ਜਲੰਧਰ (ਵਰੁਣ)-ਰਾਮ ਨਗਰ ਫਾਟਕ ਕੋਲ ਇਕ ਬੈਟ ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਤਿੰਨ ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਕਾਰਨ ਬਹੁਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਜਦਕਿ ਫੈਕਟਰੀ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ। ਜਾਣਕਾਰੀ ਅਨੁਸਾਰ ਕੈਲਵਿਨ ਐਂਟਰਪ੍ਰਾਈਜ਼ ਨਾਂ ਦੀ ਫੈਕਟਰੀ ਵਿਚ ਬੈਟ ਦੇ ਹੈਂਡਲ ਬਣਾਏ ਜਾਂਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ ਟਰਮੀਨੇਟ ਦਾ ਨੋਟਿਸ
ਬੀਤੀ ਦੇਰ ਰਾਤ ਕਰੀਬ 2.30 ਵਜੇ ਫੈਕਟਰੀ ਵਿਚ ਅੱਗ ਲੱਗ ਗਈ ਅਤੇ ਫਾਇਰ ਵਿਭਾਗ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬਹੁਤ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ ਪਰ ਤਿੰਨ ਘੰਟਿਆਂ ਦੇ ਅੰਦਰ-ਅੰਦਰ ਕਾਫ਼ੀ ਨੁਕਸਾਨ ਹੋ ਗਿਆ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਥਾਣਾ ਨੰ. 8 ਦੀ ਪੁਲਸ ਅਤੇ ਏ. ਸੀ. ਪੀ. ਵੈਸਟ ਵੀ ਮੌਕੇ ’ਤੇ ਪਹੁੰਚ ਗਏ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ ਟਰਮੀਨੇਟ ਦਾ ਨੋਟਿਸ
NEXT STORY