ਦਸੂਹਾ (ਝਾਵਰ)- ਵਿਦੇਸ਼ ਭੇਜਣ ਦੇ ਨਾਂਅ ‘ਤੇ ਦੋ ਵਿਅਕਤੀਆਂ ਨਾਲ ਠੱਗੀ ਮਾਰਨ ਵਾਲੇ ਚਾਰ ਵਿਅਕਤੀਆਂ ਖਿਲਾਫ ਥਾਣਾ ਦਸੂਹਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ । ਇਸ ਸਬੰਧੀ ਥਾਣਾ ਮੁੱਖੀ ਦਸੂਹਾ ਹਰਪ੍ਰੇਮ ਸਿੰਘ ਅਤੇ ਜਾਂਚ ਅਧਿਕਾਰੀ ਏ.ਐਸ.ਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕੋਟਲੀ ਖੁਰਦ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ਖੜਕ ਸਿੰਘ ਵਾਸੀ ਟਾਂਡਾ ਰਾਮ ਸਹਾਏ ਥਾਣਾ ਮੁਕੇਰੀਆਂ, ਹਾਲ ਵਾਸੀ ਤਿੱਬੜੀ ਕੈਂਟ, ਗੁਰਦਾਸਪੁਰ, ਸੋਨਾ ਨਾਹਰ ਪਤਨੀ ਲੱਕੀ ਪਿ੍ਰੰਸ ਵਾਸੀ ਟਾਂਡਾ ਰਾਮ ਸਹਾਏ ਇਨਾਂ ਤਿੰਨਾਂ ਖ਼ਿਲਾਫ਼ ਥਾਣਾ ਦਸੂਹਾ ਵਿੱਚ ਵਿਦੇਸ (ਅਮਰੀਕਾ) ਭੇਜਣ ਦੇ ਨਾਂ ’ਤੇ 10 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਵਧਾਈ ਗਈ ਸੁਰੱਖਿਆ, 19 ਪੁਆਇੰਟਾਂ 'ਤੇ ਲੱਗ ਗਏ ਹਾਈਟੈੱਕ ਨਾਕੇ
ਵਿਦੇਸ਼ ਜਾਣ ਦਾ ਝਾਂਸਾ ਦੇ ਕੇ ਠੱਗੀ ਦਾ ਸ਼ਿਕਾਰ ਹੋਏ ਇਕ ਹੋਰ ਵਿਅਕਤੀ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੱਗਾ ਰਾਮ ਨੇ ਦੱਸਿਆ ਕਿ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਜਗਦੀਸ਼ ਸਿੰਘ ਪੁੱਤਰ ਚੂਨੀ ਸਿੰਘ ਵਾਸੀ ਪੱਤੀ ਛੋੜੀਆਂ, ਦਸੂਹਾ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਵਿਦੇਸ ਭੇਜਣ ਦੇ ਨਾਂ ‘ਤੇ ਗੁਰਤੇਜ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਏ. ਬੀ. ਸ਼ੂਗਰ ਮਿੱਲ ਰੰਧਾਵਾ ਨੇ ਪੈਸੇ ਦੀ ਠੱਗੀ ਮਾਰੀ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- 18 ਸਾਲ ਬਾਅਦ ਘਰ 'ਚ ਗੂੰਜਣ ਲੱਗੀਆਂ ਸੀ ਕਿਲਕਾਰੀਆਂ, ਧਰਨੇ ਕਾਰਨ ਕੁੱਖ 'ਚ ਹੀ ਖ਼ਤਮ ਹੋ ਗਈ ਨੰਨ੍ਹੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਨਕਦੀ ਤੇ ਬਾਈਕ ਖੋਹਣ ਵਾਲੇ ਦੋਸ਼ੀ ਨੂੰ ਪੁਲਸ ਨੇ ਕੀਤਾ ਕਾਬੂ
NEXT STORY