ਟਾਂਡਾ ਉੜਮੁੜ (ਪੰਡਿਤ)— ਪਿੰਡ ਤਲਵੰਡੀ ਸੱਲਾਂ ਨਾਲ ਸਬੰਧਤ ਵਿਅਕਤੀ ਵੱਲੋਂ ਗਲਤ ਨਾਂ 'ਤੇ ਪਾਸਪੋਰਟ ਬਣਾਉਣ ਦੀ ਕੋਸ਼ਿਸ਼ ਉਸ ਸਮੇਂ ਮਹਿੰਗੀ ਪਈ ਜਦੋਂ ਉਸ ਦਾ ਇਹ ਗੁਨਾਹ ਪਾਸਪੋਰਟ ਦਫਤਰ ਵੱਲੋਂ ਫੜਿਆ ਗਿਆ। ਪਾਸਪੋਰਟ ਦਫਤਰ ਵੱਲੋਂ ਸ਼ਿਕਾਇਤ ਮਿਲਣ ਉਪਰੰਤ ਜਾਂਚ ਤੋਂ ਬਾਅਦ ਟਾਂਡਾ ਪੁਲਸ ਨੇ ਉਸ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਰਿਜ਼ਨਲ ਪਾਸਪੋਰਟ ਦਫਤਰ ਜਲੰਧਰ ਦੇ ਸੀਨੀਅਰ ਸੁਪਰਡੈਂਟ ਹਰਮਨਵੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਸਵਰਨ ਸਿੰਘ ਪੁੱਤਰ ਵਿਧਾਵਾ ਸਿੰਘ ਨਿਵਾਸੀ ਤਲਵੰਡੀ ਸੱਲਾਂ ਖਿਲਾਫ ਦਰਜ ਕੀਤਾ ਹੈ।
ਸੀਨੀਅਰ ਸੁਪਰਡੈਂਟ ਨੇ ਅਕਤੂਬਰ 2018 ਨੂੰ ਟਾਂਡਾ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਕਤ ਮੁਲਜ਼ਮ ਨੇ ਗਲਤ ਨਾਂ 'ਤੇ ਪਾਸਪੋਰਟ ਬਣਾਉਣ ਦੀ ਅਰਜ਼ੀ ਦਿੱਤੀ ਸੀ। ਪੁਲਸ ਨੂੰ ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਟਾਂਡਾ ਵੱਲੋਂ ਜਾਂਚ ਤੋਂ ਬਾਅਦ ਹੁਣ ਟਾਂਡਾ ਪੁਲਸ ਨੇ ਉਕਤ ਮੁਲਜ਼ਮ ਦੇ ਖਿਲਾਫ ਪਾਸਪੋਰਟ ਐਕਟ 1967 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਐੱਸ. ਆਈ. ਬਖ਼ਸੀਸ਼ ਸਿੰਘ ਮਾਮਲੇ ਦੀ ਤਫਤੀਸ਼ ਕਰ ਰਹੇ ਹਨ।
ਮੁਨੀਸ਼ ਤਿਵਾੜੀ ਨੇ ਖਟਕੜਕਲਾਂ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
NEXT STORY