ਜਲੰਧਰ (ਪੁਨੀਤ)–ਨਵੀਂ ਐਕਸਾਈਜ਼ ਪਾਲਿਸੀ ਸਬੰਧੀ ਵਿਭਾਗ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਅੱਜ ਨਵੀਂ ਪਾਲਿਸੀ ਨੂੰ ਕੈਬਨਿਟ ਵਿਚ ਪੇਸ਼ ਕੀਤਾ ਜਾਵੇਗਾ। ਵਿਭਾਗ ਦੀਆਂ ਤਿਆਰੀਆਂ ਦੇ ਮੁਤਾਬਕ ਵਿੱਤੀ ਸਾਲ 2024-25 ਲਈ ਬਣਾਈ ਗਈ ਨਵੀਂ ਐਕਸਾਈਜ਼ ਪਾਲਿਸੀ ਤੋਂ 10 ਹਜ਼ਾਰ ਕਰੋੜ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਦੀ ਵੀ ਸ਼ਰਾਬ ਦਾ ਸੰਭਾਵਿਤ ਟੀਚਾ 10 ਹਜ਼ਾਰ ਕਰੋੜ ਨਹੀਂ ਰਿਹਾ। ਵਿਭਾਗ ਵੱਲੋਂ ਇਕੱਠੇ ਕੀਤੇ ਗਏ ਮਾਲੀਏ ਮੁਤਾਬਕ 2022-23 ਦੌਰਾਨ ਉਤਪਾਦ ਟੈਕਸ ਦੇ ਤੌਰ ’ਤੇ 6706.39 ਕਰੋੜ ਰੁਪਏ ਪ੍ਰਾਪਤ ਹੋਏ ਸਨ ਅਤੇ ੇਇਸ ਸਾਲ ਜਨਵਰੀ ਤਕ ਇਹ ਰਕਮ ਵਧ ਕੇ 7446.44 ਕਰੋੜ ਤੋਂ ਉੱਪਰ ਪਹੁੰਚ ਚੁੱਕੀ ਹੈ।
ਸ਼ਰਾਬ ਦੇ ਵਪਾਰ ਤੋਂ ਮਾਲੀਆ ਇਕੱਠਾ ਕਰਨ ਦੇ ਮਾਮਲੇ ਵਿਚ ਜਲੰਧਰ ਜ਼ੋਨ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਇਸਦੇ ਮੁਤਾਬਕ 2023 ਵਿਚ 2406.30 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ, ਜਦੋਂ ਕਿ ਵਿੱਤੀ ਸਾਲ 2024 ਵਿਚ ਦਸੰਬਰ ਤਕ ਵਿਭਾਗ 2702.02 ਕਰੋੜ ਰੁਪਏ ਇਕੱਠੇ ਕਰ ਚੁੱਕਾ ਹੈ। ਇਨ੍ਹਾਂ ਅੰਕੜਿਆਂ ਦੇ ਹਿਸਾਬ ਨਾਲ ਜਲੰਧਰ ਜ਼ੋਨ ਨੇ ਦਸੰਬਰ ਤਕ 295.72 ਕਰੋੜ ਰੁਪਏ ਜ਼ਿਆਦਾ ਪ੍ਰਾਪਤ ਕੀਤੇ ਸਨ।
ਇਹ ਵੀ ਪੜ੍ਹੋ: ਮਾਣ ਦੀ ਗੱਲ: ਦੇਸ਼ ਦੀ ਧੀ ਹੋਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਅ ਰਹੀ CRPF ਕਮਾਂਡੈਂਟ ਕਮਲ ਸਿਸੋਦੀਆ
ਵਿਭਾਗ ਵੱਲੋਂ 2022-23 ਦੌਰਾਨ 76 ਕੇਸਾਂ ਵਿਚ 70 ਲੱਖ ਰੁਪਏ ਜੁਰਮਾਨਾ ਕੀਤਾ ਸੀ, ਜਦੋਂ ਕਿ ਇਸ ਵਾਰ ਜੁਰਮਾਨਾ ਰਾਸ਼ੀ ਅਤੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋਇਆ। ਇਸ ਸਾਲ ਵਿਭਾਗ ਨੇ 98 ਕੇਸਾਂ ਵਿਚ 1.03 ਕਰੋੜ ਰੁਪਏ ਜ਼ਿਆਦਾ ਪ੍ਰਾਪਤ ਕੀਤੇ। ਇਸੇ ਤਰ੍ਹਾਂ ਨਾਲ ਨਾਜਾਇਜ਼ ਸ਼ਰਾਬ ਫੜਨ ਸਬੰਧੀ ਹੋਈ ਕਾਰਵਾਈ ਵਿਚ ਇਸ ਵਿੱਤੀ ਸਾਲ ਵਿਚ 31 ਜਨਵਰੀ ਤਕ 77879 ਬੋਤਲਾਂ (ਅੰਗਰੇਜ਼ੀ-ਦੇਸੀ) ਸ਼ਰਾਬ ਫੜੀ ਹੈ। ਉਥੇ ਹੀ, 33739 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਦੋਂ ਕਿ ਲਾਹਣ ਫੜਨ ਵਿਚ ਵਿਭਾਗ ਨੇ ਭਾਰੀ ਸਫ਼ਲਤਾ ਹਾਸਲ ਕੀਤੀ।
2023-24 ਦੌਰਾਨ 4273758 ਕਿਲੋਗ੍ਰਾਮ ਲਾਹਣ ਫੜੀ ਗਈ। ਵਿਭਾਗ ਨੇ 61-1-14 ਸਬੰਧੀ 1926 ਕੇਸ ਦਰਜ ਕਰਵਾਏ ਅਤੇ 1679 ਵਿਅਕਤੀਆਂ ਨੂੰ ਵੱਖ-ਵੱਖ ਕੇਸਾਂ ਵਿਚ ਫੜਿਆ ਗਿਆ। ਐਕਸਾਈਜ਼ ਪਾਲਿਸੀ ਦੀ ਗੱਲ ਕੀਤੀ ਜਾਵੇ ਤਾਂ ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਹਰਪਾਲ ਚੀਮਾ, ਪਾਵਰ ਮਨਿਸਟਰ ਹਰਭਜਨ ਸਿੰਘ ਈ. ਟੀ. ਓ., ਮਾਲੀਆ ਅਤੇ ਮੁੜ-ਵਸੇਬਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਲੈ ਕੇ ਬਣਾਈ ਗਈ ਕਮੇਟੀ ਵੱਲੋਂ ਤਿਆਰ ਕੀਤੀ ਗਈ ਪਾਲਿਸੀ ਤੋਂ ਸੰਤੁਸ਼ਟੀ ਜਤਾਈ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਮੀਟਿੰਗ ਵਿਚ ਵੀ ਪਾਲਿਸੀ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ।
ਨਾਜਾਇਜ਼ ਸ਼ਰਾਬ ਦੀ ਵਿਕਰੀ ਸਬੰਧੀ ਵਿਭਾਗ ਸਰਗਰਮ : ਪਰਮਜੀਤ ਸਿੰਘ
ਡਿਪਟੀ ਕਮਿਸ਼ਨਰ ਐਕਸਾਈਜ਼ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਵਿਭਾਗ ਸਰਗਰਮ ਹੈ। ਟੀਮਾਂ ਲਗਾਤਾਰ ਨਿਗਰਾਨੀ ਰੱਖ ਰਹੀਆਂ ਹਨ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ : ਮਾਲਵਾ, ਦੋਆਬਾ 'ਚ 2-2 ਤਾਂ ਮਾਝਾ ਜ਼ੋਨ ’ਚ ਨਹੀਂ ਹੈ ਇਕ ਵੀ ਰਾਖਵੀਂ ਸੀਟ!
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਂਕ ਗਾਹਕਾਂ ਨਾਲ ਕੁੜੀ ਨੇ ਮਾਰੀ 1.62 ਲੱਖ ਦੀ ਠੱਗੀ, ਮਾਮਲਾ ਦਰਜ
NEXT STORY