ਕਿਹਾ ਜਾ ਸਕਦਾ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ।
ਚੰਡੀਗੜ੍ਹ ਤੋਂ 2 ਗੱਡੀਆਂ 'ਚ ਲਿਆਂਦੀ ਸ਼ਰਾਬ ਫੜੀ, 172 ਪੇਟੀਆਂ ਬਰਾਮਦ ਤੇ ਇਕ ਕਾਬੂ
NEXT STORY