ਜਲੰਧਰ (ਮਹੇਸ਼)- ਪੰਜਾਬ ਪੁਲਸ ਵਿਚ ਸਬ-ਇੰਸਪੈਕਟਰ ਦੀ ਭਰਤੀ ਲਈ ਜਾਅਲੀ ਆਈ. ਡੀ. ਬਣਾ ਕੇ ਪੇਪਰ ਦੇਣ ਵਾਲੇ ਹਰਿਆਣਾ ਨਿਵਾਸੀ ਇਕ ਚਲਾਕ ਵਿਅਕਤੀ ਨੂੰ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਂਕੀ ਦੇ ਇੰਚਾਰਜ ਵਿਕਟਰ ਮਸੀਹ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਰਾਮਾ ਮੰਡੀ ਦੇ ਮੁਖੀ ਇੰਸ. ਰਾਜੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਸੈਫਰਨ ਟਾਵਰ ਜੀ. ਟੀ. ਰੋਡ ਪਰਾਗਪੁਰ ’ਚ ਵੀਰਵਾਰ ਪੰਜਾਬ ਪੁਲਸ ’ਚ ਸਬ-ਇੰਸਪੈਕਟਰ ਦੀ ਭਰਤੀ ਲਈ ਲਿਖਤੀ ਟੈਸਟ ਚੱਲ ਰਿਹਾ ਸੀ, ਜਦੋਂ ਪ੍ਰੀਖਿਆ ਲੈ ਰਹੇ ਅਧਿਕਾਰੀ ਨੇ ਇਕ ਪੇਪਰ ਦੇ ਰਹੇ ਵਿਅਕਤੀ ਨੂੰ ਸ਼ੱਕ ਦੀ ਬੁਨਿਆਦ ’ਤੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਹ ਜਾਅਲੀ ਆਈ. ਡੀ. ਬਣਾ ਕੇ ਆਪਣੇ ਹੀ ਨਾਂ ਦੇ ਕਿਸੇ ਹੋਰ ਵਿਅਕਤੀ ਦਾ ਪੇਪਰ ਦੇਣ ਲਈ ਆਇਆ ਹੋਇਆ ਹੈ। ਇਸ ਸਬੰਧੀ ਅਧਿਕਾਰੀ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਦਕੋਹਾ ਪੁਲਸ ਚੌਂਕੀ ਦੇ ਇੰਚਾਰਜ ਵਿਕਟਰ ਮਸੀਹ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।
ਉਸ ਨੇ ਆਪਣਾ ਨਾਂ ਪੰਕਜ ਸਿੰਘ ਢੁੱਲ ਪੁੱਤਰ ਰਣਧੀਰ ਸਿੰਘ ਨਿਵਾਸੀ ਪਿੰਡ ਰਿਮਾਣਾ ਨਜ਼ਦੀਕ ਪੁਰਾਣਾ ਬੱਸ ਸਟੈਂਡ ਕੈਥਲ (ਹਰਿਆਣਾ) ਦੱਸਿਆ। ਪੁੱਛਗਿੱਛ ’ਚ ਉਸ ਨੇ ਕਿਹਾ ਕਿ ਉਹ ਆਪਣੇ ਹੀ ਪਿੰਡ ਰਿਮਾਣਾ ਦੇ ਰਹਿਣ ਵਾਲੇ ਪੰਕਜ ਸਿੰਘ ਢੁੱਲ ਪੁੱਤਰ ਕ੍ਰਿਸ਼ਨ ਕੁਮਾਰ ਦੀ ਥਾਂ ’ਤੇ ਪੰਜਾਬ ਪੁਲਸ ’ਚ ਸਬ-ਇੰਸਪੈਕਟਰ ਦੀ ਲਿਖਤੀ ਪ੍ਰੀਖਿਆ ਦੇਣ ਲਈ ਇਥੇ ਆਇਆ ਸੀ।
ਇਹ ਵੀ ਪੜ੍ਹੋ-ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਐੱਸ. ਐੱਚ. ਓ. ਰਾਜੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਰਾਮਾ ਮੰਡੀ ’ਚ ਆਈ. ਪੀ. ਸੀ. ਦੀ ਧਾਰਾ 419, 420, 120-ਬੀ ਆਈ. ਪੀ. ਸੀ. ਤਹਿਤ 190 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਉਸ ਨੂੰ ਭਲਕੇ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗ੍ਰਿਫ਼ਤਾਰ ਮੁਲਜ਼ਮ ਪੰਕਜ ਸਿੰਘ ਢੁੱਲ ਖ਼ਿਲਾਫ਼ 11 ਜੁਲਾਈ 2021 ਨੂੰ ਆਈ. ਪੀ. ਸੀ. ਦੀ ਧਾਰਾ 419, 420, 120-ਬੀ ਤਹਿਤ ਥਾਣਾ ਲਾਹੌਰੀ ਗੇਟ ਪਟਿਆਲਾ ’ਚ 152 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਇਸ ਮਾਮਲੇ ’ਚ ਮੁਲਜ਼ਮ ਜੇਲ੍ਹ ਵੀ ਜਾ ਚੁੱਕਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਆਪਣੀ ਜਾਅਲੀ ਆਈ. ਡੀ. ਵਿਖਾ ਕੇ ਪਹਿਲਾਂ ਵੀ ਕਈ ਲਿਖਤੀ ਟੈਸਟ ਦੂਜੇ ਲੋਕਾਂ ਲਈ ਦੇ ਚੁੱਕਾ ਹੈ।
ਇਹ ਵੀ ਪੜ੍ਹੋ- ਭੋਗਪੁਰ ਦੇ ਰੈਸਟੋਰੈਂਟ ’ਚ ਤਨਖ਼ਾਹ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਭੰਨੇ ਕੁਰਸੀਆਂ ਤੇ ਟੇਬਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਠੇਕੇਦਾਰਾਂ ਦੀ ਫੰਡਿੰਗ ਨਾਲ ਨਿਗਮ ਚੋਣਾਂ ਲੜਨਗੇ ਕਈ ਸਾਬਕਾ ਕੌਂਸਲਰ!
NEXT STORY